ਸੰਯੁਕਤ ਰਾਸ਼ਟਰ ਦੂਤ ਵੱਲੋਂ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ

ਅਫ਼ਗਾਨਿਸਤਾਨ (ਸਮਾਜ ਵੀਕਲੀ):  ਸੰਯੁਕਤ ਰਾਸ਼ਟਰ ਦੇ ਇਕ ਦੂਤ ਵੱਲੋਂ ਅਫ਼ਗਾਨਿਸਤਾਨ ਦੇ ਨਵੇਂ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਨਾਲ ਮੁਲਾਕਾਤ ਕੀਤੀ ਗਈ ਜੋ ਕਿ ਸਾਲਾਂ ਤੱਕ ਦੁਨੀਆ ਭਰ ਵਿਚ ਸਭ ਤੋਂ ਲੋੜੀਂਦਾ ਇਸਲਾਮਿਕ ਅਤਿਵਾਦੀ ਸੀ ਅਤੇ ਹੁਣ ਉਹ ਅਫ਼ਗਾਨਿਸਤਾਨ ਸਰਕਾਰ ਦਾ ਹਿੱਸਾ ਹੈ। ਅਫ਼ਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਮਿਸ਼ਨ ਦੇ ਮੁਖੀ ਡੈਬੋਰਾਹ ਲਿਓਨਜ਼ ਅਤੇ ਅਫ਼ਗਾਨਿਸਤਾਨ ਦੇ ਨਵੇਂ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਵਿਚਾਲੇ ਇਹ ਮੁਲਾਕਾਤ ਅਫ਼ਗਾਨਿਸਤਾਨ ਵਿਚ ਹੋਈ ਜੋ ਕਿ ਮਾਨਵੀ ਸਹਾਇਤਾ ’ਤੇ ਕੇਂਦਰਿਤ ਸੀ।

ਇਹ ਜਾਣਕਾਰੀ ਅੱਜ ਤਾਲਿਬਾਨ ਦੇ ਤਰਜਮਾਨ ਸੁਹੇਲ ਸ਼ਾਹੀਨ ਨੇ ਟਵਿੱਟਰ ’ਤੇ ਬਿਆਨ ਜਾਰੀ ਕਰ ਕੇ ਦਿੱਤੀ। ਤਾਲਿਬਾਨ ਦੇ ਤਰਜਮਾਨ ਨੇ ਦੱਸਿਆ, ‘‘ਇਸ ਮੁਲਾਕਾਤ ਦੌਰਾਨ ਹੱਕਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਰਾਸ਼ਟਰ ਦਾ ਅਮਲਾ ਬਿਨਾ ਕਿਸੇ ਅੜਿੱਕੇ ਤੋਂ ਆਪਣਾ ਕੰਮ ਕਰ ਸਕਦਾ ਹੈ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਸਹਾਇਤਾ ਪਹੁੰਚਾ ਸਕਦਾ ਹੈ।’’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕੀ ਫ਼ੌਜੀ ਅਧਿਕਾਰੀ ਨੇ ਚੀਨੀ ਹਮਰੁਤਬਾ ਨਾਲ ਗੱਲਬਾਤ ਨੂੰ ਜਾਇਜ਼ ਠਹਿਰਾਇਆ
Next articleਹਰਸ਼ ਮੰਦਰ ਦੇ ਟਿਕਾਣਿਆਂ ਉੱਤੇ ਈਡੀ ਦੇ ਛਾਪੇ