ਊਧਮ ਸਿੰਘ ਦਾ ਪਿਸਤੌਲ ਵਾਪਸ ਮੰਗਵਾਇਆ ਜਾਵੇਗਾ: ਕੈਪਟਨ

(ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਰਤਾਨੀਆ ਵਿਚ ਪਈ ਸ਼ਹੀਦ ਊਧਮ ਸਿੰਘ ਦੀ ਡਾਇਰੀ ਅਤੇ ਮਾਈਕਲ ਓਡਵਾਈਰ ਨੂੰ ਮਾਰਨ ਲਈ ਵਰਤੀ ਗਈ ਪਿਸਤੌਲ ਤੇ ਹੋਰ ਸਮਾਨ ਮੰਗਵਾਉਣ ਲਈ ਭਾਰਤ ਸਰਕਾਰ ਕੋਲ ਮੁੱਦਾ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਮਾਨ ਸਾਡੇ ਸੂਰਮੇ ਦੀ ਵਿਰਾਸਤ ਹੈ ਤੇ ਇਸ ਨੂੰ ਅਜਾਇਬਘਰ ਵਿਚ ਰੱਖਿਆ ਜਾਵੇਗਾ।

ਸੀਮਤ ਲੋਕਾਂ ਦੀ ਹਾਜ਼ਰੀ

ਸੀਮਤ ਲੋਕਾਂ ਦੀ ਹਾਜ਼ਰੀ ’ਚ ਹੀ ਮੁੱਖ ਮੰਤਰੀ ਨੇ ਸ਼ਹੀਦ ਦੀ ਯਾਦਗਾਰ ਲੋਕ ਅਰਪਣ ਕੀਤੀ। ਚਰਚਾ ਇਹ ਵੀ ਸੀ ਕਿ ਕੋਵਿਡ ਕਾਰਨ  ਬਹੁਤਾ ਇਕੱਠ ਨਹੀਂ ਕੀਤਾ ਗਿਆ ਜਦਕਿ ਪੰਡਾਲ ਵਿਚ ਬਹੁਤੇ ਲੋਕ ਕੋਵਿਡ ਨਿਯਮਾਂ ਦਾ ਪਾਲਣ ਨਾ ਕਰਦੇ ਹੋਏ ਦੇਖੇ ਗਏ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਵਾਦਤ ਖੇਤਰਾਂ ’ਚੋਂ ਚੀਨ ਤੁਰੰਤ ਫੌਜ ਹਟਾਏ: ਭਾਰਤ
Next articleਮਹਿਲਾ ਟੀਮ 41 ਸਾਲਾਂ ’ਚ ਪਹਿਲੀ ਵਾਰ ਕੁਆਰਟਰ ਫਾਈਨਲ ਵਿੱਚ