HOME ਢੱਡਾ ਦੇ ਕਤਲ ਮਾਮਲੇ ਚ ਦੋ ਸ਼ੱਕੀ ਵਿਅਕਤੀ ਗ੍ਰਿਫਤਾਰ

ਢੱਡਾ ਦੇ ਕਤਲ ਮਾਮਲੇ ਚ ਦੋ ਸ਼ੱਕੀ ਵਿਅਕਤੀ ਗ੍ਰਿਫਤਾਰ

ਕੈਪਸਨ ਗ੍ਰਿਫਤਾਰ ਕੀਤੇ ਵਿਅਕਤੀਆਂ ਦੀਆਂ ਤਸਵੀਰਾਂ

ਵੈਨਕੂਵਰ    (ਸਮਾਜ ਵੀਕਲੀ)   (ਮਲਕੀਤ ਸਿੰਘ)– ਪਿਛਲੇ ਮਹੀਨੇ ਕਨੇਡਾ ਦੇ ਬਰੈਪਟਨ ਨੇੜਲੇ ਮਿਸੀ ਸਾਗਾ ਚ ਕਤਲ ਕੀਤੇ ਗਏ ਉੱਘੇ ਪੰਜਾਬੀ ਟਰਾਂਸਪੋਰਟਰ ਹਰਜੀਤ ਸਿੰਘ ਢੱਡਾ ਦੇ ਕਤਲ ਦੇ ਦੋਸ਼ ਚ ਪੁਲਿਸ ਵੱਲੋਂ ਚਲਾਈ ਸਮੂਹਿਕ ਕਾਰਵਾਈ ਚ ਡੈਲਟਾ ਤੋਂ ਪੰਜਾਬੀ ਮੂਲ ਦੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਉਕਤ ਵਿਅਕਤੀਆਂ ਦੇ ਨਾਮ ਦਿਗਵਿਜੇ ਅਤੇ ਅਮਨ ਦੱਸੇ ਜਾ ਰਹੇ ਹਨ| ਗ੍ਰਿਫਤਾਰ ਕੀਤੇ ਉਕਤ ਸ਼ੱਕੀ ਵਿਅਕਤੀਆਂ ਨੂੰ ਸਰੀ ਦੀ ਇੱਕ ਮਾਣਯੋਗ ਅਦਾਲਤ ਚ ਪੇਸ਼ ਕਰਨ ਮਗਰੋਂ ਉਨਟਾਰੀਓ ਲਿਜਾਏ ਜਾਣ ਦੀ ਸੂਚਨਾ ਹੈ। ਜਿਕਰਯੋਗ ਹੈ ਕਿ ਬੀਤੇ ਮਹੀਨੇ 14 ਮਈ ਨੂੰ 51 ਸਾਲਾਂ ਪੰਜਾਬੀ ਕਾਰੋਬਾਰੀ ਅਤੇ ਉੱਘੇ ਟਰਾਸਪੋਰਟਰ ਹਰਜੀਤ ਸਿੰਘ ਢੱਡਾ ਦਾ ਮਿਸੀ ਸਾਗਾ ਦੀ ਇੱਕ ਪਾਰਕਿੰਗ ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਮਨਾਏ ਗਏ
Next articleਪਿੰਡ ਅਟਾਰੀ ਵਿਖੇ ਬ੍ਰਹਮ ਗਿਆਨੀ ਸੰਤ ਹਰੀ ਸਿੰਘ ਨੈਕੀ ਵਾਲਿਆਂ ਦੀ ਸਲਾਨਾ ਬਰਸੀ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਅਤੇ ਸੰਤ ਸਮਾਗਮ 7 ਅਤੇ 8 ਜੂਨ ਨੂੰ