ਟਵਿੱਟਰ ਨੇ ਗਲਤ ਨਕਸ਼ੇ ਨੂੰ ਹਟਾਇਆ

ਨਵੀਂ ਦਿੱਲੀ (ਸਮਾਜ ਵੀਕਲੀ) : ਨਵੇਂ ਆਈ ਟੀ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਭਾਰਤ ਸਰਕਾਰ ਨਾਲ ਜਾਰੀ ਤਲਖ਼ੀ ਵਿਚਾਲੇ ਟਵਿੱਟਰ ਨੇ ਭਾਰਤ ਦਾ ਨਕਸ਼ਾ ਗਲਤ ਰੂਪ ਵਿੱਚ ਪੇਸ਼ ਕੀਤਾ ਸੀ ਜਿਸ ਵਿੱਚ ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਵੱਖਰੇ ਮੁਲਕ ਵਜੋਂ ਦਿਖਾਇਆ ਗਿਆ ਸੀ। ਟਵਿੱਟਰ ਨੇ ਇਹ ਨਕਸ਼ਾ ਹੁਣ ਹਟਾ ਲਿਆ ਹੈ ਪਰ ਇਸ ਸਬੰਧ ਵਿਚ ਟਵਿੱਟਰ ਵਲੋਂ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਟਵਿੱਟਰ ’ਤੇ ਕਰੀਅਰ ਵਰਗ ਵਿੱਚ ‘ਟਵੀਪ ਲਾਈਫ’ ਸਿਰਲੇਖ ਹੇਠ ਇਹ ਗਲਤੀ ਸਪਸ਼ਟ ਦਿਖਾਈ ਦਿੰਦੀ ਸੀ। ਇਹ ਦੂਜਾ ਮੌਕਾ ਹੈ ਜਦੋਂ ਟਵਿਟਰ ਨੇ ਭਾਰਤੀ ਨਕਸ਼ੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਉਸ ਨੇ ਲੇਹ ਨੂੰ ਚੀਨ ਦਾ ਹਿੱਸਾ ਦੱਸਿਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਮੂ ਡਰੋਨ ਹਮਲਾ: ਲਸ਼ਕਰ-ਏ-ਤੋਇਬਾ ਦੀ ਮਦਦ ਨਾਲ ਹਮਲਾ ਹੋਇਆ: ਰਿਪੋਰਟ
Next articleਨਿਰਮਲਾ ਸੀਤਾਰਮਨ ਵੱਲੋਂ ਕਰੋਨਾ ਪ੍ਰਭਾਵਿਤ ਖੇਤਰਾਂ ਲਈ 1.1 ਲੱਖ ਕਰੋੜ ਕਰਜ਼ਾ ਗਾਰੰਟੀ ਯੋਜਨਾ ਦਾ ਐਲਾਨ