ਗੱਲਬਾਤ ਦੌਰਾਨ ਯੂਕਰੇਨ ਨੇ ਰੱਖੀ ਗੋਲੀਬੰਦੀ ਦੀ ਮੰਗ

ਕੀਵ (ਸਮਾਜ ਵੀਕਲੀ): ਪੋਲੈਂਡ-ਬੇਲਾਰੂਸ ਦੀ ਸਰਹੱਦ ਨਜ਼ਦੀਕ ਬਰੈਸਟ ਵਿੱਚ ਚੱਲ ਰਹੀ ਦੂਜੇ ਗੇੜ ਦੀ ਗੱਲਬਾਤ ਦੌਰਾਨ ਯੂਕਰੇਨੀ ਵਫ਼ਦ ਨੇ ਰੂਸੀ ਅਧਿਕਾਰੀਆਂ ਅੱਗੇ ਗੋਲਬੰਦੀ ਦੀ ਮੰਗ ਰੱਖੀ ਹੈ। ਵਫ਼ਦ ਨੇ ਕਿਹਾ ਕਿ ਰੂਸ ਵੱਲੋਂ ਕੀਤੀ ਜਾ ਰਹੀ ਗੋਲਾਬਾਰੀ ਤੇ ਬੰਬਾਰੀ ਵਿੱਚ ਘਿਰੇ ਉਸ ਦੇ ਨਾਗਰਿਕਾਂ ਨੂੰ ਉਥੋਂ ਸੁਰੱਖਿਅਤ ਕੱਢਿਆ ਜਾਵੇ। ਗੱਲਬਾਤ ਦਾ ਨਿਸ਼ਾਨਾ ਦੋਵਾਂ ਮੁਲਕਾਂ ਵਿੱਚ ਜਾਰੀ ਜੰਗ ਨੂੰ ਰੋਕਣਾ ਸੀ। ਇਸ ਤੋਂ ਪਹਿਲਾਂ ਬੇਲਾਰੂਸ ਿਵੱਚ ਹੋਈ ਪਹਿਲੇ ਗੇੜ ਦੀ ਗੱਲਬਾਤ ਬੇਨਤੀਜਾ ਰਹੀ ਸੀ। ਦੋਵਾਂ ਧਿਰਾਂ ’ਚ ਜਾਰੀ ਗੱਲਬਾਤ ਦਰਮਿਆਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ‘ਨਿਸ਼ਸਤਰੀਕਰਨ’ ਦੀ ਕਰੈਮਲਿਨ ਦੀ ਮੰਗ ਨੂੰ ਫੌਰੀ ਸਵੀਕਾਰ ਕਰੇ ਤੇ ਖੁ਼ਦ ਨੂੰ ਨਿਰਪੱਖ ਐਲਾਨਦਿਆਂ ਨਾਟੋ ਵਿੱਚ ਸ਼ਾਮਲ ਹੋਣ ਤੋਂ ਰਸਮੀ ਨਾਂਹ ਕਹੇ। ਪੂਤਿਨ ਦਾ ਦਾਅਵਾ ਹੈ ਕਿ ਯੂਕਰੇਨ ਦਾ ਪੱਛਮ ਵੱਲ ਝੁਕਾਅ ਮਾਸਕੋ ਲਈ ਵੰਗਾਰ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia warns stranded nationals of aerial attacks, tells them to learn few Russian phrases
Next articleGovt issues draft rules on display of fitness certificate, registration mark on vehicles