HOME ਇਤਿਹਾਸਿੱਕ ਪਿੰਡ ਵਿਰਕ ਦੀ ਯੂ.ਕੇ. ਨਿਵਾਸੀ ਸੰਗਤ ਨੇ ਸੰਤ ਬਾਾਬ ਫੂਲਾ ਸਿੰਘ...

ਇਤਿਹਾਸਿੱਕ ਪਿੰਡ ਵਿਰਕ ਦੀ ਯੂ.ਕੇ. ਨਿਵਾਸੀ ਸੰਗਤ ਨੇ ਸੰਤ ਬਾਾਬ ਫੂਲਾ ਸਿੰਘ ਜੀ ਦੀ 116ਵੀਂ ਬਰਸੀ ਗੁਰੂ ਨਾਨਕ ਗੁਰਦਵਾਰਾ ਬਰਮਿਘੰਮ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ

2

ਸਮਾਜ ਵੀਕਲੀ ਯੂ ਕੇ-

ਬਰਮਿਘੰਮ- ਜਲੰਧਰ ਜਿਲੇ ਦੇ ਇਤਿਹਾਸਿੱਕ ਪਿੰਡ ਵਿਰਕ ਦੀ ਯੂ.ਕੇ ਨਿਵਾਸੀ ਸੰਗਤ ਨੇ ਤਪੱਸਵੀ ਅਤੇ ਮਹਾਂਕਿਰਤੀ ਸੰਤ ਬਾਬਾ ਫੂਲ਼ਾ ਸਿੰਘ ਜੀ ਦੀ 116ਵੀਂ ਬਰਸੀ ਯੂਰੱਪ ਦੇ ਪ੍ਰਸਿੱਧ ਗੁਰਦਵਾਰਾ ਗੁਰੂ ਨਾਨਕ ਗੁਰਦਵਾਰਾ, 130 ਹਾਈ ਸਟਰੀਟ, ਸਮੈਦਿੱਕ, ਬਰਮਿਘੰਮ ਵਿਖੇ ਸ਼ਰਧਾ ਭਾਵਨਾ ਨਾਲ 25 ਜੁਲਾਈ ਤੋਂ 27 ਜਲਾਾਈ ਨੂੰ ਮਨਾਈ ਜਿਸ ਸਮੇ ਹਜਾਰਾਂ ਹੀ ਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਆਪਣੀ ਹਾਜਰੀ ਲੁਆ ਕੇ, ਗੁਰਬਾਣੀ ਸੁਣ ਕੇ, ਫਰਸ਼ਾਦ ਦੀ ਸੇਵਾ, ਛੋਰ ਸਾਹਿਬ ਜੀ ਦੀ ਸੇਵਾ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲ ਕੀਤੀਆਂ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਸ਼ੁਕਰਵਾਰ 25 ਜੁਲਾਈ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾ ਠਸਾਹਿਬ ਸਮੇਤ ਜਪੱੁਜੀ ਸਾਹਿਬ ਅਰੰਭ ਹੋਏ ਜਿਨ੍ਹਾ ਦੇ ਭੋਗ ਐਤਵਾਰ 27 ਜੁਲਾਈ ਨੂੰ ਪਾਏ ਗਏ। ਸਵੇਰੇ 8.30 ਵਜੇ 9ਵੀਂ ਪਾਤਸ਼ਾਹੀ ਦੇ ਸਲੋਕ ਅਰੰਭ ਹੋਏ। 9.30-10.00 ਵਜੇ ਸਰਬੱਤ ਦੇ ਭਲੇ, ਪਿੰਡ ਵਿਰਕ ਦੀ ਚੜਦੀ ਕਲਾ, ਸਿੱਖ ਕੌਮ ਦੇ ਆਪਣੇ ਘਰ, ਬੰਦੀ ਸਿੰਘਾ ਦੀ ਰਿਹਾਈ ਅਤੇ ਮਾਂ-ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਦੀ ਅਰਦਾਸ ਹੋਈ। ਗੁਰਦਵਾਰਾ ਸਾਹਿਬ ਜੀ ਵਲੋਂ ਵਿਰਕ ਪਿੰਡ ਦੇ ਯਾਦਪੁਰ ਪੱਤੀ ਦੇ ਸਰਵਣ ਸਿੰਘ ਜੀ ਦੇ ਸਪੁੱਤਰ ਸੰਤੋਖ ਸਿੰਘ ਜੀ ਨੂੰ ਸਰੋਪਾ ਦੀ ਬਖਸ਼ਿਸ਼ ਕੀਤੀ ਗਈ।

