HOME ਟਰੱਕ ਹਾਦਸੇ ‘ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਟਰੱਕ ਹਾਦਸੇ ‘ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

3
ਕੈਪਸ਼ਨ -ਟਰੱਕ ਵਿੱਚ ਮਾਰੇ ਗਏ ਨੌਜਵਾਨਾਂ ਦੀਆਂ ਤਸਵੀਰਾਂ

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ)- ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਨੈਲਸਨ ਸ਼ਹਿਰ ਨੇੜੇ ਵਾਪਰੇ ਇੱਕ ਭਿਆਨਕ ਟਰੱਕ ਹਾਸੇ ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਸੂਚਨਾ ਮਿਲੀ ਹੈ । ਪ੍ਰਾਪਤ ਵੇਰਵਿਆਂ ਮੁਤਾਬਿਕ ਕਨੇਡਾ ਦੇ ਐਡਮਿੰਟਨ ਸ਼ਹਿਰ ਨਾਲ ਸੰਬੰਧਿਤ ਉਕਤ ਦੋਵੇਂ ਨੌਜਵਾਨ ਟਰੱਕ ਰਾਹੀਂ ਜਾ ਰਹੇ ਸਨ ਤਾਂ ਰਸਤੇ ਵਿੱਚ ਅਲਾਸਕਾ ਹਾਈਵੇ ਤੇ ਉਹਨਾਂ ਦਾ ਟਰੱਕ ਬੇਕਾਬੂ ਹੋ ਗਏ ਡੂੰਘੀ ਖੱਡ ਵਿੱਚ ਡਿੱਗ ਪਿਆ ਜਿਸ ਦੇ ਸਿੱਟੇ ਵਜੋਂ ਟਰੱਕ ਸਵਾਰ ਉਕਤ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਇਸ ਹਾਦਸੇ ਵਿੱਚ ਮਰਨ ਵਾਲੇ ਉਕਤ ਨੌਜਵਾਨਾਂ ਦੀ ਸ਼ਨਾਖਤ ਤਲਵਿੰਦਰ ਸਿੰਘ ਅਤੇ ਜਸਬੀਰ ਸਿੰਘ ਵਜੋਂ ਹੋਈ ਹੈ ਦੋਵੇਂ ਨੌਜਵਾਨ ਤਰਨ ਤਾਰਨ ਜਿਲੇ ਦੇ ਪਿੰਡ ਮਾੜੀ ਗੌਰ ਸਿੰਘ ਵਾਲੀ ਅਤੇ ਪਿੰਡ ਆਲੋਵਾਲ ਨਾਲ ਸੰਬੰਧਿਤ ਸਨ ਜ਼ਿਕਰਯੋਗ ਹੈ ਕਿ ਇਸ ਹਾਦਸੇ ਚ ਮਰਨ ਵਾਲੇ ਦੋਵੇਂ ਨੌਜਵਾਨ ਰਿਸ਼ਤੇ ਚ ਮਸੇਰੇ ਭਰਾ ਲੱਗਦੇ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articlePaying People to Leave: Labour’s Flawed Asylum Incentive Scheme
Next articleਬਲਾਕ ਸੰਮਤੀ ਮੋਰਿੰਡਾ ਤੇ ਕਾਂਗਰਸ ਦਾ ਕਬਜ਼ਾ, ਹਰਵਿੰਦਰ ਕੌਰ ਸੰਧੂ ਚੇਅਰਪਰਸਨ ਬਣੇ