ਕਬੱਡੀ ਦੇ ਫਾਈਨਲ ਮੈਚ ਵਿੱਚ ਮੇਜ਼ਬਾਨ ਸੈਂਟਰ ਮੁਹੱਬਲੀਪੁਰ ਨੇ ਇਤਿਹਾਸਕ ਜਿੱਤ ਕੀਤੀ ਦਰਜ
ਮਹਿੰਦਰ ਸਿੰਘ ਤੇ ਸੰਤ ਪ੍ਰਕਾਸ਼ ਸਿੰਘ ਨਿਊਜ਼ੀਲੈਂਡ, ਗੁਰਦੇਵ ਸਿੰਘ ਯੂ.ਕੇ ਵੱਲੋਂ ਮਿਲਿਆ ਵੱਡਾ ਆਰਥਿਕ ਸਹਿਯੋਗ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਸਿੱਖਿਆ ਵਿਭਾਗ ਪੰਜਾਬ ਦੁਆਰਾ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ ਨਾਲ ਖੇਡਾਂ ਨਾਲ ਜੋੜਨ ਤੇ ਪੰਜਾਬ ਸਰਕਾਰ ਵੱਲੋਂ “ਖੇਡਾਂ ਵਤਨ ਪੰਜਾਬ” ਦੀਆ ਦੇ ਉਦੇਸ਼ ਤਹਿਤ ਬਲਾਕ ਮਸੀਤਾਂ ਦੁਆਰਾ 44ਵੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਦੀ ਅਗਵਾਈ ਤੇ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ ਅਤੇ ਬਲਾਕ ਸਪੋਟਸ ਇੰਚਾਰਜ ਅਧਿਆਪਕ ਹਰਪ੍ਰੀਤ ਕੌਰ ਦੀ ਦੇਖ ਰੇਖ ਹੇਠ ਸਮੂਹ ਗ੍ਰਾਮ ਪੰਚਾਇਤ ਮੁਹੱਬਲੀਪੁਰ ਤੇ ਬਲਾਕ ਦੇ ਸਮੂਹ ਅਧਿਆਪਕਾਂ ਦੇ ਸਾਂਝੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਯਾਦਗਾਰੀ ਹੋ ਨਿਬੜੀਆਂ ।
ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਸਰਪੰਚ ਮਹਿੰਦਰਪਾਲ ਸਿੰਘ ਤੇ ਵਿਸ਼ੇਸ਼ ਮਹਿਮਾਨ ਦੇ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ,ਸਾਬਕਾ ਸਰਪੰਚ ਮਨਜੀਤ ਸਿੰਘ ਅਤੇ ਮਹਿੰਦਰ ਸਿੰਘ ਨੇ ਸ਼ਿਰਕਤ ਕੀਤੀ।ਮਹਿੰਦਰ ਸਿੰਘ ਤੇ ਉਹਨਾਂ ਦੇ ਸਪੁੱਤਰ ਸੰਤ ਪ੍ਰਕਾਸ਼ ਸਿੰਘ (ਨਿਊਜ਼ੀਲੈਂਡ) ਅਤੇ ਗੁਰਦੇਵ ਸਿੰਘ (ਯੂ.ਕੇ.)ਵਿਸ਼ੇਸ਼ ਸਹਿਯੋਗ ਸਦਕਾ ਦੂਜੇ ਤੇ ਅੰਤਿਮ ਦਿਨ ਦੀਆਂ ਖੇਡਾਂ ਦੀ ਸ਼ੁਰੂਆਤ ਅਥਲੈਟਿਕਸ ਦੇ ਰੌਚਕ ਮੁਕਾਬਲਿਆਂ ਨਾਲ ਹੋਈ।ਇਸ ਤੋਂ ਪਹਿਲਾਂ ਸੈਮੀ ਫਾਈਨਲ ਮੈਚ ਨੈਸ਼ਨਲ ਸਟਾਇਲ ਲੜਕਿਆਂ ਵਿੱਚ ਸੈਂਟਰ ਸੁਲਤਾਨਪੁਰ ਲੋਧੀ ਨੇ ਸੈਂਟਰ ਬਿਧੀਪੁਰ ਨੂੰ ਹਰਾਇਆ। ਨੈਸ਼ਨਲ ਸਟਾਇਲ ਕਬੱਡੀ ਲੜਕਿਆਂ ਦੇ ਫਾਈਨਲ ਵਿੱਚ ਮਹੁੱਬਲੀਪੁਰ ਨੇ ਸੁਲਤਾਨਪੁਰ ਲੋਧੀ ਨੂੰ ਹਰਾ ਕੇ ਟਰਾਫੀ ਆਪਣੇ ਨਾਂ ਕੀਤੀ।
ਸਰਕਲ ਸਟਾਇਲ ਕਬੱਡੀ ਵਿੱਚ ਸੈਂਟਰ ਬਿਧੀਪੁਰ ਨੇ ਡਡਵਿੰਡੀ ਨੂੰ ਹਰਾ ਕੇ ਫਾਈਨਲ ਮੁਕਾਬਲਾ ਜਿੱਤਿਆ। ਖੋ- ਖੋ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਡਡਵਿੰਡੀ ਨੇ ਸੁਲਤਾਨਪੁਰ ਲੋਧੀ ਨੂੰ ਹਰਾਇਆ। ਫੁੱਟਬਾਲ ਦੇ ਮੁਕਾਬਲੇ ਵਿੱਚ ਬਿਧੀਪੁਰ ਨੇ ਟਿੱਬੇ ਨੂੰ ਹਰਾਇਆ। ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਸਰਪੰਚ ਮਹਿੰਦਰਪਾਲ ਸਿੰਘ, ਮਨਜੀਤ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ, ਮੁਖਤਾਰ ਸਿੰਘ, ਹਰਨੇਕ ਸਿੰਘ, ਕੁਲਵਿੰਦਰ ਸਿੰਘ ਮੱਲ੍ਹੀ, ਸੁਖਦੇਵ ਸਿੰਘ, ਮਨਦੀਪ ਸਿੰਘ, ਅਮਰੀਕ ਸਿੰਘ,ਮਾਸਟਰ ਅਜੀਤ ਸਿੰਘ,ਇੰਸਪੈਕਟਰ ਨਰਿੰਦਰ ਸਿੰਘ ਕਪੂਰਥਲਾ ਆਦਿ ਨੇ ਸਾਂਝੇ ਤੌਰ ਤੇ ਅਸ਼ੀਰਵਾਦ ਦਿੱਤਾ। ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੌਰਾਨ ਜਿੱਥੇ ਸੈਂਟਰ ਮੁਹੱਬਲੀਪੁਰ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਕੋਰੀਓਗ੍ਰਾਫੀ ,ਸਕਿੱਟ,ਗੀਤ ਅਤੇ ਗਿੱਧੇ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਉਥੇ ਜੇਤੂ ਟੀਮਾਂ ਤੇ ਪਹਿਲੀ, ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਖਿਡਾਰੀਆਂ ਨੂੰ ਸਰਪੰਚ ਮਹਿੰਦਰਪਾਲ ਸਿੰਘ , ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ,ਸਾਬਕਾ ਸਰਪੰਚ ਮਨਜੀਤ ਸਿੰਘ , ਮਹਿੰਦਰ ਸਿੰਘ,ਸੀ ਐੱਚ ਟੀ ਕੁਲਦੀਪ ਸਿੰਘ ਵੱਲੋਂ ਸਾਂਝੇ ਤੌਰ ਤੇ ਇਨਾਮਾਂ ਦੀ ਵੰਡ ਕੀਤੀ ਗਈ।
ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਬਚਿੱਤਰ ਸਿੰਘ ਮਨੀਲਾ, ਸਾਹਿਲਪ੍ਰੀਤ ਸਿੰਘ, ਸੰਤਪ੍ਰਕਾਸ਼ ਸਿੰਘ ਨਿਊਜ਼ੀਲੈਂਡ, ਗੁਰਦੇਵ ਸਿੰਘ ਯੂ ਕੇ, ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ,ਮੀਨਾਕਸ਼ੀ ਸ਼ਰਮਾ, ਵੀਨੂੰ ਸੇਖੜੀ, ਹੈੱਡ ਟੀਚਰ ਜਸਪਾਲ ਸਿੰਘ, ਹੈੱਡ ਟੀਚਰ ਅਜੇ ਗੁਪਤਾ, ਹੈੱਡ ਟੀਚਰ ਜਸਪਾਲ ਸਿੰਘ, ਹੈੱਡ ਟੀਚਰ ਅਜੈ ਸ਼ਰਮਾ ਅਲਾਦਾਦ ਚੱਕ, ਸੁਖਨਿੰਦਰ ਸਿੰਘ ਕਾਲੇਵਾਲ, ਰਾਜੂ ਜੈਨਪੁਰੀ , ਹਰਮਿੰਦਰ ਸਿੰਘ ਜੋਸਨ (ਦੋਵੇਂ ਬੀ ਐੱਮ ਟੀ ), ਸੁਖਚੈਨ ਸਿੰਘ ਬੱਧਣ , ਬਰਿੰਦਰ ਜੈਨ, ਕਮਲਜੀਤ ਸਿੰਘ, ਬਰਿੰਦਰ ਸਿੰਘ, ਹੈੱਡ ਟੀਚਰ ਸੁਖਦੇਵ ਸਿੰਘ, ਹੈੱਡ ਟੀਚਰ ਰਜਿੰਦਰ ਸਿੰਘ, ਹੈੱਡ ਟੀਚਰ ਹਰਜਿੰਦਰ ਸਿੰਘ ਢੋਟ, ਹੈੱਡ ਟੀਚਰ ਦਲਜੀਤ ਸਿੰਘ ਜੰਮੂ,ਮੇਜਰ ਸਿੰਘ ਬਲਾਕ ਸਪੋਰਟਸ ਇੰਚਾਰਜ਼ ਸੁਲਤਾਨਪੁਰ -1, ਸੁਖਨਿੰਦਰ ਸਿੰਘ,ਬਲਜੀਤ ਸਿੰਘ ਬੱਬਾ,ਜਸਵਿੰਦਰ ਸਿੰਘ ਸ਼ਿਕਾਰਪੁਰ, ਜਗਮੋਹਨ ਸਿੰਘ ਥਿੰਦ,ਮਨਜਿੰਦਰ ਸਿੰਘ ਠੱਟਾ, ਸਰਬਜੀਤ ਸਿੰਘ, ਲਖਵਿੰਦਰ ਸਿੰਘ, ਭੁਪਿੰਦਰ ਸਿੰਘ ਸੇਚ,ਵਰਿੰਦਰ ਸਿੰਘ,ਕੰਵਲਪ੍ਰੀਤ ਸਿੰਘ ਕੌੜਾ , ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ, ਅੱਪਜੀਤ ਕੌਰ, ਬਿੰਦੂ ਜਸਵਾਲ ,ਰਾਜਦੀਪ ਕੌਰ, ਹੈੱਡ ਟੀਚਰ ਕੁਲਵਿੰਦਰ ਕੌਰ ,ਹੈੱਡ ਟੀਚਰ ਬਲਜੀਤ ਕੌਰ , ਹੈੱਡ ਟੀਚਰ ਗੁਲਜਿੰਦਰ ਕੌਰ , ਰਣਜੀਤ ਕੌਰ, ਨਵਦੀਪ ਕੌਰ, ਸਰਬਜੀਤ ਕੌਰ ,ਰਮਨਦੀਪ ਕੌਰ ਜੈਨਪੁਰ,ਪ੍ਰਭਜੋਤ ਕੌਰ, ਕੁਲਦੀਪ ਕੌਰ , ਆਦਿ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀਆਂ ਤੇ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly