ਐੱਸ.ਸੁਰੇਸ਼ ਦੇ ਕਮੇਟੀ ’ਚ ਸ਼ਾਮਲ ਹੋਣ ’ਤੇ ਉਜਰ

ਨਵੀਂ ਦਿੱਲੀ(ਸਮਾਜ ਵੀਕਲੀ): ਐਡਵੋਕੇਟ ਜਨਰਲ ਪਟਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਪਟੀਸ਼ਨ ਦਾ ਵਿਰੋਧ ਨਹੀਂ ਕਰਦੀ ਤੇ ਉਸ ਦਾ ਮੰਨਣਾ ਹੈ ਕਿ ਇਹ ਗੰਭੀਰ ਮੁੱਦਾ ਹੈ, ਜਿਸ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ, ‘‘ਪਟੀਸ਼ਨ ਦੀ ਵਿਸ਼ਾ ਵਸਤੂ ਨੂੰ ਲੈ ਕੇ ਭਾਵੇਂ ਮੈਨੂੰ ਕਈ ਗੰਭੀਰ ਉਜਰ ਹਨ, ਪਰ ਸੂਬਾ ਸਰਕਾਰ ਇਸ ਮਸਲੇ ਨੂੰ ਹਲਕੇ ਵਿੱਚ ਨਹੀਂ ਲੈ ਰਹੀ, ਕਿਤੇ ਤਾਂ ਖਾਮੀ ਰਹੀ ਹੈ ਤੇ ਸੂੁਬਾ ਸਰਕਾਰ ਇਸ ਦਾ ਪਤਾ ਲਾਉਣ ਲਈ ਸਭ ਕੁਝ ਕਰ ਰਹੀ ਹੈ।’ ਪਟਵਾਲੀਆ ਨੇ ਕਿਹਾ ਜੇਕਰ ਕੁਝ ਅਧਿਕਾਰੀਆਂ ’ਤੇ ਗਾਜ਼ ਡਿੱਗਦੀ ਹੈ ਤਾਂ ਉਨ੍ਹਾਂ ਨੂੰ ਇਸ ਦਾ ਸਾਹਮਣਾ ਕਰਨ ਦਿਓ। ਪਟਵਾਲੀਆ ਨੇ ਕਿਹਾ, ‘‘ਕੇਂਦਰ ਵੱਲੋਂ ਗਠਿਤ ਤਿੰਨ ਮੈਂਬਰੀ ਜਾਂਚ ਕਮੇਟੀ ਵਿੱਚ ਐੱਸ.ਸੁਰੇਸ਼ ਵੀ ਸ਼ਾਮਲ ਹਨ, ਜੋ ਕੁੱਲ ਮਿਲਾ ਕੇ (ਪ੍ਰਧਾਨ ਮੰਤਰੀ ਦੇ) ਸੁਰੱਖਿਆ ਪ੍ਰਬੰਧਾਂ ਲਈ ਜ਼ਿੰਮੇਵਾਰ ਸਨ। ਸਾਡਾ ਇਹ ਤਰਕ ਹੈ ਕਿ ਉਨ੍ਹਾਂ ਨੂੰ ਕਮੇਟੀ ਵਿੱਚ ਨਹੀਂ ਹੋਣਾ ਚਾਹੀਦਾ ਸੀ। ਮੈਂ ਇਸ ਮਸਲੇ ਵਿੱਚ ਨਹੀਂ ਪੈਣਾ ਚਾਹੁੰਦਾ, ਪਰ ਅਸੀਂ ਇਸ ਦੀ ਜਾਂਚ ਚਾਹੁੰਦੇ ਹਾਂ।’’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਵਿੱਚ ਕਰੋਨਾ ਦੇ 1.42 ਲੱਖ ਨਵੇਂ ਕੇਸ
Next articleਕਿਸਾਨ ਆਗੂ ਬਲਦੇਵ ਸਿੰਘ ਜ਼ੀਰਾ ਸਣੇ ਹੋਰਨਾਂ ਪ੍ਰਦਰਸ਼ਨਕਾਰੀਆਂ ਦੇ ਬਿਆਨ ਕੀਤੇ ਜਾਣਗੇ ਦਰਜ