(ਸਮਾਜ ਵੀਕਲੀ)
ਅੰਦਰੋਂ ਲੂੰ ਲੂੰ ਤੜਪ ਸੀ ਉੱਠਿਆ ਵੇਖਕੇ ਖ਼ੂਨੀ ਸਾਕਾ।
ਜਲ੍ਹਿਆਂ ਵਾਲੇ ਬਾਗ ਦਾ ਅੱਖਾਂ ਸਾਹਵੇਂ ਆ ਗਿਆ ਵਾਕਾ।
ਬਦਲਾ ਲੈਣ ਲਈ ਟੁਰ ਪਿਆ ਸੂਰਾ,ਸੱਤ ਸਮੁੰਦਰੋਂ ਪਾਰ।
ਓਹ ਗ਼ਦਰੀ ਯੋਧਾ ਸੀ
ਊਧਮ ਸਿਉਂ ਸਰਦਾਰ।
ਓਹ ਅਣਖੀ ਯੋਧਾ ਸੀ।
ਵਿੱਚ ਲੰਡਨ ਦੇ ਜਾਕੇ ਜਿਸਨੇ ਦਿੱਤਾ ਮਾਇਕਲ ਮਾਰ।
ਓਹ ਅਣਖੀ ਯੋਧਾ ਸੀ।
ਉੱਨੀ ਸੌ ਚਾਲੀ ਵਿੱਚ ਲੰਡਨ ਪਹੁੰਚਿਆ ਮਾਂ ਦਾ ਜਾਇਆ।
ਕੈਕਸਟਨ ਹਾਲ ਚ ਸ਼ੇਰ ਸਿਉਂ ਨੇ ਜ਼ਾਲਮ ਮਾਰ ਮੁਕਾਇਆ।
ਜਲ੍ਹਿਆਂ ਵਾਲੇ ਬਾਗ ਦਾ ਗੱਡੀ ਚਾੜ ਦਿੱਤਾ ਗਦਾਰ।
ਓਹ ਗ਼ਦਰੀ ਯੋਧਾ ਸੀ
ਊਧਮ ਸਿਉਂ ਸਰਦਾਰ।
ਓਹ ਗਰਦੀ ਯੋਧਾ ਸੀ।
ਵਿੱਚ ਲੰਡਨ ਦੇ ਜਾਕੇ ਮਾਇਕਲ ਦਿੱਤਾ ਜਿਸਨੇ ਮਾਰ।
ਵਿੱਚ ਕਿਤਾਬ ਦੇ ਰੱਖਕੇ ਪਿਸਟਲ ਫੁੱਲ ਤਿਆਰੀ ਕਰਕੇ।
ਗੋਰੇ ਦੀ ਛਾਤੀ ਦੇ ਅੰਦਰ ਰੱਖਤਾ ਪਿੱਤਲ ਭਰਕੇ।
ਜਿਸ ਨੂੰ ਵੇਖਕੇ ਕੰਬ ਗਈ ਸੀ ਗੋਰਿਆਂ ਦੀ ਸਰਕਾਰ।
ਓਹ ਗ਼ਦਰੀ ਯੋਧਾ ਸੀ
ਊਧਮ ਸਿਉਂ ਸਰਦਾਰ।
ਓਹ ਅਣਖੀ ਯੋਧਾ ਸੀ
ਵਿੱਚ ਲੰਡਨ ਦੇ ਜਾਕੇ ਮਾਇਕਲ ਦਿੱਤਾ ਜਿਸਨੇ ਮਾਰ।
ਕਰਿਆ ਨਾ ਵਕੀਲ ਵੀ ਕੋਈ ਕੇਸ ਕੋਟ ਵਿੱਚ ਚੱਲੇ।
ਧੰਨਿਆਂ ਤਾਹੀਂ ਤਾਂ ਯੋਧਿਆਂ ਦੀ ਅੱਜ ਵੀ ਬੱਲੇ ਬੱਲੇ।
ਪਾ ਸ਼ਹੀਦੀ ਗਿਆ ਸਾਡੇ ਲਈ ਵਤਨ ਦਾ ਪਹਿਰੇਦਾਰ।
ਓਹ ਗ਼ਦਰੀ ਯੋਧਾ ਸੀ
ਊਧਮ ਸਿਉਂ ਸਰਦਾਰ।
ਓਹ ਅਣਖੀ ਯੋਧਾ ਸੀ
ਵਿੱਚ ਲੰਡਨ ਦੇ ਜਾਕੇ ਜਿਸਨੇ ਦਿੱਤਾ ਮਾਇਕਲ ਮਾਰ।

9878235714
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly