ਐੱਸ ਡੀ ਕਾਲਜ ‘ਚ ਦੋ ਦਿਨਾਂ ਪ੍ਰਤਿਭਾ ਖੋਜ ਪ੍ਰਤੀਯੋਗਤਾ ਦਾ ਆਗਾਜ਼

ਕਪੂਰਥਲਾ, ( ਕੌੜਾ )- ਐੱਸ ਡੀ ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਵਿਖੇ ਕਾਲਜ ਦੇ ਯੂਥ ਕਲੱਬ ਵੱਲੋਂ ਮੈਡਮ ਰਜਿੰਦਰ ਕੌਰ ਦੀ ਅਗਵਾਈ ਵਿਚ ਦੋ ਦਿਨਾਂ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ । ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦਾ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ‘ਤੇ ਸਟਾਫ਼ ਮੈਂਬਰਾਂ ਤੇ ਵਿਦਿਆਰਥਣਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ । ਪ੍ਰਤੀਯੋਗਤਾ ਦੌਰਾਨ ਪਹਿਲੇ ਦਿਨ ਵਿਦਿਆਰਥਣਾਂ ਦਰਮਿਆਨ ਮੁਕਾਬਲੇ ਬੜੇ ਰੋਚਕ ਰਹੇ । ਸੁਖਪ੍ਰੀਤ ਕੌਰ ਬੀ ਏ ਭਾਗ ਦੂਜਾ ਕਵਿਤਾ ਉਚਾਰਨ ਅਤੇ ਸੁਪਨਪ੍ਰੀਤ ਕੌਰ ਬੀ ਏ ਭਾਗ ਪਹਿਲਾ ਭਾਸ਼ਣ ਮੁਕਾਬਲੇ ਦੀ ਜੇਤੂ ਰਹੀ । ਇਸੇ ਤਰ੍ਹਾਂ ਬੀ ਕਾਮ ਭਾਗ ਪਹਿਲਾ ਦੀਆਂ ਅਨਾਮਿਕਾ ਤੇ ਗਗਨਦੀਪ ਕੌਰ ਰੰਗੋਲੀ, ਰਣਜੀਤ ਕੌਰ ਬੀ ਏ ਭਾਗ ਪਹਿਲਾ ਸਲੋਗਨ ਰਾਈਟਿੰਗ, ਕਿਰਨ ਕੌਰ ਬੀ ਏ ਭਾਗ ਪਹਿਲਾ ਸਕੈਚਿੰਗ, ਪ੍ਰਨੀਤ ਕੌਰ ਬੀ ਏ ਭਾਗ ਦੂਜਾ ਪੇਟਿੰਗ ਅਤੇ ਪੂਜਾ ਬੀ ਏ ਭਾਗ ਪਹਿਲਾ ਮਹਿੰਦੀ ਮੁਕਾਬਲੇ ‘ਚੋਂ ਜੇਤੂ ਰਹੀ । ਪ੍ਰਿੰਸੀਪਲ ਡਾ. ਸ਼ੁਕਲਾ ਨੇ ਸਮੂਹ ਵਿਦਿਆਰਥਣਾਂ ਵੱਲੋਂ ਦਿਖਾਈ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਕਾਲਜ ਕੈਂਪਸ ਵਿਚ ਆਯੋਜਿਤ ਹੋਣ ਵਾਲੀ ਹਰ ਐਕਟੀਵਿਟੀ ਵਿਚ ਹਿੱਸਾ ਲੈ ਕੇ ਅਸੀਂ ਆਪਣੀ ਕਲਾ ਨੂੰ ਨਿਖਾਰ ਸਕਦੇ ਹਾਂ । ਇਸ ਮੌਕੇ ਮੈਡਮ ਰਜਨੀ ਬਾਲਾ, ਰਜਿੰਦਰ ਕੌਰ, ਰਾਜਬੀਰ ਕੌਰ, ਕਸ਼ਮੀਰ ਕੌਰ, ਸੁਨੀਤਾ ਕਲੇਰ, ਅੰਜਨਾ ਕੌਸ਼ਲ, ਕਿਰਨਦੀਪ ਕੌਰ, ਰਾਜਨਬੀਰ ਕੌਰ, ਰਾਵਿੰਦਰ ਕੌਰ, ਸੋਬੀਆ, ਕਾਜ਼ਲ, ਪੂਜਾ, ਰਜੀਵ ਕੁਮਾਰ, ਸ਼ਕਤੀ ਕੁਮਾਰ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਸ਼ਿਰਕਤ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੇਲ ਕੋਚ ਫੈਕਟਰੀ ਵਿਖੇ ਵਿਸ਼ਵਕਰਮਾ ਦਿਵਸ ਮਨਾਇਆ ਗਿਆ
Next articleਸਮਤਾ ਸੈਨਿਕ ਦਲ ਕਰਾਏਗਾ ਪੂਨਾ ਪੈਕਟ ਤੇ ਸੈਮੀਨਾਰ