ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਵਿਜੇ ਕੁਮਾਰ ਅਤੇ ਸਵੱਛ ਭਾਰਤ ਮਿਸ਼ਨ ਦੇ ਇੰਚਾਰਜ ਰਣਜੀਤ ਕੁਮਾਰ ਦੇ ਸਹਿਯੋਗ ਨਾਲ ਦੋ ਦਿਨ ਕੈਂਪ ਲਗਾ ਕੇ ਕਾਲਜ ਦੀ ਸਫਾਈ ਕੀਤੀ ਗਈ । ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸਵੱਛਤਾ ਦੇ ਮਹੱਤਵ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਨੂੰ ਦੂਜੇ ਦੇਸ਼ਾ ਤੋਂ ਵੀ ਵੱਧ ਸੁੰਦਰ ਬਣਾਉਣ ਦੇ ਲਈ ਪ੍ਰਯਾਸ ਕਰਨੇ ਚਾਹੀਦੇ ਹਨ । ਪ੍ਰੋਫੇਸਰ ਵਿਜੇ ਕੁਮਾਰ ਨੇ ਕਿਹਾ ਕਿ ਸਾਡੀ ਸਰਕਾਰ ਦੇਸ਼ ਨੂੰ ਸੁੰਦਰ ਬਣਾਉਣ ਦੇ ਲਈ ਹਰ ਤਰ੍ਹਾਂ ਦੇ ਯਤਨ ਕਰ ਰਹੀ ਹੈ ਇਸ ਲਈ ਸਾਨੂੰ ਵੀ ਇਮਾਨਦਾਰੀ ਨਾਲ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ । ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰੀਤ ਕੀਤਾ ਕਿਉਂਕਿ ਇਹ ਸਾਡੀ ਸੁੰਦਰਤਾ ਨੂੰ ਨਸ਼ਟ ਕਰ ਦਿੰਦੇ ਹਨ । ਪ੍ਰੋ. ਰਣਜੀਤ ਕੁਮਾਰ ਨੇ ਵੀ ਸਵੱਛਤਾ ਨੂੰ ਅਪਣਾਉਣ ਤੇ ਜੋਰ ਦਿੱਤਾ । ਕਾਲਜ ਵਿੱਚ ਦੋ ਦਿਨ ਸਫਾਈ ਕਰ ਕੇ ਵਿਦਿਆਰਥੀਆਂ ਨੂੰ ਪ੍ਰੇਰੀਤ ਕੀਤਾ ਕਿ ਸਾਨੂੰ ਪਲਾਸਟਿਕ ਦਾ ਇਸਤੇਮਾਲ ਕਦੇ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਜੀਵਨ ਲਈ ਬਹੁਤ ਹਾਨੀਕਾਰਕ ਹੈ । ਪ੍ਰੋ. ਵਿਜੇ ਕੁਮਾਰ ਨੇ ਜੀਵਨ ਵਿੱਚ ਸਵੱਛਤਾ ਬਣਾਏ ਰੱਖਣ ਅਤੇ ਨਸ਼ਿਆ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਾਈ । ਕਿਉਂਕਿ ਜੇ ਅਸੀਂ ਇਹਨਾਂ ਪ੍ਰਤੀ ਬਣਦਾ ਫ਼ਰਜ ਨਾ ਨਿਭਾ ਸਕੇ ਤਾਂ ਜਿੰਦਗੀ ਦਾ ਅੰਤ ਲਾਜ਼ਮੀ ਹੈ । ਇਸ ਮੌਕੇ ਪੋਸਟਰਾਂ ਦੇ ਮਾਧਿਅਮ ਰਾਹੀਂ ਅਤੇ ਰੈਲੀ ਕੱਢ ਕੇ ਵੀ ਵਿਸ਼ੇ ਅਨੁਸਾਰ ਜਾਗਰੂਕ ਕੀਤਾ ਗਿਆ ਤਾਂ ਕਿ ਜਿੰਦਗੀ ਸੁੰਦਰ ਅਤੇ ਤੰਦਰੁਸਤ ਬਣ ਸਕੇ । ਇਸ ਵਿੱਚ ਲਗਭਗ 60 ਵਿਦਿਆਰਥੀ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj