ਜ਼ਾਲਮਾਂ

ਸਿੰਘਦਾਰ ਇਕਬਾਲ ਸਿੰਘ

(ਸਮਾਜ ਵੀਕਲੀ)

ਤੇਰੀ ਕਚਹਿਰੀ ਤੇਰੀ ਆਪਣੀ ਹੀ ਸਰਕਾਰ ਜਾਲਮਾਂ
ਹਜੇ ਤੱਕ ਤੂੰ ਕਾਤਿਲ ਨੂੰ ਕੀਤਾ ਨਾ ਗ੍ਰਿਫ਼ਤਾਰ ਜਾਲਮਾਂ

ਸਾਨੂੰ ਮਾਰਕੇ ਸਾਨੂੰ ਹੀ ਜੇਲਾਂ ਇੰਨਾ ਅੱਤਿਆਚਾਰ ਜਾਲਮਾਂ
ਮਨ ਤਨ ਤੇਰਾ ਗੰਦਾ ਇਹ ਕਾਲਾ ਤੇਰਾ ਕਿਰਦਾਰ ਜਾਲਮਾਂ

ਹਾਹਾਕਾਰ ਮੱਚੀ ਹੈ ਸਾਰੇ ਪਾਸੇ ਹੁੰਦਾ ਨਹੀਂ ਹੋਰ ਸਹਾਰ ਜਾਲਮਾਂ
ਮਿਹਨਤੀ ਲੋਕਾਂ ਨੂੰ ਮਾਰਨਾ ਐਸਾ ਤੇਰਾ ਹਰ ਵੀਚਾਰ ਜਾਲਮਾਂ

ਅਕ੍ਰਿਤਘਣ ਬਣ ਤੂੰ ਭੁੱਲ ਗਿਆ ਜੋ ਹੈ ਸਿੰਘਦਾਰ ਜਾਲਮਾਂ
ਹਿੰਦ ਦੇਸ਼ ਲਈ ਜੋ ਮਰਿਆ ਉਹ ਏਹੀ ਸੀ ਸਰਦਾਰ ਜਾਲਮਾਂ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀਓ ! ਆਓ ਜ਼ਹਿਰ ਖਾਈਏ ?
Next articleਵਕ਼ਤ ਦੀ ਮਾਰ