ਯੂਜੀਸੀ ਨੇ ਐੱਮਫਿਲ ਤੇ ਪੀਐੱਚਡੀ ਲਈ ਥੀਸਿਸ ਜਮ੍ਹਾਂ ਕਰਨ ਦੀ ਮਿਆਦ 30 ਜੂਨ 2022 ਤੱਕ ਵਧਾਈ

ਨਵੀਂ ਦਿੱਲੀ (ਸਮਾਜ ਵੀਕਲੀ):  ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਐੱਮਫਿਲ ਅਤੇ ਪੀਐੱਚਡੀ ਵਿਦਿਆਰਥੀਆਂ ਲਈ ਥੀਸਿਸ ਜਮ੍ਹਾਂ ਕਰਾਉਣ ਦੀ ਮਿਆਦ ਅਗਲੇ ਸਾਲ 30 ਜੂਨ ਤੱਕ ਵਧਾ ਦਿੱਤੀ ਹੈ। ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਕਿਹਾ, ‘ਖੋਜਕਾਰਾਂ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੀਵਰਸਿਟੀਆਂ 31 ਦਸੰਬਰ ਤੋਂ ਬਾਅਦ 6 ਹੋਰ ਮਹੀਨੇ ਦਾ ਸਮਾਂ ਦੇ ਸਕਦੀਆਂ ਹਨ, ਭਾਵ 30 ਜੂਨ 2022 ਤੱਕ। ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਫ਼ੈਸਲਾ ਉਨ੍ਹਾਂ ਸਾਰੇ ਵਿਦਿਆਰਥੀਆਂ ’ਤੇ ਲਾਗੂ ਹੋਵੇਗਾ, ਜਿਨ੍ਹਾਂ ਨੇ ਆਪਣਾ ਥੀਸਿਸ 30 ਜੂਨ ਜਾਂ ਇਸ ਤੋਂ ਪਹਿਲਾਂ ਜਮ੍ਹਾਂ ਕਰਵਾਉਣ ਹੈ।’

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਲੇਸ਼ੀਆ ਤੋਂ ਢਾਕਾ ਆ ਰਹੇ ਹਵਾਈ ਜਹਾਜ਼ ’ਚ ਬੰਬ ਦੀ ਖ਼ਬਰ ਅਫ਼ਵਾਹ ਨਿਕਲੀ
Next article12 ਸੰਸਦ ਮੈਂਬਰਾਂ ਦੀ ਬਹਾਲੀ ਲਈ ਰਾਹੁਲ ਗਾਂਧੀ ਨੇ ਧਰਨਾ ਦਿੱਤਾ