ਉਮਾ ਭਾਰਤੀ ਨੇ ਸ਼ਰਾਬ ਦੇ ਠੇਕੇ ’ਚ ਬੋਤਲਾਂ ਭੰਨੀਆਂ

ਭੋਪਾਲ (ਸਮਾਜ ਵੀਕਲੀ):  ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਅੱਜ ਸ਼ਰਾਬ ਦੀ ਇਕ ਦੁਕਾਨ ’ਤੇ ਭੰਨਤੋੜ ਕੀਤੀ। ਉਹ ਅਚਾਨਕ ਆਪਣੇ ਸਮਰਥਕਾਂ ਨਾਲ ਸ਼ਰਾਬ ਦੀ ਦੁਕਾਨ ’ਤੇ ਪੁੱਜੀ ਤੇ ਪੱਥਰ ਮਾਰ ਕੇ ਬੋਤਲਾਂ ਭੰਨ ਦਿੱਤੀਆਂ। ਇਹ ਠੇਕਾ ਆਜ਼ਾਦ ਨਗਰ ਇਲਾਕੇ ਵਿਚ ਪੈਂਦਾ ਹੈ। ਇਸ ਘਟਨਾ ਤੋਂ ਬਾਅਦ ਸ਼ਰਾਬ ਠੇਕੇਦਾਰ ਸਹਿਮ ਗਿਆ ਤੇ ਉਸ ਨੂੰ ਪੁਲੀਸ ਨੂੰ ਵੀ ਸੂਚਿਤ ਨਹੀਂ ਕੀਤਾ। ਦੂਜੇ ਪਾਸੇ ਉਮਾ ਨੇ ਕਿਹਾ ਕਿ ਉਹ ਕਈ ਵਾਰ ਸ਼ਰਾਬਬੰਦੀ ਦੀ ਮੰਗ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਠੇਕਾ ਮਜ਼ਦੂਰਾਂ ਦੀ ਬਸਤੀ ਕੋਲ ਹੈ ਜਿਥੇ ਨੇੜੇ ਹੀ ਮੰਦਰ ਤੇ ਸਕੂਲ ਹਨ। ਠੇਕੇ ਦੇ ਨਾਲ ਜਦ ਲੜਕੀਆਂ ਆਪਣੇ ਘਰਾਂ ਸਾਹਮਣੇ ਖੜ੍ਹਦੀਆਂ ਹਨ ਤਾਂ ਸ਼ਰਾਬੀ ਉਨ੍ਹਾਂ ’ਤੇ ਟਿੱਪਣੀਆਂ ਕਰਦੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਜ਼ੀਆਬਾਦ ਵਿੱਚ ਰੇਲ ਗੱਡੀ ਹੇਠ ਆਉਣ ਕਾਰਨ ਦੋ ਨੌਜਵਾਨ ਹਲਾਕ
Next articleਸ਼ਰਾਬ ਦੇ ਨਸ਼ੇ ’ਚ ਜੀਜੇ ਵੱਲੋਂ ਸਾਲੇ ਦਾ ਕਤਲ