‘ਉਜੜੇ ਖੂਹ ਦਾ ਪਾਣੀ’ ਲਘੂ ਫ਼ਿਲਮ ਜਲਦ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ :- ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ

(ਸਮਾਜ ਵੀਕਲੀ)  ਪੰਜਾਬੀ ਦੇ ਚਰਚਿਤ ਨਿਰਮਾਤਾ-ਨਿਰਦੇਸ਼ਕ ਤੇ ਲੇਖਕ ਭਗਵੰਤ ਸਿੰਘ ਕੰਗ ਦੀ ਅਣਥੱਕ ਮਿਹਨਤ ਸਦਕਾ ਅਤੇ ਓਨਾਂ ਟੀਮ ਦੇ ਸਹਿਯੋਗ ਨਾਲ ਪ੍ਰਸਿੱਧ ਪੱਤਰਕਾਰ ਤੇ ਨਾਵਲਕਾਰ ਬੂਟਾ ਸਿੰਘ ਚੌਹਾਨ ਦੇ ਨਾਵਲ ‘ਉਜੜੇ ਖੂਹ ਦਾ ਪਾਣੀ’ ਦੀ ਕਹਾਣੀ ਤੇ ਅਧਾਰਿਤ ਲਘੂ ਫ਼ਿਲਮ ਜਲਦ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਣ ਜਾ ਰਹੀ।
  ਇਸ ਪਹਿਲਾ ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ ਵੱਲੋ ਪੰਜਾਬੀ ਦੇ ਕਈ ਪ੍ਰਸਿੱਧ ਨਾਵਲਕਾਰਾਂ ਦੇ ਨਾਵਲਾਂ ਨੂੰ ਪੜ੍ਹ 2020 ਤੋ ਸੁਰੂ ਵਿੱਚ ਪ੍ਰਸਿੱਧ ਨਾਵਲਕਾਰ ਜੀਤ ਸਿੰਘ ਸੰਧੂ ਦੇ ਨਾਵਲ ‘ਤੇਜਾ ਨਗੌਰੀ’, ਰੂਪ ਸਿੰਘ ਦੇ ਨਾਵਲ ‘ ਬਾਕੀ ਸਫਾਂ ਪੰਜ’, ਭੁਪਿੰਦਰ ਸਿੰਘ ਰੈਨਾ ਦੇ ਨਾਵਲ ‘ਪਾਪ ਦੀ ਪੰਡ’, ਜਤਿੰਦਰ ਹਾਂਸ ਦੇ ਨਾਵਲ ‘ ਨੰਗੇਜ਼’ ਅਤੇ ਪੰਜਾਬੀ ਦੇ ਨਾਮਵਰ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਬਲਦੇ ਦਰਿਆ’ ਦੀ ਕਹਾਣੀ ਤੇ ਅਧਾਰਿਤ ਵੈਬ ਸੀਰੀਜ ਜਿਸ ਨੂੰ ਦਰਸ਼ਕਾਂ ਵੱਲੋ ਖੂਬ ਸਲਾਹਿਆ ਗਿਆ। ਇਹ ਸਿਲਸਿਲੇਵਾਰ ਜਾਰੀ ਹੈ, ਇਲਾਵਾ ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ ਵੱਲੋ ਗੀਤਾਂ ਦੇ ਸੂਟ ਤੇ ਹਿੰਦੀ ਵੈਬ ਸੀਰੀਜ ਕੰਮ ਕੀਤਾ ਜਾ ਰਿਹਾ ਆਉਣ ਵਾਲੇ ਸਮੇ ਓਹ ਦਰਸ਼ਕਾਂ ਲਈ ਨਵੇ ਕੰਟੈਂਟ ਲੈ ਕੇ ਆ ਰਹੇ ਹਨ।
   ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ ਸਮਾਜਿਕ ਤਾਣੇ ਬਾਣੇ ਤੋ ਬਹੁਤ ਚੰਗੀ ਤਰਾਂ ਜਾਣੂ ਹਨ।ਗੱਲਬਾਤ ਦੌਰਾਨ ਨਿਰਮਾਤਾ-ਨਿਰਦੇਸ਼ਕ ਭਗਵੰਤ ਸਿੰਘ ਕੰਗ ਜੀ ਨੇ ਦੱਸਿਆ ਫ਼ਿਲਮ ‘ਉਜੜੇ ਖੂਹ ਦਾ ਪਾਣੀ’ ਇਕ ਔਰਤ ਦੀ ਸੰਘਰਸ਼ਮਈ ਦਾਸਤਾਨ ਹੈ। ਅੱਜ ਦੇ ਮਰਦ ਸਮਾਜ ਵਿਚ ਕਿਸ ਤਰਾਂ ਉਸਨੂੰ ਹਵਸ ਦੇ ਭੁੱਖੇ , ਉਸਦੇ ਮਾਸ ਤੇ ਰੂਹ ਨੂੰ ਨੋਚਦੇ ਇਹ ਬਿਆਨ ਕਰਦੀ ਹੈ। ਓਨਾਂ ਕਿਹਾ ਪ੍ਰਸਿੱਧ ਪੱਤਰਕਾਰ ਤੇ ਨਾਵਲਕਾਰ ਬੂਟਾ ਸਿੰਘ ਚੌਹਾਨ ਦੀ ਲਿਖਤ ਨੂੰ ਮੈ ਸਲੂਟ ਕਰਦਾ। ਇਹ ਲਘੂ ਫ਼ਿਲਮ ‘ਮਾਸਟਰ ਫ੍ਰੇਮ ਮੂਵੀਜ਼ ਤੇ ਫਿਲਮੀ ਅੱਡਾ ਵੱਲੋ ਪ੍ਰਸਤੁਤ ਕੀਤੀ ਜਾਵੇਗੀ। ਫਿਲਮ ਦੇ ਪ੍ਰੋਡਿਊਸਰ ਪਰਮਜੀਤ ਸਿੰਘ ਨਾਗਰਾ ਹਨ।
ਓਨਾਂ ਦੀ ਲਘੂ ਫ਼ਿਲਮ ‘ਉਜੜੇ ਖੂਹ ਦਾ ਪਾਣੀ’ ਵਿਚ ਸਟਾਰ ਕਾਸਟ ਪ੍ਰਭਜੋਤ ਰੰਧਾਵਾ , ਜਗਤਾਰ ਸਿੰਘ ਬੈਨੀਪਾਲ, ਕੁਲਦੀਪ ਨਿਆਮੀ,ਦਰਸਨ ਘਾਰੂ , ਜੈਸਮੀਨ ਬਰਨਾਲਾ, ਲਫ਼ਜ ਧਾਲੀਵਾਲ ਸੁਖਪ੍ਰੀਤ ਸਿੰਘ, ਪਾਬਲੀ,ਕੁਲਵਿੰਦਰ ਕਸ਼ਯਪ, ਬਾਜਵਾ ਸਿੰਘ, ਸੋਨੂੰ ਕੇਲੋ ਆਦਿ ਨੇ ਆਪਣਾ ਬਾਖੂਬੀ ਰੋਲ ਅਦਾ ਕੀਤਾ ।ਇਸ ਲਘੂ ਫ਼ਿਲਮ ਦੇ ਸਹਿ ਨਿਰਮਾਣਕਾਰ ਗੁਰਪ੍ਰੀਤ ਵੜੈਚ, ਅਮਨ ਚਾਹਲ,ਜੁਗਰਾਜ ਮਰਾੜ੍ਹ,ਲਖਵਿੰਦਰ ਜਟਾਣਾ, ਬਾਜਵਾ ਸਿੰਘ ਤੇ ਡੀ.ਪੀ.ਓ ਜਸਜੋਤ ਗਿੱਲ ਅਤੇ ਪ੍ਰੋਡੋਕਸ਼ਨ ਫ਼ਿਲਮੀ ਅੱਡਾ । ਇਸ ਫਿਲਮ ਦਾ ਦਰਸ਼ਕਾਂ ਵੱਲੋ ਬੇ ਸਬਰੀ ਨਾਲ ਇੰਤਜ਼ਾਰ ਹੈ। ਪੂਰੀ ਟੀਮ ਵਧਾਈ ਦੀ ਪਾਤਰ ਹੈ।
ਸ਼ਿਵਨਾਥ ਦਰਦੀ ਫ਼ਰੀਦਕੋਟ 
ਜਰਨਲਿਸਟ 
ਸੰਪਰਕ:- 9855155392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਭਗਵਾਨ ਵਾਲਮੀਕਿ ਜੀ ਨੂੰ ਸਮਰਪਿਤ ਪਹਿਲਾਂ ਵਿਸ਼ਾਲ ਸਤਿੰਸਗ ਆਯੋਜਿਤ
Next articleਅੱਪਰਾ ਦਾ ਫੁੱਟਬਾਲ ਟੂਰਨਾਮੈਂਟ ਜਗਤਪੁਰ ਦੀ ਟੀਮ ਨੇ ਜਿੱਤਿਆ