ਨਸ਼ਿਆਂ ਵਿਰੁੱਧ ਜੰਗ ਕਾਫੀ ਨਹੀਂ ਲੋਕਾਂ ਖੁਦ ਉਤਰਨ ਮੈਦਾਨ ਵਿੱਚ- ਪੀਟਰ
ਮਹਿਤਪੁਰ (ਸਮਾਜ ਵੀਕਲੀ) (ਪੱਤਰ ਪ੍ਰੇਰਕ) ਪਿੰਡ ਉਧੋਵਾਲ ਦੇ ਨੌਜਵਾਨ ਨਸ਼ੇ ਦੀ ਓਵਰ ਡੋਜ ਲੈਣ ਕਾਰਨ 22 ਸਾਲਾ ਜਸਬੀਰ ਜੱਸਾ ਪੁੱਤਰ ਤੀਰਥ ਦੀ ਮੌਤ ਹੋ ਗਈ ਅਤੇ ਲਵ ਦੀਪ ਸਿੱਧੂ ਪੁੱਤਰ ਮੱਖਣ ਨੂੰ ਕੋਸ਼ਿਸ਼ ਕਰਕੇ ਬਚਾ ਲਿਆ ਗਿਆ। ਮੌਕੇ ਉੱਪਰ ਪਹੁੰਚੇ ਐਸਐਚਓ ਮਹਿਤਪੁਰ ਨੇ ਮੌਕੇ ਉੱਪਰ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਲੋਕਾਂ ਵਿੱਚ ਇਨਾ ਵਿਰੋਧ ਸੀ ਨਸ਼ਾ ਤਸਕਰਾਂ ਨੂੰ ਘੇਰ ਕੇ ਮੌਕੇ ਤੇ ਪੁਲਿਸ ਨੂੰ ਫੜਾ ਦਿੱਤਾ। ਮੌਕੇ ਇਕੱਠੇ ਹੋਏ ਲੋਕਾਂ ਨੂੰ ਐਸ ਐਚ ਓ ਮਹਿਤਪੁਰ ਪੰਕਜ ਕੁਮਾਰ ਨੇ ਵਿਸ਼ਵਾਸ ਦਵਾਇਆ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਮਹਿਤਪੁਰ ਥਾਣੇ ਵਿੱਚ ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨਾਂ ਤੇ ਐਫ ਆਰ ਆਈ ਨੰਬਰ 28 ਧਾਰਾ 304 ਤਹਿਤ ਪਰਚਾ ਦਰਜ ਕਰ ਲਿਆ ਗਿਆ। ਪਿੰਡ ਵਿੱਚ ਕੁੱਝ ਜਰਾਈਮ ਪੇਸ਼ ਲੋਕ ਸਰਗਰਮ ਹਨ ਜਿਨ੍ਹਾਂ ਵੱਲੋਂ ਸ਼ਰੇਆਮ ਚਿੱਟਾ ਵੇਚਿਆ ਜਾ ਰਿਹਾ ਹੈ। ਜੇ ਕੋਈ ਇਸ ਦਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਪੈਦਾ ਹੋਈ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਗ੍ਰਾਮ ਪੰਚਾਇਤ ਉਧੋਵਾਲ ਵੱਲੋਂ ਮਜ਼ਦੂਰ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਨਸ਼ਿਆਂ ਦੇ ਵਿਰੋਧ ਵਿੱਚ ਵੱਡਾ ਇਕੱਠ ਵਿੱਚ ਇੱਕ ਮਤਾ ਪਾਸ ਕਰਕੇ ਨਸ਼ਾ ਵੇਚਣ ਵਾਲਿਆਂ ਵੰਗਾਰਦਿਆਂ ਕਿਹਾ ਗਿਆ ਕਿ ਨਸ਼ੇ ਵੇਚਣ ਤੋਂ ਤੋਬਾ ਕਰ ਲੈਣ ਨਹੀਂ ਤਾਂ ਲੋਕ ਆਪਣੀ ਜਵਾਨੀ ਨੂੰ ਬਚਾਉਣ ਲਈ ਨਸ਼ਾ ਵੇਚਣ ਵਾਲਿਆਂ ਨੂੰ ਨੱਥ ਪਾਉਣਗੇ। ਇਸ ਮਤੇ ਨੂੰ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਨਸ਼ਿਆਂ ਦਾ ਵਿਰੋਧ ਕਰਨ ਲਈ ਮਤਾ ਪੇਸ਼ ਕੀਤਾ ਜਿਸ ਦਾ ਲੋਕਾਂ ਨੇ ਹੱਥ ਖੜੇ ਕਰਕੇ ਸਮਰਥਨ ਕੀਤਾ। ਇਸ ਮੌਕੇ ਪਿੰਡ ਦੀ ਸਰਪੰਚ ਅਨੂ ਪ੍ਰੇਮ, ਮਨਪ੍ਰੀਤ ਕੰਠ ਪੰਚ, ਲਖਬੀਰ ਠੋਲੀ , ਬੀਬੀ ਰਾਜਵਿੰਦਰ ਕੌਰ ਪੰਚ, ਲੰਬੜਦਾਰ ਪ੍ਰੇਮ,ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਕਸ਼ਮੀਰ ਮੰਡਿਆਲਾ, ਕਿਰਤੀ ਕਿਸਾਨ ਯੂਨੀਅਨ ਔਰਤ ਆਗੂ ਮਨਜੀਤ ਕੌਰ, ਸੁਰਜੀਤ ਕੌਰ ਮਾਨ, ਪਰਮਜੀਤ ਕੌਰ, ਇਸਤਰੀ ਜਾਗਰਿਤੀ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ, ਨੌਜਵਾਨ ਭਾਰਤ ਸਭਾ ਦੇ ਆਗੂ ਸੁਖਦੇਵ ਸਿੰਘ , ਪਿੰਡ ਬੁਲੰਦਾ ਦੀ ਪੰਚਾਇਤ ਵੱਲੋਂ ਸਰਬਜੀਤ ਸਾਗਰ ਅਤੇ ਸਾਬਕਾ ਸਰਪੰਚ ਰਾਜਵੀਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦਿਆਲ ਸਿੰਘ ਨੇ ਇੱਕ ਮੁੱਠ ਹੋ ਕੇ ਨਸ਼ਿਆਂ ਵਿਰੁੱਧ ਲੜਨ ਦਾ ਫੈਸਲਾ ਕੀਤਾ। ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਜੰਗ ਕਾਫੀ ਨਹੀਂ ਲੋਕਾਂ ਨੂੰ ਖੁਦ ਹੀ ਨਸ਼ਿਆਂ ਵਿਰੁੱਧ ਮੈਦਾਨ ਵਿੱਚ ਉਤਰਨਾ ਪਏਗਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



