ਦੋ ਪਾਕਿਸਤਾਨੀ ਅਤਿਵਾਦੀ ਮੁਕਾਬਲੇ ’ਚ ਹਲਾਕ

ਸ੍ਰੀਨਗਰ (ਸਮਾਜ ਵੀਕਲੀ):  ਜੰਮੂ ਕਸ਼ਮੀਰ ਦੇ ਕੁਲਗਾਮ ਵਿਚ ਅੱਜ ਸੁਰੱਖਿਆ ਬਲਾਂ ਨਾਲ ਜਾਰੀ ਮੁਕਾਬਲੇ ’ਚ ਪਾਕਿਸਤਾਨ ਨਾਲ ਸਬੰਧਤ ਜੈਸ਼-ਏ-ਮੁਹੰਮਦ ਦੇ ਦੋ ਅਤਿਵਾਦੀ ਹਲਾਕ ਹੋ ਗਏ। ਖ਼ਬਰ ਲਿਖਣ ਤੱਕ ਮੁਕਾਬਲਾ ਚੱਲ ਰਿਹਾ ਸੀ। ਖ਼ੁਫੀਆ ਜਾਣਕਾਰੀ ਦੇ ਅਧਾਰ ਉਤੇ ਸੁਰੱਖਿਆ ਬਲਾਂ ਨੇ ਮੀਰਹਾਮਾ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਸੀ। ਇਸੇ ਦੌਰਾਨ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਕਾਰਵਾਈ ’ਚ ਦੋ ਅਤਿਵਾਦੀ ਮਾਰੇ ਗਏ। ਉਧਰ ਅਤਿਵਾਦੀ ਹਮਲੇ ’ਚ ਜ਼ਖ਼ਮੀ ਹੋਏ ਰੇਲਵੇ ਪੁਲੀਸ (ਆਰਪੀਐੱਫ) ਦੇ ਏਐੱਸਆਈ ਦੇਵਰਾਜ ਦੀ ਅੱਜ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਆਰਪੀਐਫ ’ਤੇ ਹਮਲਾ ਕਰਨ ਵਾਲੇ ਦੋ ਅਤਿਵਾਦੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੋਵੇਂ ਲਸ਼ਕਰ-ਏ-ਤਾਇਬਾ ਨਾਲ ਸਬੰਧਤ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁੰਜਵਾਂ ਮੁਕਾਬਲਾ: ਦੋ ਗ੍ਰਿਫ਼ਤਾਰ; ਮਾਰੇ ਗਏ ਫਿਦਾਈਨਾਂ ਦੇ ਪਾਕਿਸਤਾਨੀ ਜਾਂ ਅਫ਼ਗਾਨੀ ਹੋਣ ਦਾ ਸ਼ੱਕ
Next articleਐੱਨਆਈਏ ਮੁਖੀ ਵੱਲੋਂ ਮੁਕਾਬਲੇ ਵਾਲੀ ਥਾਂ ਦਾ ਦੌਰਾ