ਮਜ਼ਦੂਰ ਦਿਵਸ ਤੇ ਦੋ ਟੁੱਕ…..

ਜੋਰਾ ਸਿੰਘ ਬਨੂੜ
(ਸਮਾਜ ਵੀਕਲੀ)-ਕੰਮ ਕੋਈ ਵੀ ਮਾੜਾ ਨਹੀਂ ਹੁੰਦਾ। ਮਜ਼ਦੂਰਾਂ ਨੂੰ ਹਰ ਥਾਂ ਤੇ ਤਰਸ ਦੇ ਪਾਤਰ ਬਣਾਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਤੇ ਨਾਹੀਂ ਉਨ੍ਹਾਂ ਤੋਂ ਅਲਕਤ ਮੰਨਣੀ ਚਾਹੀਦੀ। ਸਾਡੇ ਸਮਾਜ ‘ਚ ਹਰ ਛੋਟੇ ਤੋਂ ਵੱਡੇ ਦੀ ਪੜੇ ਲਿਖੇ ਤੋਂ ਅਨਪੜ੍ਹ ਤੱਕ ਦੀ ਲੋੜ ਹੈ।
ਇੱਕ ਬਹੁਤ ਹੀ ਵੱਡੀ ਤੇ ਸੋਹਣੀ ਯੂਨੀਵਰਸਿਟੀ ਹੋਵੇ, ਉੱਥੇ ਬਹੁਤ ਜ਼ਿਆਦਾ ਪੜੇ ਲਿਖੇ ਪ੍ਰੋਫੈਸਰ ਹੋਣ, ਬਹੁਤ ਹੀ ਅਮੀਰ ਘਰਾਂ ਦੇ ਵੱਡੇ ਘਰਾਂ ਦੇ ਬੱਚੇ ਹੋਣ ਪਰ ਕੀ ਬਹੁਤ ਵੱਡੀ ਤੇ ਸੋਹਣੀ ਯੂਨੀਵਰਸਿਟੀ ਸਫ਼ਾਈ ਕਰਨ ਵਾਲੇ ਕਰਮਚਾਰੀਆਂ ਬਿਨਾਂ ਚੱਲ ਸਕਦੀ ? ਅਗਰ ਇੱਕ ਦਿਨ ਲਈ ਸਫ਼ਾਈ ਕਰਮਚਾਰੀ ਕੰਮ ਨਾ ਕਰਨ ਉਸ ਸੋਹਣੀ ਤੇ ਵੱਡੀ ਯੂਨੀਵਰਸਿਟੀ ਦੀ ਦਸ਼ਾ ਕੀ ਹੋਵੇਗੀ ?
ਅਗਰ ਮਜ਼ਦੂਰ ਨਾ ਹੁੰਦੇ ਤਾਂ ਘਰਾਂ, ਇਮਾਰਤਾਂ, ਹਸਪਤਾਲਾਂ, ਹੋਰ ਸਾਰੇ ਅਦਾਰਿਆਂ ਤੱਕ ਦੀ ਉਸਾਰੀ ਕੌਣ ਕਰਦਾ ?
(ਮਜ਼ਦੂਰ ਦੇ ਹੱਥਾਂ ‘ਚ ਏਨੀਂ ਤਾਕਤ ਹੈ ਕਿ ਜਿਹੜੇ ਘਰ ਰੱਬ ਨਹੀਂ ਬਣਾ ਸਕਦਾ ਉਹ ਇੱਕ ਮਜ਼ਦੂਰ ਬਣਾ ਦਿੰਦਾ)
ਅਗਰ ਸਾਰੇ ਪੜ ਲਿਖ ਕੇ ਦਫਤਰਾਂ ‘ਚ AC ਥੱਲੇ ਬੈਠ ਕੇ Smart Work ਕਰਨ ਦਾ ਸੋਚਣ ਫ਼ੇਰ ਖੇਤੀ ਕਰਕੇ ਅਨਾਜ਼, ਸਬਜ਼ੀਆਂ, ਫ਼ਲ ਕੌਣ ਪੈਦਾ ਕਰੇਗਾ ?
