ਸੰਯੁਕਤ ਰਾਸ਼ਟਰ (ਸਮਾਜ ਵੀਕਲੀ) :ਸੰਯੁਕਤ ਰਾਸ਼ਟਰ ਵਿਚ ਯੂਕਰੇਨ ਦੇ ਦੂਤ ਸਰਗੇਈ ਕਿਸਲਿਤਸਿਆ ਨੇ ਅੱਜ ਕਿਹਾ, ‘‘ਇਹ ਅਸਲ ਵਿਚ ਯੂਕਰੇਨ ’ਚ ਤੁਹਾਡੇ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ, ਜਿਸ ਲਈ ਤੁਹਾਨੂੰ ਜੰਗ ਰੋਕਣ ਦੇ ਪ੍ਰਸਤਾਵ ’ਤੇ ਸਭ ਤੋਂ ਪਹਿਲਾਂ ਵੋਟਿੰਗ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਇਸ਼ਾਰਾ ਭਾਰਤ ਵੱਲ ਸਮਝਿਆ ਜਾ ਰਿਹਾ ਹੈ, ਜਿਸ ਨੇ ਯੂਕਰੇਨ ਖ਼ਿਲਾਫ਼ ਰੂਸੀ ਹਮਲੇ ਦਾ ਵਿਰੋਧ ਕਰਨ ਵਾਲੇ ਪ੍ਰਸਤਾਵ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਹੋਈ ਵੋਟਿੰਗ ਵਿਚ ਹਿੱਸਾ ਨਹੀਂ ਲਿਆ।
ਅਮਰੀਕਾ ਦੀ ਅਗਵਾਈ ਵਿਚ ਤਿਆਰ ਪ੍ਰਸਤਾਵ ’ਤੇ ਵੋਟਿੰਗ ਤੋਂ ਬਾਅਦ ਕਿਸਲਿਤਸਿਆ ਨੇ ਕਿਹਾ, ‘‘ਮੈਂ ਦੁੱਖੀ ਹਾਂ। ਕੁਝ ਮੁੱਠੀ ਭਰ ਦੇਸ਼ ਅਜੇ ਵੀ ਜੰਗ ਨੂੰ ਬਰਦਾਸ਼ਤ ਕਰ ਰਹੇ ਹਨ।’’ ਸੁੁਰੱਖਿਆ ਕੌਂਸਲ ਵਿਚ ਸੰਬੋਧਨ ਕਰਦੇ ਹੋਏ ਕਿਸਲਿਤਸਿਆ ਨੇ ਅਸਿੱਧੇ ਤੌਰ ’ਤੇ ਭਾਰਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ‘‘ਅਤੇ ਮੈਂ ਕੁਝ ਲੋਕਾਂ ਨੂੰ ਕਹਿ ਸਕਦਾ ਹਾਂ, ਯੂਕਰੇਨ ਵਿਚ ਅਜੇ ਸਪੱਸ਼ਟ ਤੌਰ ’ਤੇ ਤੁਹਾਡੇ ਨਾਗਰਿਕਾਂ ਦੀ ਸੁਰੱਖਿਆ ਦਾ ਮੁੱਦਾ ਹੈ, ਜਿਸ ਲਈ ਤੁਹਾਨੂੰ ਜੰਗ ਰੋਕਣ ਖ਼ਾਤਰ ਇਸ ਪ੍ਰਸਤਾਵ ’ਤੇ ਸਭ ਤੋਂ ਪਹਿਲਾਂ ਵੋਟਿੰਗ ਕਰਨੀ ਚਾਹੀਦੀ ਹੈ ਅਤੇ ਯੂਕਰੇਨ ਵਿਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਜੇ ਇਹ ਸੋਚਣ ਦਾ ਸਮਾਂ ਨਹੀਂ ਹੈ ਕਿ ਤੁਹਾਨੂੰ ਇਸ ਪ੍ਰਸਤਾਵ ’ਤੇ ਵੋਟਿੰਗ ਕਰਨ ਚਾਹੀਦੀ ਹੈ ਜਾਂ ਨਹੀਂ।’’ ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਕੂਲਾਂ, ਅਨਾਥ ਆਸ਼ਰਮਾਂ ਅਤੇ ਹਸਪਤਾਲਾਂ ’ਤੇ ਮਿਜ਼ਾਈਲ ਹਮਲਿਆਂ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly