ਉਘੇ ਸਮਾਜ ਸੇਵਕ ਨਿਰਭੈ ਸਿੰਘ ਖ਼ਨਾਲ ਵੱਲੋ ਪੜ੍ਹਾਈ ਵਿਚ ਚੰਗੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਤ ਕੀਤਾ

 ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਨੇੜਲੇ ਪਿੰਡ ਖਨਾਲ ਕਲਾਂ ਵਿਖੇ ਸਰਕਾਰੀ ਹਾਈ ਸਕੂਲ ਵਿੱਚ ਹੋਏ ਆਜ਼ਾਦੀ ਦਿਵਸ ਪ੍ਰੋਗਰਾਮ ਦੌਰਾਨ ਉੱਘੇ ਸਮਾਜ ਸੇਵਕ ਗਲੋਬਲ ਇਮੀਗ੍ਰੇਸ਼ਨ ਦਿੜ੍ਹਬਾ ਦੇ ਐਮ ਡੀ ਸ੍ਰ ਨਿਰਭੇ ਸਿੰਘ ਖਨਾਲ ਵੱਲੋ ਬਾਰ੍ਹਵੀਂ, ਦਸਵੀਂ, ਅੱਠਵੀਂ ਜਮਾਤ ਦੇ ਪਹਿਲੇ ਦੂਜੈ ਤੀਜੇ ਸਥਾਨ ਤੇ ਆਓਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੱਚਿਆ ਨੂੰ ਪੜ੍ਹਾਈ ਵਿਚ ਮੱਲਾਂ ਮਾਰਨ ਲਈ ਹੋਰ ਉਤਸਾਹਿਤ ਕਰਨ ਦੇ ਮੰਤਵ ਨਾਲ ਉਹ ਹਰ ਸਾਲ ਇਹ ਉਪਰਾਲਾ ਗਲੋਬਲ ਇਮੀਗ੍ਰੇਸ਼ਨ ਦੇ ਉਦਮ ਸਦਕਾ ਕਰਦੇ ਹਨ। ਇਸ ਨਾਲ ਜਿੱਥੇ ਪੜ੍ਹਾਈ ਵਿਚ ਅਵੱਲ ਆਉਂਣ ਵਾਲੇ ਵਿਦਿਆਰਥੀਆਂ ਦਾ ਹੌਂਸਲਾ ਵਧਦਾ ਹੈ ਉੱਥੇ ਉਹਨਾਂ ਦਾ ਮਾਣ ਸਨਮਾਨ ਵੀ ਹੁੰਦਾ ਹੈ। ਅੱਜ ਜਿਹੜੇ ਵਿਦਿਆਰਥੀ ਪਹਿਲੇ ਸਥਾਨ ਤੇ ਰਹੇ ਉਹਨਾਂ ਨੂੰ 2100/ ਰੁਪਏ ਨਕਦ, ਦੂਜੇ ਸਥਾਨ ਲਈ 1500/ ਰੁਪਏ ਤੀਜੇ ਸਥਾਨ ਲਈ 1100/ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਇਨਾਮ ਬਾਰ੍ਹਵੀਂ, ਦਸਵੀਂ, ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਦਿੱਤੇ ਗਏ ਹਨ। ਇਸ ਮੌਕੇ ਮੁੱਖ ਅਧਿਆਪਕ, ਸਮੂਹ ਸਟਾਫ ਤੋਂ ਇਲਾਵਾ ਸ੍ਰ ਕੇਸਰ ਸਿੰਘ, ਮੇਜਰ ਸਿੰਘ, ਨਾਜਰ ਸਿੰਘ, ਕਰਨੈਲ ਸਿੰਘ ਲੀਲਾ ਆਦਿ ਹਾਜ਼ਰ ਸਨ। ਪਿੰਡ ਵਾਸੀਆਂ ਵੱਲੋਂ ਉਹਨਾਂ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਨੀਲੋਵਾਲ ਬ੍ਰਾਂਚ ਨਹਿਰ ਵਿੱਚ ਖਡਿਆਲ ਦੇ ਖੇਤਾਂ ਵਿਚ ਪਾੜ,ਪਿਛਲੇ ਕਈ ਸਾਲਾਂ ਤੋਂ ਮੁਰੰਮਤ ਨਾ ਹੋਣ ਕਾਰਨ ਹਾਲਤ ਗੰਭੀਰ
Next articleਸਿਵਲ ਸਰਜਨ ਮਾਨਸਾ ਨੇ ਪਾਈ ਨਵੀਂ ਪਿਰਤ, ਅਜ਼ਾਦੀ ਦਿਵਸ ਸਮਾਰੋਹ ਤੇ ਵਿਭਾਗ ਦੀ ਝਾਕੀ ਦੀ ਖ਼ੁਦ ਕੀਤੀ ਅਗਵਾਈ, ਅਜ਼ਾਦੀ ਦਿਵਸ ਸਮਾਰੋਹ ਤੇ ਸਿਹਤ ਵਿਭਾਗ ਦੀ ਝਾਕੀ ਦੇ ਅੱਗੇ ਖ਼ੁਦ ਤਖ਼ਤੀ ਫ਼ੜ ਕੇ ਤੁਰੇ ਸਿਵਲ ਸਰਜਨ ਮਾਨਸਾ