HOME  ਊਧਮ ਸਿੰਘ ਦਾ ਬਦਲਾ 

 ਊਧਮ ਸਿੰਘ ਦਾ ਬਦਲਾ 

ਪੱਤਰਕਾਰ ਹਰਜਿੰਦਰ ਸਿੰਘ ਚੰਦੀ 

 (ਸਮਾਜ ਵੀਕਲੀ)

ਡੱਬ ਚੋਂ ਰਿਵਾਲਵਰ ,ਲੰਡਨ ਵਿਚ ਪਹੁੰਚ ਗਿਆ

ਗਲੀ ਤੇ ਮੁਹੱਲੇ  ਚ, ਉਡਵਾਇਰ ਫਿਰੇ ਭਾਲਦਾ

ਹੋਣੀ ਨੂੰ ਮਿਟਾਵੇ ਕਿਹੜਾ, ਬਾਜ਼ ਸ਼ਿਕਾਰ ਲੱਭੇ
ਅੱਖਾਂ  ਵਿੱਚ  ਅੱਗ ਵਰੇ,  ਰੂਪ ਮਹਾਂਕਾਲ ਦਾ
ਇੱਕੀ ਸਾਲ ਝੱਲਿਆ ਸੀ, ਬੱਦਲੇ ਦਾ ਸੇਕ ਸੀਨੇ
ਕਰੋ ਤਾਂ ਮਹਿਸੂਸ ਦੁੱਖ, ਦਿਲ ਵਾਲੇ ਹਾਲ ਦਾ
ਖਾਦੀ ਆ ਕਸਮ ਲੈਣਾ ਬਦਲਾ ਉਡਵਾਇਰ ਕੋਲੋਂ
ਰਾਹ ਕਿਹੜਾ ਰੋਕ ਲਊਗਾ, ਭਾਰਤ ਦੇ ਲਾਲ ਦਾ
ਜਲਿਆਂ ਵਾਲੇ ਬਾਗ ਸੀ ਗੋਲੀਆਂ ਤੇ ਚੀਕਾਂ ਲਾਸ਼ਾਂ
ਦੁੱਖੜਾ ਸੁਣਾਵਾਂ ਕਿਹਨੂੰ ਦਿਲ ਵਾਲੇ ਹਾਲ ਦਾ
ਅਜ਼ਾਦੀ ਦੀ ਤੜਫ਼ ਸੀਨੇ ਜੋਸ਼ ਤੇ ਜਨੂੰਨ ਪੂਰਾ
ਮੰਝੇ ਹੋਏ ਸ਼ਿਕਾਰੀ ਵਾਂਗ ਰੰਗ ਢੰਗ ਚਾਲ ਦਾ
ਸੋਰੀ ਥੋੜਾ ਲੇਟ ਹਾਂ ਤੇ ਕਰ ਦਊਗਾ ਲੇਟ ਪੂਰੀ
ਖੋਲ ਲਿਆ ਆਖ ਬੂਹਾ  ਕੈਕਸਟਨ ਹਾਲ ਦਾ
ਮਾਰ ਮਾਰ ਡੀਂਗਾਂ ਸੀ ਸਟੇਜ ਤੇ ਓਡਵਾਇਰ ਬੋਲੇ
ਹੁੰਦਾ ਸੀ ਅਹਿਸਾਸ ਜਿਵੇਂ ਕੱਢੀ ਹੋਈ ਗਾਲ ਦਾ
ਮੇਰੇ ਕਹਿਣ ਤੇ ਚਲਾਈ ਗੋਲੀ ਡਾਇਰ ਨੇ ਸੀ
ਕੋਣ ਦਿਓ ਦੇਣਾ ਸਾਡੀ ਘਾਲੀ ਇਸ ਘਾਲ ਦਾ
ਇਕ ਵਾਰੀ ਭੇਜ ਦਿਉ ਭਾਰਤ ਨਾ ਛੱਡੂ ਕੋਈ
ਸੁੰਨੀ ਕਰੂੰ ਗੋਦ ਸੁਖ ਭੁੱਲ ਜਾਉ  ਬਾਲ  ਦਾ
ਅੰਮ੍ਰਿਤਸਰ ਉਤੇ ਵੀ ਵਰਾਉਂ  ਬੰਬ ਰੱਜ਼ ਰੱਜ਼
ਸੁਪਨਾ ਨਾ ਹੋਇਆ ਪੂਰਾ ਦਿਲ ਦੇ ਖਿਆਲ ਦਾ
ਆ ਗਿਆ ਸਮਾਂ,  ਹੁਣ ਮਿਲਣਾ ਨੀ  ਤੈਨੂੰ ਮੌਕਾ
ਅੱਜ ਓਡਵਾਇਰ ਫਾਇਰ ਦੇਖੀ ਮੇਰੇ ਯਾਰ ਦਾ
ਇਨਾਂ ਆਖ ਖੋਲ ਕੇ ਕਿਤਾਬ ਸੀ ਊਧਮ ਸਿੰਘ
ਕਹਿੰਦਾ ਰਿਹਾ ਹੋਣੀ  ਨੂੰ  ਸੀ ਹੁਣ ਤੱਕ ਟਾਲਦਾ
ਚਲਿਆ  ਰਿਵਾਲਵਰ  ਉਗਲਤਾ  ਬਰੂਦ ਸਾਰਾ
ਪੂਰਾ  ਕੀਤਾ  ਆਪਣਾ  ਪ੍ਰਣ  ਇਕੀ ਸਾਲ ਦਾ
ਚੰਦੀ  ਅੱਜ ਸੱਜਦੇ  ਜਹਾਨ  ਕਰੇ ਜੱਗ ਸਾਰਾ
ਜੰਮਣਾਂ  ਆ ਪੁੱਤ ਕਿਹਨੇ ਊਧਮ ਦੇ ਨਾਲ ਦਾ
ਲੇਖਕ ਪੱਤਰਕਾਰ ਹਰਜਿੰਦਰ ਸਿੰਘ ਚੰਦੀ
ਮਹਿਤਪੁਰ 9814601638
Previous articleਲੈਂਡ ਪੁਲਿੰਗ ਸਕੀਮ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰ ਵਾਪਸ ਲਵੇ : ਰਾਜਾ ਬਰਾੜ
Next articleਦੇਸ਼ ਭਗਤ ਯੂਨੀਵਰਸਿਟੀ ਵੱਲੋਂ ਲੁਧਿਆਣਾ ਵਿਖੇ ਆਈਸੀਸੀ ਪਾਰਟਨਰਜ਼ ਮੀਟ ਦਾ ਆਯੋਜਨ