ਜੀ ਡੀ ਗੋਇਨਕਾ ਸਕੂਲ, ਕਪੂਰਥਲਾ ਵਿੱਚ ਇੰਟਰ ਹਾਊਸ ‘ਵਾਲੀਵਾਲ ਮੈਚ ਕਰਵਾਇਆ ਗਿਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ, ਕਪੂਰਥਲਾ ਵਿੱਚ ਸਕੂਲ ਦੇ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੀ ਅਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਦੀ ਅਗਵਾਈ ਹੇਠ ਸਕੂਲ ਵਿਚ ਇੰਟਰ ਹਾਊਸ ਵਾਲੀਵਾਲ ਮੈਚ ਕਰਵਾਇਆ ਗਿਆ । ਜਿਸ ਨੂੰ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਸ ਟੂਰਨਾਮੈਂਟ ਵਿੱਚ ਚਾਰ ਹਾਊਸ ਦੇ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਮਦਰ ਟੈਰੇਸਾ ਹਾਊਸ ਅਤੇ ਰਾਧਾ ਕ੍ਰਿਸ਼ਨਨ ਹਾਊਸ ਵਿਚ ਪਹਿਲਾ ਮੁਕਾਬਲਾ ਹੋਇਆ। ਜਿਸ ਵਿਚੋਂ ਮਦਰ ਟੈਰੇਸਾ ਹਾਊਸ ਨੇ ਜੇਤੂ ਰਿਹਾ।

ਦੂਜਾ ਮੁਕਾਬਲਾ ਰਬਿੰਦਰਨਾਥ ਟੈਗੋਰ ਹਾਊਸ ਅਤੇ ਸਵਾਮੀ ਵਿਵੇਕਾਨੰਦ ਹਾਊਸ ਵਿੱਚ ਕਰਵਾਇਆ ਗਿਆ। ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹਤ ਨਾਲ ਮੈਚ ਖੇਡਿਆਂ ਤੇ ਜਿਸ ਵਿਚੋਂ ਸਵਾਮੀ ਵਿਵੇਕਾਨੰਦ ਹਾਊਸ ਜੇਤੂ ਰਿਹਾ। ਬਾਅਦ ਵਿਚ ਸੈਮੀਫਾਈਨਲ ਵਿਚ ਪਹੁੰਚੀਆਂ ਟੀਮਾਂ ਦਾ ਆਖ਼ਰੀ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚੋਂ ਪਹਿਲਾ ਖ਼ਿਤਾਬ ਸਵਾਮੀ ਵਿਵੇਕਾਨੰਦ ਹਾਊਸ ਨੇ ਆਪਣੇ ਨਾਂ ਕੀਤਾ। ਮਦਰ ਟੈਰੇਸਾ ਹਾਊਸ ਨੇ ਦੂਜਾ ਅਤੇ ਰਾਧਾ ਕ੍ਰਿਸ਼ਨਨ ਹਾਊਸ ਨੇ ਤੀਜਾ ਸਥਾਨ ‌ਪ੍ਰਾਪਤ ਕੀਤਾ।

ਇਸ ੳਪਰੰਤ ਸਕੂਲ ਦੇ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਅਤੇ ਪ੍ਰਿੰਸੀਪਲ ਦੀ ਸ੍ਰੀਮਤੀ ਕੰਵਲਜੀਤ ਕੌਰ ਨੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਐਵਾਰਡ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ – ਨਾਲ ਖੇਡਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਖੇਡਾਂ ਵਿਚ ਭਾਗ ਲੈਣ ਲਈ ਪ੍ਰੋਤਸਾਹਿਤ ਕੀਤਾ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਹਰ ਗਤੀਵਿਧੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਹੋਣਹਾਰ ਵਿਦਿਆਰਥੀ ਸਨਮਾਨਿਤ
Next articleਯਾਦਗਾਰੀ ਹੋ ਨਿਬੜੀਆਂ ਸੈਂਟਰ ਮੁਹੱਬਲੀਪੁਰ ਦੀਆਂ ਦੋ ਰੋਜ਼ਾ 44 ਵੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