HOME ਸ਼੍ਰੀ ਤਾਰਾ ਚੰਦ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਲਈ ਇਤਿਹਾਸਕ ਉਪਲਬਧੀ –...

ਸ਼੍ਰੀ ਤਾਰਾ ਚੰਦ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਲਈ ਇਤਿਹਾਸਕ ਉਪਲਬਧੀ – ਸੀ.ਬੀ.ਐਸ.ਈ. ਵੱਲੋਂ ਮਿਲੀ ਅਧਿਕਾਰਿਕ ਮਾਨਤਾ

ਭੀਖੀ, (ਸਮਾਜ ਵੀਕਲੀ)  ( ਕਮਲ ਜਿੰਦਲ) ਸਥਾਨਕ ਇਲਾਕੇ ਲਈ ਗੌਰਵ ਦਾ ਵਿਸ਼ਾ ਹੈ ਕਿ ਸਕੂਲ ਨੂੰ ਕੇਂਦਰੀ ਮਾਧਿਮਿਕ ਸਿੱਖਿਆ ਬੋਰਡ (ਸੀ.ਬੀ.ਐਸ.ਈ.), ਨਵੀਂ ਦਿੱਲੀ ਵੱਲੋਂ ਅਧਿਕਾਰਿਕ ਤੌਰ ‘ਤੇ ਐਫੀਲੀਏਸ਼ਨ ਪ੍ਰਦਾਨ ਕੀਤੀ ਗਈ ਹੈ। ਸਕੂਲ ਦਾ ਐਫਿਲੀਏਸ਼ਨ ਨੰਬਰ 1631594 ਜਾਰੀ ਕੀਤਾ ਗਿਆ ਹੈ। ਇਸ ਖੁਸ਼ਖਬਰੀ ਦਾ ਐਲਾਨ ਸੰਸਥਾ ਦੇ ਪੈਟਰੋਨ ਡਾ. ਯਸ਼ਪਾਲ ਸਿੰਗਲਾ, ਪ੍ਰਧਾਨ ਬ੍ਰਿਜ ਲਾਲ ਅਤੇ ਸ਼੍ਰੀ ਸਤੀਸ਼ ਕੁਮਾਰ (ਮੈਨੇਜਰ) ਵੱਲੋਂ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜਿੰਗ ਕਮੇਟੀ ਦੇ ਐਡਵੋਕੇਟ ਮਨੋਜ ਕੁਮਾਰ (ਵਾਈਸ ਪ੍ਰਧਾਨ), ਐਡਵੋਕੇਟ ਗਗਨਦੀਪ ਸਿੰਘ, ਡਾ. ਗੌਰਵ ਗਰਗ, ਸ਼੍ਰੀ ਜਗਦੀਪ ਸਿੰਘ, ਸ਼੍ਰੀ ਅਸ਼ੋਕ ਜੈਨ, ਸ਼੍ਰੀ ਰਾਕੇਸ਼ ਕੁਮਾਰ, ਸ਼੍ਰੀ ਕੁਲਵਿੰਦਰ ਸਿੰਘ ,ਸ਼੍ਰੀ ਦਿਨੇਸ਼ ਕੁਮਾਰ, ਦੀਦੀ ਨੀਲਮ ਮਨਚੰਦਾ ਸਮੇਤ ਮੌਜੂਦਾ ਪ੍ਰਿੰਸੀਪਲ ਰਪਿੰਦਰ ਪਟਿਆਲ ਅਤੇ ਉੱਤਰ ਖੇਤਰ ਸ਼ਿਸ਼ੂ ਵਾਟਿਕਾ ਇੰਚਾਰਜ ਦੀਦੀ ਸੰਗੀਤਾ ਸ਼ਰਮਾ ਹਾਜ਼ਰ ਰਹੇ। ਮੰਚ ਸੰਚਾਲਨ ਕੋਆਰਡੀਨੇਟਰ ਪੂਨਮ ਸ਼ਰਮਾ ਵੱਲੋਂ ਕੀਤਾ ਗਿਆ। ਇਸ ਉਪਲਬਧੀ ਵਿੱਚ ਪੂਰਵ ਪ੍ਰਿੰਸੀਪਲ ਸ਼੍ਰੀ ਸੰਜੀਵ ਕੁਮਾਰ ਦੇ ਮਹੱਤਵਪੂਰਨ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ, ਜਿਨ੍ਹਾਂ ਦੀ ਮਿਹਨਤ, ਦੂਰਦਰਸ਼ਤਾ ਅਤੇ ਸਮਰਪਣ ਨੇ ਇਸ ਐਫੀਲੀਏਸ਼ਨ ਲਈ ਮਜ਼ਬੂਤ ਬੁਨਿਆਦ ਤਿਆਰ ਕੀਤੀ। ਸੀ.ਬੀ.ਐਸ.ਈ. ਐਫੀਲੀਏਸ਼ਨ ਮਿਲਣ ਨਾਲ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਵਿੱਚ ਮਿਠਾਈ ਵੰਡ ਕੇ ਇਸ ਉਪਲਬਧੀ ਦਾ ਜਸ਼ਨ ਮਨਾਇਆ ਗਿਆ। ਸਮੂਹ ਸਕੂਲ ਪ੍ਰਬੰਧਕ ਕਮੇਟੀ ਨੇ ਅਧਿਆਪਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਫਲਤਾ ਸਾਂਝੀ ਮਿਹਨਤ, ਅਨੁਸ਼ਾਸਨ ਅਤੇ ਗੁਣਵੱਤਾ ਵਾਲੀ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਨਤੀਜਾ ਹੈ । ਉਹਨਾਂ ਨੇ ਸਮੂਹ ਇਲਾਕਾ ਵਾਸੀਆਂ, ਬੱਚਿਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਉੱਚ ਮਿਆਰੀ ਸਿੱਖਿਆ ਦੇਣ ਦਾ ਭਰੋਸਾ ਦਿੱਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਦੋ ਨੌਜਵਾਨ ਨਸ਼ੇ ਦੀ ਓਵਰਡੋਜ ਲੈਣ ਕਾਰਨ ਇੱਕ ਦੀ ਮੌਤ ਇੱਕ ਨੂੰ ਬਚਾ ਲਿਆ ਗਿਆ!
Next articleਬਲਾਚੌਰ ਵਿੱਖੇ ਆਂਗਨਵਾੜੀ ਸੁਪਰਵਾਈਜਰਾਂ ਅਤੇ ਵਰਕਰਾਂ ਲਈ ਬਾਲ ਅਧਿਕਾਰਾਂ, ਜੁਵੇਨਾਇਲ ਜਸਟਿਸ ਐਕਟ ਅਤੇ ਪੋਕਸੋ ਐਕਟ ਸਬੰਧੀ ਕਰਵਾਇਆ ਗਿਆ ਟ੍ਰੇਨਿੰਗ ਪ੍ਰੋਗਰਾਮ