ਅੰਕਾਰਾ— ਤੁਰਕੀ ‘ਚ ਬੁੱਧਵਾਰ ਨੂੰ ਅੱਤਵਾਦੀ ਹਮਲਾ ਹੋਇਆ। ਇਹ ਹਮਲਾ ਰਾਜਧਾਨੀ ਅੰਕਾਰਾ ‘ਚ ਰੱਖਿਆ ਕੰਪਨੀ ਤੁਰਕੀਏ ਐਰੋਸਪੇਸ ਇੰਡਸਟਰੀਜ਼ ਦੇ ਮੁੱਖ ਦਫ਼ਤਰ ‘ਤੇ ਕੀਤਾ ਗਿਆ। ਇਸ ਅੱਤਵਾਦੀ ਹਮਲੇ ‘ਚ 10 ਲੋਕ ਮਾਰੇ ਗਏ ਸਨ ਅਤੇ ਇਹ ਹਮਲਾ ਤਿੰਨ ਅੱਤਵਾਦੀਆਂ ਨੇ ਕੀਤਾ ਸੀ। ਇਸ ਵਿੱਚ ਇੱਕ ਮਹਿਲਾ ਅੱਤਵਾਦੀ ਵੀ ਸ਼ਾਮਲ ਸੀ। ਸੁਰੱਖਿਆ ਬਲਾਂ ਨੇ ਇੱਕ ਮਹਿਲਾ ਅੱਤਵਾਦੀ ਸਮੇਤ ਦੋ ਹਮਲਾਵਰਾਂ ਨੂੰ ਮਾਰ ਮੁਕਾਇਆ ਸੀ, ਜਿਸ ਦਾ ਸਮਾਂ ਬਹੁਤ ਸੋਚ ਸਮਝ ਕੇ ਚੁਣਿਆ ਗਿਆ ਸੀ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਇਸ ਸਮੇਂ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਰੂਸ ਪਹੁੰਚ ਗਏ ਹਨ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਕਾਫੀ ਯੋਜਨਾਬੰਦੀ ਨਾਲ ਕੀਤਾ ਗਿਆ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਇਸ ਹਮਲੇ ਦਾ ਬਦਲਾ ਲੈ ਲਿਆ ਹੈ। ਤੁਰਕੀ ਦੀ ਹਵਾਈ ਸੈਨਾ ਨੇ ਬੁੱਧਵਾਰ ਨੂੰ ਇਰਾਕ ਅਤੇ ਸੀਰੀਆ ਵਿਚ ਕੁਰਦ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਹਮਲਾ ਕੀਤਾ। ਤੁਰਕੀ ਨੇ ਗੁਆਂਢੀ ਦੇਸ਼ਾਂ ਸੀਰੀਆ ਅਤੇ ਇਰਾਕ ਵਿੱਚ ਵੱਡੇ ਹਵਾਈ ਹਮਲੇ ਕੀਤੇ ਹਨ, ਤੁਰਕੀ ਦੇ ਰੱਖਿਆ ਮੰਤਰਾਲੇ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਹਵਾਈ ਹਮਲਿਆਂ ਵਿੱਚ 30 ਤੋਂ ਵੱਧ ਟਿਕਾਣਿਆਂ ਨੂੰ “ਨਸ਼ਟ” ਕਰ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਵੀ ਮਾਰ ਦਿੱਤਾ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ “ਘਿਣਾਉਣੇ ਅੱਤਵਾਦੀ ਹਮਲੇ” ਵਜੋਂ ਨਿੰਦਾ ਕੀਤੀ, ਰਿਪੋਰਟਾਂ ਦੇ ਅਨੁਸਾਰ, ਸ਼ੁਰੂਆਤ ਵਿੱਚ ਅੰਕਾਰਾ ਤੋਂ 40 ਕਿਲੋਮੀਟਰ ਉੱਤਰ ਵਿੱਚ ਇੱਕ ਛੋਟੇ ਜਿਹੇ ਕਸਬੇ ਵਿੱਚ ਇੱਕ ਵੱਡੇ ਪੱਧਰ ‘ਤੇ ਹਮਲਾ ਕੀਤਾ ਗਿਆ ਸੀ ਧੂੰਏਂ ਦੇ ਬੱਦਲ ਅਤੇ ਬਲਦੀ ਅੱਗ ਦੇਖੀ ਗਈ। ਹਮਲਾਵਰ ਅਸਾਲਟ ਰਾਈਫਲਾਂ ਅਤੇ ਬੈਕਪੈਕ ਲੈ ਕੇ ਅੰਦਰ ਦਾਖਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly