
ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਧੰਨ ਧੰਨ ਬਾਬਾ ਲੱਖ ਦਾਤਾ ਜੀ ਦੀ ਯਾਦ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਐਨਆਰਆਈ ਵੀਰਾਂ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਭੌਰ ਵੱਲੋਂ ਆਯੋਜਿਤ ਕਰਵਾਏ ਗਏ ਸਲਾਨਾ ਦੋ ਰੋਜ਼ਾ ਛਿੰਝ ਮੇਲਾ ਦੌਰਾਨ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਲਵਪ੍ਰੀਤ ਖੰਨਾ ਨੇ ਪੱਪੀ ਕਾਂਗੜਾ ਨੂੰ ਹਰਾ ਕੇ ਜਿੱਤਿਆ । ਸਲਾਨਾ ਛਿੰਝ ਮੇਲੇ ਦੌਰਾਨ 10 ਅਖਾੜਿਆਂ ਦੇ 100 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ । ਉਕਤ ਕੁਸ਼ਤੀ ਮੁਕਾਬਲੇ ਅੰਦਰ ਲੜਕੀਆਂ ਦੀਆਂ ਕੁਸ਼ਤੀਆਂ ਦੇ ਮੁਕਾਬਲਿਆਂ ਵਿੱਚ ਨਵਪ੍ਰੀਤ ਕਾਂਜਲੀ, ਪਲਵੀ ਵਰਿਆਣਾ, ਕੰਨਵ ਨੱਥੂਚਾਹਲ ਅਤੇ ਸੁਖਦੀਪ ਵਰਿਆਣਾ ਨੇ ਆਪਣੀ ਪਹਿਲਵਾਨੀ ਕੁਸ਼ਲਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਕਤ ਸਲਾਨਾ ਛਿੰਝ ਮੇਲੇ ਦੌਰਾਨ ਪ੍ਰਬੰਧਕਾਂ ਵੱਲੋਂ ਲੜਕੀਆਂ ਦਾ ਕਬੱਡੀ ਸ਼ੋ ਮੈਚ ਕਰਵਾਇਆ ਗਿਆ ਜਿਸ ਵਿੱਚ ਕੇ ਸੀ ਸਪੋਰਟਸ ਕਲੱਬ ਨਕੋਦਰ ਅਤੇ ਮਾਈ ਭਾਗੋ ਕਲੱਬ ਜਗਤਪੁਰ ਦੀਆਂ ਮੁਟਿਆਰਾਂ ਨੇ ਉਤਸਾਹ ਨਾਲ ਹਿੱਸਾ ਲਿਆ। ਇਸ ਮੌਕੇ ਸਰਪੰਚ ਅਵਤਾਰ ਸਿੰਘ ਭੌਰ, ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਨਾਹਲ, ਸਾਬਕਾ ਸਰਪੰਚ ਜਸਵੀਰ ਸਿੰਘ ਭੌਰ ਅਤੇ ਸਾਬਕਾ ਸਰਪੰਚ ਸਰਵਣ ਸਿੰਘ ਨਾਹਲ , ਸ਼ਿੰਗਾਰਾ ਸਿੰਘ ਕਾਨੂੰਗੋ, ਬਲਕਾਰ ਸਿੰਘ ਬੱਗਾ, ਜੱਥੇਦਾਰ ਜੋਗਿੰਦਰ ਸਿੰਘ ਭੁੱਟੋ, ਮੈਂਬਰ ਫ਼ਕੀਰ ਮੁਹੰਮਦ,ਰੇਸ਼ਮ ਸਿੰਘ ਫ਼ੌਜੀ, ਸੂਬੇਦਾਰ ਮਲਕੀਅਤ ਸਿੰਘ , ਗੁਰਬਿੰਦਰ ਸਿੰਘ, ਨੰਬਰਦਾਰ ਮੇਜਰ ਸਿੰਘ, ਹਰਜਾਪ ਸਿੰਘ, ਇੰਦਰਜੀਤ ਸਿੰਘ, ਸਾਬੀ ਝੀਤਾ, ਨਾਨਕ ਸਿੰਘ, ਮੰਗਲ ਸਿੰਘ ਜੇ ਈ , ਰਾਮਾ, ਬਿੰਦਰ ਸਿੰਘ, ਕੈਪਟਨ ਮਨਜੀਤ ਸਿੰਘ, ਗੁਰਮੇਜ ਸਿੰਘ, ਮੋਹਨ ਸਿੰਘ, ਸੁਰਜੀਤ ਸਿੰਘ ਬਰਨਾਲਾ, ਸ਼ਿੰਗਾਰਾ ਸਿੰਘ ਪਹਿਲਵਾਨ, ਹਰਬਿੰਦਰ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ ਯੂ ਕੇ, ਸਤਨਾਮ ਸਿੰਘ ਸਾਤੀ , ਤੇਜਵਿੰਦਰ ਸਿੰਘ ਯੂ ਐਸ ਏ, ਅਵਤਾਰ ਸਿੰਘ ਤਾਰੀ , ਸੁਖਵਿੰਦਰ ਸਿੰਘ , ਬਲਵੀਰ ਸਿੰਘ ਠੇਕੇਦਾਰ, ਹਰਮੇਲ ਸਿੰਘ ਢਾਡੀ , ਬਲਜਿੰਦਰ ਸਿੰਘ, ਮਨਜੀਤ ਸਿੰਘ, ਮੇਜਰ ਸਿੰਘ, ਸੁਖਵਿੰਦਰ ਸਿੰਘ, ਪੰਚ ਹੈਪੀ ਭੌਰ ਆਦਿ ਦੀ ਦੇਖ ਰੇਖ ਹੇਠ ਆਯੋਜਿਤ ਕੀਤੇ ਗਏ ਉਕਤ ਸਲਾਨਾ ਛਿੰਝ ਮੇਲੇ ਦੌਰਾਨ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕਰਨ ਲਈ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤੋਂ ਸੰਤ ਬਾਬਾ ਸੁਰਜੀਤ ਸਿੰਘ ਸ਼ੈਂਟੀ ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ । ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਸਮੇਂ ਮੇਲੇ ਦਾ ਦੋ ਰੋਜ਼ਾ ਲਾਈਵ ਟੈਲੀਕਾਸਟ ਵੀ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj