ਜੰਮੂ ’ਚ ਭਾਰਤੀ ਹਵਾਈ ਫ਼ੌਜ ਦੇ ਅੱਡੇ ’ਤੇ ਡਰੋਨ ਨਾਲ ਧਮਾਕੇ, ਦੋ ਜ਼ਖ਼ਮੀ

ਜੰਮੂ (ਸਮਾਜ ਵੀਕਲੀ): ਭਾਰਤੀ ਹਵਾਈ ਫੌਜ ਦੇ ਜੰਮੂ ਸਥਿਤ ਅੱਡੇ ’ਤੇ ਬੀਤੀ ਦੇਰ ਰਾਤ ਪੰਜ ਮਿੰਟਾਂ ਵਿਚ ਦੋ ਧਮਾਕੇ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕੇ ਤੜਕੇ ਕਰੀਬ 2.15 ਵਜੇ ਹੋਏ। ਧਮਾਕੇ ਕਰਨ ਲਈ ਕਥਿਤ ਤੌਰ ’ਤੇ ਡਰੋਨ ਵਰਤੇ ਗਏ। ਪਹਿਲੇ ਧਮਾਕੇ ਕਾਰਨ ਹਵਾਈ ਅੱਡੇ ਦੇ ਤਕਨੀਕੀ ਖੇਤਰ ਵਿਚ ਇਮਾਰਤ ਦੀ ਛੱਤ ਢਹਿ ਗਈ।

ਦੂਜਾ ਧਮਾਕਾ ਜ਼ਮੀਨ ‘ਤੇ ਹੋਇਆ। ਧਮਾਕਿਆਂ ’ਚ ਹਵਾਈ ਫੌਜ ਦੇ ਦੋ ਕਰਮਚਾਰੀ ਜ਼ਖਮੀ ਹੋ ਗਏ। ਘਟਨਾ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਹਵਾਈ ਫ਼ੌਜ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਿਧਰੇ ਇਹ ਦੋ ਧਮਾਕੇ ਅਤਿਵਾਦੀ ਹਮਲੇ ਤਾਂ ਨਹੀਂ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਦਫਤਰ ਨੇ ਕਿਹਾ ਕਿ ਉਨ੍ਹਾਂ ਨੇ ਹਵਾਈ ਫੌਜ ਦੇ ਡਿਪਟੀ ਚੀਫ਼ ਏਅਰ ਮਾਰਸ਼ਲ ਐੱਚਐੱਸ ਅਰੋੜਾ ਨਾਲ ਧਮਾਕਿਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਹਵਾਈ ਅੱਡੇ ’ਤੇ ਧਮਾਕੇ ਕਰਨ ਲਈ ਡਰੋਨ ਦੀ ਸੰਭਾਵਿਤ ਵਰਤੋਂ ਦੀ ਵੀ ਜਾਂਚ ਕਰ ਰਹੇ ਹਨ। ਇਸ ਹਵਾਈ ਅੱਡੇ ਵਿੱਚ ਹਵਾਈ ਫੌਜ ਦਾ ਸਾਜ਼ੋ ਸਾਮਾਨ ਵੀ ਹੈ। ਇਸ ਹਮਲੇ ਤੋਂ ਤੁਰੰਤ ਮਗਰੋਂ ਹਵਾਈ ਅੱਡੇ ਤੋਂ ਪੰਜ ਕਿਲੋਮੀਟਰ ਦੌਰ ਪੰਜ ਕਿਲੋ ਆਈਈਡੀ ਨਾਲ ਦੋ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਬਾਅਦ ਹਾਈ ਅਲਰਟ ਐਲਾਨ ਦਿੱਤਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਮੀਨ ਦੇ ਰਿਕਾਰਡ ਨੂੰ ਆਧਾਰ ਨਾਲ ਜੋੜੇਗੀ ਸਰਕਾਰ
Next articleਪੁਲਵਾਮਾ ਵਿੱਚ ਐੱਸਪੀਓ ਦੀ ਗੋਲੀ ਮਾਰ ਕੇ ਹੱਤਿਆ, ਪਤਨੀ ਤੇ ਧੀ ਜ਼ਖ਼ਮੀ