ਅਗਰ ਹਰ ਬੰਦਾ ਪੁਲਿਸ ਅਫਸਰ ਬਣਨਾ ਚਾਹੇ ਫ਼ੇਰ ਰੰਗ-ਰੋਗਨ ਦਾ ਕੰਮ, ਪਲੰਬਰ ਦਾ ਕੰਮ, ਤਰਖਾਣ, ਲੁਹਾਰ ਦੇ ਹਿੱਸੇ ਆਉਂਦਾ ਕੰਮ ਕੌਣ ਕਰੇਗਾ ?
ਇਸ ਧਰਤੀ ਤੇ ਜਨਮੇ ਹਰ ਜੀਵ ਦਾ ਨਾਸ਼ ਹੋਣਾ ਤੈਅ ਹੈ। ਅਗਰ ਸਾਰੇ ਗੰਦਗੀ ਤੋਂ ਅਲਕਤ ਮੰਨਣ ਤਾਂ ਮਰੇ-ਗਲੇ ਜਾਨਵਰਾਂ ਨੂੰ ਟਿਕਾਣੇ-ਸਿਰ ਕੌਣ ਲਗਾਵੇਗਾ ?
ਲੋਕਾਂ ਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਕਿ ਜੇ ਮਜ਼ਦੂਰ ਸਵੇਰੇ ਕੰਮ ਤੇ ਜਾਊ ਤਾਂ ਹੀ ਸ਼ਾਮ ਦੀ ਰੋਟੀ ਪੱਕੇਗੀ। ਇਨ੍ਹਾਂ ਮਜ਼ਦੂਰਾਂ ਨਾਲ ਕਦੇ ਧੋਖਾਂ ਜਾਂ ਧੱਕਾ ਨਾ ਕਰਿਓ।
ਅੱਜ ਦਾ ਸਿਸਟਮ ਇਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਕੁਚਲਦਾ ਜਾ ਰਿਹਾ। ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ, ਚੰਗਾ ਖਾਣ ਪੀਣ, ਚੰਗਾ ਇਲਾਜ ਮਿਲੇ ਨੂੰ ਲੋਚਦੇ ਲੋਚਦੇ ਪਤਾ ਹੀ ਨਹੀਂ ਕਿੰਨੇ ਮਜ਼ਦੂਰ ਜਹਾਨੋਂ ਕੂਚ ਕਰ ਜਾਂਦੇ ਨੇ।
ਸਰਕਾਰੇ-ਦਰਬਾਰੇ, ਧਰਮ-ਦੁਆਰੇ ਬਹੁਤੀਆਂ ਥਾਵਾਂ ਤੇ ਇਨ੍ਹਾਂ ਨਾਲ ਵਿੱਤਕਰਾ ਹੁੰਦਾ।
ਜਿਨ੍ਹਾਂ ਦਾ (ਮਜ਼ਦੂਰ ਦਿਵਸ) ਅੱਜ ਦਿਨ ਮਨਾਇਆ ਜਾ ਰਿਹਾ ਅੱਜ ਉਨ੍ਹਾਂ ਦਾ ਵੱਡਾ ਹਿੱਸਾ ਮਜ਼ਦੂਰੀ ਕਰਨ ਉਦੋਂ ਦਾ ਨਿਕਲਿਆ ਹੋਇਆ ਜਦੋਂ ਅੱਜ ਦੇ ਇਸ ਦਿਹਾੜੇ ਨੂੰ ਮਨਾਉਣ ਵਾਲੇ ਲੀਡਰ ਲੋਕ (ਜਿਨ੍ਹਾਂ ਨੇ ਇਨ੍ਹਾਂ ਦਾ ਭਵਿੱਖ ਸੰਵਾਰਨ ਤੇ ਕੰਮ ਕਰਨਾ ਹੁੰਦਾ) ਅਜੇ ਉਹ ਸੁੱਤੇ ਪਏ ਸੀ।
ਜੋਰਾ ਸਿੰਘ ਬਨੂੜ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜ਼ਦੂਰ ਦਿਵਸ ਤੇ ਵਿਸ਼ੇਸ਼ ( ਮਜ਼ਦੂਰ ਔਰਤ)
Next articleਪਿੰਡ ਬਖੋਪੀਰ ਵਿੱਚ ਮਨਰੇਗਾ ਕਿਰਤੀਆਂ ਦਾ ਸਨਮਾਨ ਕਰਕੇ ਮਨਾਇਆ ਗਿਆ ਵਿਸ਼ਵ ਮਜ਼ਦੂਰ ਦਿਵਸ।