ਮੁੱਖ ਗ੍ਰੰਥੀ ਸਿੰਘ ਗਿਆਨੀ ਮਿਹਤਾਬ ਸਿੰਘ ਜੀ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਇਹ ਬਹੁੱਤ ਹੀ ਜਿਆਦਾ ਖੁਸ਼ੀ ਦੀ ਗੱਲ ਹੈ ਕਿ ਵਿਰਕ ਪਿੰਡ ਵਾਲਿਆਂ ਨੇ ਰਲ ਮਿੱਲ ਕੇ ਆਪਣੇ ਵਡੇਰਿਆਂ ਸੰਤ ਬਾਬਾ ਫੂਲਾ ਸਿਘ ਜੀ ਦੀ 116ਵੀਂ ਬਰਸੀ ਪਹਿਲੀ ਵਾਰ ਇਸ ਗੁਰਦਵਾਰਾ ਸਾਹਿਬ ਵਿਖੇ ਮਨਾਈ ਹੈ। 10-10.40 ਵਜੇ ਤੱਕ ਭਾਈ ਮੋਹਿੰਦਰ ਸਿੰਘ ਜੀ ਫਰੀਦ {ਖਡੂਰ ਸਾਹਿਬ}ਨੇ ਸਾਧ ਸੰਗਤ ਜੀ ਨੂੰ ਕੀਰਤਨ ਨਾਲ ਨਿਹਾਲ ਕੀਤਾ। ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖਆਸਨ ਅਤੇ ਦੂਸਰੇ ਸਰੂਪ ਜੀ ਦਾ ਪ੍ਰਕਾਸ਼ ਕੀਤਾ ਗਿਆ।

11 ਵਜੇ ਪਰਸਿੱਧ ਗੀਤਕਾਰ ਤਰਲੋਚਨ ਸਿੰਘ ਚੰਨ ਜੰਡਿਆਲਵੀ ਜਿਨ੍ਹਾ ਨੇ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿੱਚ 20 ਕਿਤਾਬਾਂ ਪਾਈਆਂ ਹਨ, ਜੀ ਨੇ ਸ਼ੰਤ ਬਾਬਾ ਫੂਲਾ ਸਿੰਘ ਜੀ ਬਾਰੇ ਹੇਠ ਲਿਖੀਆ ਸਤਰਾਂ ਪੇਸ਼ ਕੀਤੀਆਂ।

ਹੀਰਾ ਸਿੰਘ ਬਾਂਸਲ ਪ੍ਰੀਵਾਰ ਤੇ ਹੋਈ ਬਖਸ਼ਿੱਸ਼, ਗਏ ਦੁਨੀਆ ਵਿੱਚ ਵਡਿਆਏ।
ਕਾਹਮੇ ਪਿੰਡ ਦੇ ਕਰਮ ਜਾਗ ਪਏ, ਜੀਹਦੇ ਕਣ ਕਣ ਹੋਏ ਰੁਸ਼ਨਾਏ॥
ਪਿਤਾ ਰਾਮ ਸਿੰਘ ਮਾਂ ਸਦਾ ਕੌਰ ਗ੍ਰਹਿ ਆਈ ਰੱਬੀ ਰੂਹ ਇੱਕ ਐਸੀ,
ਜੋ ਪਰਮ ਪਿਤਾ ਪ੍ਰਮਾਤਮਾ ਸੰਗ ਹਿਰਦਿਓ ਜੁੱੜ ਕੇ,
108 ਸੰਤ ਧੰਨ ਧੰਨ ਬਾਬਾ ਫੂਲਾ ਸਿੰਘ ਜੀ ਅਖਵਾਏ।

ਸੰਤਾ ਦੇ ਸੱਚੇ ਸੇਵਕ ਬਾਬਾ ਮਾਲ੍ਹਾ ਸਿੰਘ ਜੀ ਚਾਨਾ, ਪਿੰਡ ਵਿਰਕਾਂ ਵਾਲੇ ਹੋਏ।
ਸੰਤ ਕੀ ਮਹਿਮਾ ਸੰਤ ਹੀ ਜਾਣੇ, ਇਸ ਵਿੱਚ ਝੂਠ ਰਤਾ ਨਾ ਕੋਏ।
ਜਦ ਕਾਹਮੇ ਦਿਲ ਕਾਹਲਾ ਪੈਂਦਾ, ਆ ਮਿਲਦੇ ਸਨ ਬਾਬਾ ਮਾਲਾ ਸਿੰਘ ਜੀ,
ਵਿਰਕਾਂ ਵਿੱਚਲੀ ਮਿਲਣੀ ਐਸੀ ਅਮਰ ਹੋ ਗਈ,
ਓਹ ਯਾਦਾਂ ਦੇ ਪਿਆਰੇ ਪਲ ਪਲ-ਜੋੜ ਮੇਲੇ ਵਿੱਚ ਹੋਏ ਪਰੋਏ।

ਸਮੈਦਿੱਕ ਵਿੱਚ ਪਿੰਡ ਵਿਰਕਾਂ ਦੇ ਵਾਸੀ, ਗੁਰੂ ਨਾਨਕ ਗੁਰਦਵਾਰਾ ਆਕੈ ਨੇ ਨੱਤਮਸਤੱਕ ਹੋਏ,
ਕਿਉਂਕਿ:-
ਭਗਮੇ ਪਾ ਕੇ ਭਗਤ ਨੀ ਬਣਦਾ, ਮੰਨ ਭਗਤੀ ਰੰਗ ਰੰਗਣਾ ਪੈਂਦਾ।
ਹਾਉਮੇਂ ਤੇਰ ਮੇਰ ਦਾ ਨਿਕਸਕ, ਭੈ ਭਉ ਟੰਗਣੇ ਟੰਗਣਾ ਪੈਂਦਾ।
ਜੀਹਦਾ ਖਾਈਏ ਗੁਣ ਉਸੇਦਾ ਗਾਈਏ, ਝੂਠ ਕੁਫਰ ਤੋਂ ਸੰਗਣਾ ਪੈਂਦਾ।
ਦਾਤੇ ਦਰੋਂ ਜੇ ਬਖਸ਼ਿਸ਼ ਹੋ ਜਾਏ, ਫਿਰ ਨਹੀਂ ਕਿਧਰੋਂ ਮੰਗਣਾ ਪੈਂਦਾ।

ਇਨ੍ਹਾ ਤੋਂ ਬਾਹਦ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਜੀ ਵਡਾਲਾ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਅਤੇ ਸੰਤ ਬਾਬਾ ਫੂਲਾ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ। ਉਪਰੰਤ ਭਾਈ ਜੋਗਾ ਸਿੰਘ ਜੀ ਬੈਗੋਵਾਲ ਦੇ ਢਾਡੀ ਜੱਥੇ ਨੇ ਸਾਧ ਸੰਗਤ ਜੀ ਨੂੰ ਸਿੱਖ ਇਤਿਹਾਸ ਅਤੇ ਗੁਰੂ ਇਤਿਹਾਸ ਦੀ ਜਾਣਕਾਰੀ ਦਿੱਤੀ। ਸਟੇਜ ਦੀ ਸੇਵਾ ਭਾਈ ਨਰਿੰਦਰ ਸਿੰਘ ਜੀ ਨੇ ਬਾਖੂਬੀ ਨਾਲ ਨਿਭਾਈ।

ਸੰਤ ਬਾਬਾ ਫੂਲਾ ਸਿੰਘ ਜੀ ਯਾਦ ਵਿੱਚ ਇਹ ਧਾਰਮਿੱਕ ਜੋੜ ਮੇਲਾ ਪਿੰਡ ਵਿਰਕਾਂ ਵਿੱਚ 26 27 28 ਜੁਲਾਈ ਨੂੰ, ਪਿੰਡ ਕਾਹਮੇ 28 29 30 ਜੁਲਾਈ ਤੋਂ ਇਲਾਵਾ ਕੈਨੇਡਾ ਅਤੇ ਅਮਰੀਕਾ ਵਿੱਚ ਵੀ ਹਰ ਸਾਲ ਮਨਾਇਆ ਜਾਂਦਾ ਹੈ। ਪਿੰਡ ਵਿਰਕ ਵਿਖੇ 26 ਜੁਲਾਈ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਜਾਂਦਾ ਜੋ ਪਿੰਡ ਦੀਆਂ ਪੱਤੀਆਂ ਯਾਦਪੁਰ, ਬਹੌਦੀਪੁਰ, ਮਾਲੋਵਿਰਕ ਅਤੇ ਇੱਕ ਹੋਰ ਜਗਾ ਤੇ ਰੁੱਕਦਾ ਹੈ ਜਿਥੇ ਸੰਗਤਾਂ ਲਈ ਠੰਡੇ-ਮਿੱਠੇ ਜੱਲ ਅਤੇ ਚਾ-ਪਾਣੀ ਦੀ ਸੇਵਾ ਕੀਤੀ ਜਾਂਦੀ ਹੈ।

ਵਿਰਕ ਪਿੰਡ ਦੇ ਪ੍ਰਬੰਧਕਾਂ ਵਲੋਂ ਜੁਗੋ ਜੁਗੋ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਗੁਰਦਵਾਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਭਾਈ ਜਤਿੰਦਰ ਸਿੰਘ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ, ਪੀਟੀਸੀ ਨਿਊਜ ਇੰਟਰਨੈਸ਼ਨਲ, ਰਾਜ਼ ਰੇਡੀਓ ਅਤੇ ਹਰ ਇੱਕ ਸਿਹਯੋਗੀ ਜਿਨ੍ਹਾ ਨੇ ਤਨ, ਮਨ, ਧੰਨ ਨਾਲ ਸੇਵਾ ਕੀਤੀ ਸੱਭ ਦਾ ਤਿਹ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ।

 

 

Previous articleWhy Does Pakistan Use Rahul Gandhi’s Statements to Attack Modi and the Indian Forces?
Next articleSAMAJ WEEKLY = 30/07/2025