ਦੋ ਗੱਲਾਂ ਪਿਆਰੇ ਬੱਚਿਆਂ ਨਾਲ ….

(ਸਮਾਜਵੀਕਲੀ)-ਪਿਆਰੇ ਬੱਚਿਓ ! ਜੀਵਨ ਵਿੱਚ ਕਾਮਯਾਬ ਹੋਣ ਦੇ ਲਈ ਜਿੱਥੇ ਪੜ੍ਹਾਈ ਕਰਨਾ , ਸਖ਼ਤ ਮਿਹਨਤ ਕਰਨਾ ਅਤੇ ਸੰਘਰਸ਼ਾਂ ਦੇ ਰੂਬਰੂ ਹੋਣਾ ਅਤੇ ਉਨ੍ਹਾਂ ‘ਤੇ ਜਿੱਤ ਹਾਸਲ ਕਰਨਾ ਜ਼ਰੂਰੀ ਹੋ ਜਾਂਦਾ ਹੈ , ਉੱਥੇ ਹੀ ਆਪਣੇ ਅਧਿਆਪਕਾਂ , ਮਾਤਾ – ਪਿਤਾ ਤੇ ਵੱਡੇ – ਵਡੇਰਿਆਂ ਦਾ ਕਹਿਣਾ ਮੰਨਣਾ , ਉਨ੍ਹਾਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਦੀ ਹਰ ਗੱਲ ਨੂੰ ਧਿਆਨ ਪੂਰਵਕ ਸੁਣਨਾ ਤੇ ਸਮਝਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ । ਤਦ ਹੀ ਅਸੀਂ ਜੀਵਨ ਦੀਆਂ ਦੁਸ਼ਵਾਰੀਆਂ ਔਕੜਾਂ ਨੂੰ ਹੱਲ ਕਰਕੇ ਮੰਜ਼ਿਲਾਂ ਸਰ ਕਰ ਸਕਦੇ ਹਾਂ।

ਪਿਆਰੇ ਬੱਚਿਓ ! ਸਾਡੇ ਮਾਤਾ – ਪਿਤਾ , ਸਾਡੇ ਵੱਡੇ – ਬਜ਼ੁਰਗ ਅਤੇ ਸਾਡੇ ਅਧਿਆਪਕ ਜ਼ਿੰਦਗੀ ਵਿੱਚ ਸਾਡੇ ਸਭ ਤੋਂ ਜ਼ਿਆਦਾ ਨਜ਼ਦੀਕੀ ਹਿਤੈਸ਼ੀ ਹੁੰਦੇ ਹਨ । ਜੋ ਕਿ ਹਮੇਸ਼ਾ ਹਮੇਸ਼ਾ ਹਮੇਸ਼ਾ ਸਾਡਾ ਭਲਾ , ਸਾਡੀ ਚੰਗਿਆਈ , ਸਾਡੀ ਸਫਲਤਾ , ਸਾਡੀ ਕਾਮਯਾਬੀ ,ਸਾਡੀਆਂ ਖ਼ੁਸ਼ੀਆਂ ਤੇ ਸਾਡੀਆਂ ਤਰੱਕੀਆਂ ਨੂੰ ਦੇਖਣਾ ਚਾਹੁੰਦੇ ਤੇ ਪਸੰਦ ਕਰਦੇ ਹਨ। ਇਸ ਲਈ ਸਾਡਾ ਸਭ ਦਾ ਫ਼ਰਜ਼ ਬਣ ਜਾਂਦਾ ਹੈ ਕਿ ਅਸੀਂ ਆਪਣੇ ਮਾਤਾ – ਪਿਤਾ , ਪਰਿਵਾਰਕ ਮੈਂਬਰਾਂ ਅਤੇ ਬਜ਼ੁਰਗਾਂ ਦਾ ਕਹਿਣਾ ਮੰਨੀਏ ਤੇ ਉਨ੍ਹਾਂ ਦੀ ਸੇਵਾ ਕਰੀਏ ਅਤੇ ਆਪਣੇ ਅਧਿਆਪਕਾਂ ਦਾ ਵੀ ਸਤਿਕਾਰ ਕਰੀਏ ਤੇ ਜਮਾਤ ਕਮਰੇ ਵਿੱਚ ਉਨ੍ਹਾਂ ਨੂੰ ਧਿਆਨ ਪੂਰਵਕ ਸੁਣੀਏ ਤੇ ਸਮਝੀਏ । ਕਿਉਂਕਿ ਬਜ਼ੁਰਗਾਂ , ਮਾਤਾ -ਪਿਤਾ ਅਤੇ ਅਧਿਆਪਕਾਂ ਦਾ ਕਹਿਣਾ ਮੰਨਣ ਵਾਲਾ ਅਤੇ ਸਤਿਕਾਰ ਕਰਨ ਵਾਲਾ ਵਿਅਕਤੀ ਹਮੇਸ਼ਾ ਸਫ਼ਲਤਾ ਪ੍ਰਾਪਤ ਕਰਕੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਅਤੇ ਉਸ ਨੂੰ ਜ਼ਿੰਦਗੀ ਦੀਆਂ ਔਕੜਾਂ , ਸਮੱਸਿਆਵਾਂ , ਦੁਸ਼ਵਾਰੀਆਂ , ਦੁੱਖਾਂ ਤਕਲੀਫਾਂ , ਕਮੀਆਂ , ਘਾਟਾਂ , ਨਿਰਾਸ਼ਾਵਾਂ , ਨਕਾਰਾਤਮਕਤਾ ਤੇ ਅਸਫਲਤਾ ਦਾ ਕਦੇ ਵੀ ਸਾਹਮਣਾ ਨਹੀਂ ਕਰਨਾ ਪੈਂਦਾ ।

ਅਜਿਹਾ ਇਨਸਾਨ ਖ਼ੁਸ਼ੀ – ਖ਼ੁਸ਼ੀ ਆਪਣਾ ਜੀਵਨ ਬਤੀਤ ਕਰਦਾ ਹੈ ਅਤੇ ਆਪਣੇ ਘਰ – ਪਰਿਵਾਰ , ਸਮਾਜ , ਭਾਈਚਾਰੇ ਅਤੇ ਦੇਸ਼ ਵਿੱਚ ਖੁਸ਼ੀਆਂ ਤੇ ਖੁਸ਼ਬੂਆਂ ਵੰਡਦਾ ਹੈ ਤੇ ਉਸ ਨੂੰ ਕਦੇ ਵੀ ਤੱਤੀ – ਵਾਹ ਨਹੀਂ ਲੱਗਦੀ । ਪਿਆਰੇ ਬੱਚਿਓ ! ਪ੍ਰੀਖਿਆ ਦੇ ਦਿਨ ਵੀ ਨੇੜੇ ਆ ਰਹੇ ਹਨ । ਇਸ ਲਈ ਪ੍ਰੀਖਿਆ ਦੀ ਪੂਰੀ ਤਿਆਰੀ ਲਈ ਤੁਹਾਨੂੰ ਆਪਣੇ ਅਧਿਆਪਕਾਂ , ਮਾਤਾ – ਪਿਤਾ ਅਤੇ ਵੱਡੇ ਭੈਣ – ਭਰਾ ਦਾ ਸਹਿਯੋਗ ਵੀ ਲੈਣਾ ਚਾਹੀਦਾ ਹੈ ਅਤੇ ਪ੍ਰੀਖਿਆ ਤੋਂ ਕਿਸੇ ਵੀ ਤਰ੍ਹਾਂ ਦੀ ਚਿੰਤਾ , ਘਬਰਾਹਟ , ਉਦਾਸੀ ਅਤੇ ਭੈਅ ਨਹੀਂ ਹੋਣਾ ਚਾਹੀਦਾ । ਸਗੋਂ ਭੇੈਅ – ਮੁਕਤ ਤੇ ਚਿੰਤਾ ਮੁਕਤ ਹੋ ਕੇ ਖੁਸ਼ੀ – ਖੁਸ਼ੀ ਪ੍ਰੀਖਿਆ ਦੇਣੀ ਚਾਹੀਦੀ ਹੈ। ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਪ੍ਰੀਖਿਆ ਕੇਂਦਰ ‘ਤੇ ਸਮੇਂ ਸਿਰ ਪਹੁੰਚ ਜਾਈਏ ਅਤੇ ਨਕਲ ਨੂੰ ਨਾ ਅਪਣਾਈਏ । ਕਿਉਂਕਿ ਨਕਲ ਸਾਡੀ ਸੋਚਣ – ਸਮਝਣ ਅਤੇ ਰਚਨਾਤਮਕ ਸ਼ਕਤੀ ਦਾ ਨੁਕਸਾਨ ਕਰਦੀ ਹੈ। ਇਸ ਤੋਂ ਇਲਾਵਾ ਪ੍ਰੀਖਿਆ ਦੇ ਦਿਨਾਂ ਵਿਚ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ । ਇਸ ਦੇ ਲਈ ਆਪਣਾ ਖਾਣ -ਪੀਣ , ਸਾਫ਼ – ਸਫ਼ਾਈ ਅਤੇ ਖ਼ਾਸ ਤੌਰ ‘ਤੇ ਹੱਥਾਂ ਦੀ ਸਫ਼ਾਈ ਜ਼ਰੂਰ ਰੱਖਣੀ ਚਾਹੀਦੀ ਹੈ। ਪ੍ਰੀਖਿਆ ਦੇ ਦਿਨਾਂ ਦੌਰਾਨ ਜ਼ਿਆਦਾ ਭੋਜਨ ਖਾਣਾ , ਜ਼ਿਆਦਾ ਖੇਡਣਾ , ਖੱਟੀਆਂ ਵਸਤਾਂ ਦੇ ਸੇਵਨ ਕਰਨ ਤੇ ਜ਼ਿਆਦਾ ਟੈਲੀਵਿਜ਼ਨ ਦੇਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ , ਤਾਂ ਜੋ ਸਾਡੀ ਸਿਹਤ ਤੰਦਰੁਸਤ ਰਹੇ ਅਤੇ ਸਾਡਾ ਸਮਾਂ ਅਜਾਈਂ ਵਿਅਰਥ ਨਾ ਜਾਵੇ । ਸੋ ਆਪਣੇ ਵੱਡੇ – ਵਡੇਰਿਆਂ , ਮਾਤਾ – ਪਿਤਾ ਅਤੇ ਅਧਿਆਪਕਾਂ ਦਾ ਕਹਿਣਾ ਮੰਨੀਏ । ਉਨ੍ਹਾਂ ਨੂੰ ਧਿਆਨ ਪੂਰਵਕ ਸੁਣੀਏ – ਸਮਝੀਏ ਅਤੇ ਉਨ੍ਹਾਂ ਦੀ ਦਿੱਤੀ ਹੋਈ ਸਿੱਖਿਆ ‘ਤੇ ਅਮਲ ਕਰੀਏ । ਨਾਲ ਹੀ ਨਕਲ ਮੁਕਤ ਅਤੇ ਭੇੈਅ ਮੁਕਤ ਪ੍ਰੀਖਿਆ ਦਾ ਪ੍ਰਣ ਕਰੀਏ ਤੇ ਖ਼ੁਸ਼ਹਾਲ ਸਮਾਜ  ਬਣਾਈਏ ।

ਅੰਤਰਰਾਸ਼ਟਰੀ ਲੇਖਕ                                                                                                   ਮਾਸਟਰ ਸੰਜੀਵ ਧਰਮਾਣੀ
Previous articleImran Khan says Pakistan’s wounds are self-inflicted
Next articleਨਸ਼ਾ ਤਸਕਰੀ ਮਾਮਲਾ: ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ, ਗ੍ਰਿਫ਼ਤਾਰੀ ਲਈ ਯਤਨ ਤੇਜ਼