HOME ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਕੈਂਡਲ ਮਾਰਚ ਦਾ ਆਯੋਜਨ

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਕੈਂਡਲ ਮਾਰਚ ਦਾ ਆਯੋਜਨ

ਹੁਸ਼ਿਆਰਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ (IHRO) ਵੱਲੋਂ 25 ਅਪਰੈਲ 2025 ਨੂੰ ਹੁਸ਼ਿਆਰਪੁਰ ਵਿਖੇ ਇੱਕ ਸ਼ਾਂਤਮਈ ਕੈਂਡਲ ਮਾਰਚ ਆਯੋਜਿਤ ਕੀਤਾ ਗਿਆ। ਜੋ ਕਿ ਕਲਾਕ ਟਾਵਰ ਤੋਂ ਸ਼ੁਰੂ ਹੋ ਕੇ ਸ਼ਿਮਲਾ ਪਹਾੜੀ ਚੌਕ ਤੱਕ ਨਿਕਲਿਆ। ਇਸ ਮੌਕੇ ਹੁਸ਼ਿਆਰਪੁਰ ਦੇ ਵੱਡੀ ਗਿਣਤੀ ‘ਚ ਲੋਕਾਂ ਨੇ ਭਾਗ ਲੈ ਕੇ ਪੀੜ੍ਹਤਾਂ ਲਈ ਆਪਣੀ ਸ਼ਰਧਾਂਜਲੀ ਭੇਟ ਕੀਤੀ। IHRO ਦੇ ਰਾਸ਼ਟਰੀ ਸਕੱਤਰ ਐਡਵੋਕੇਟ ਵਿਕਰਾਂਤ ਰਾਣਾ ਨੇ ਕਿਹਾ ਕਿ ਇਹ ਕੈਂਡਲ ਮਾਰਚ ਪਹਿਲਗਾਮ ਦੇ ਹਮਲੇ ਦੇ ਪੀੜ੍ਹਤਾਂ ਨੂੰ ਸ਼ਰਧਾਂਜਲੀ ਦੇਣ ਲਈ ਕੀਤਾ ਗਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਜਿਹੀ ਘੜੀ ਵਿੱਚ ਸ਼ਾਂਤੀ ਅਤੇ ਸੰਯਮ ਬਣਾਈ ਰੱਖਣ ਅਤੇ ਸਰਕਾਰ ਤੋਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ, ਤਾਂ ਜੋ ਭਵਿੱਖ ਵਿੱਚ ਇਹੋ ਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ। ਇਸ ਮੌਕੇ ਤੇ IHRO ਦੇ ਜ਼ਿਲਾ ਪ੍ਰਧਾਨ ਰਸ਼ਿਮ ਬੇਰੀ, ਪੰਜਾਬ ਦੇ ਸਕੱਤਰ ਸੁਮਿਤ ਗੁਪਤਾ, ਸੁਖਦੇਵ ਸਿੰਘ ਸਾਬੀ, ਰਕੇਸ਼ ਕੁਮਾਰ ਸਿੱਧੂ, ਬਾਬਾ ਪ੍ਰੈਸੀਡੈਂਟ ਵਿਸ਼ਵ ਕਰਮਾ ਮਜ਼ਦੂਰ ਯੂਨੀਅਨ, ਨਰਿੰਦਰ ਕੁਮਾਰ ਵਰਮਾ, ਤਰਸੇਮ ਸਿੰਘ ਬੱਬੂ, ਨਵਲ ਗੁਪਤਾ ਅਤੇ ਹੋਰ ਸਾਥੀਆਂ ਨੇ ਵੀ ਆਪਣੀ ਹਾਜ਼ਰੀ ਲਗਾਈ ਅਤੇ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਸਾਂਝ ਪ੍ਰਗਟਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੰਗ ਖਤਮ ਹੋ ਜਾਵੇਗੀ! ਰੂਸ-ਯੂਕਰੇਨ ਜੰਗ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, ‘ਦੋਵਾਂ ਦੇਸ਼ਾਂ ਵਿਚਾਲੇ ਜਲਦ ਹੀ ਸਮਝੌਤਾ ਹੋਵੇਗਾ…’
Next articleਭਾਸ਼ਾ ਵਿਭਾਗ ਵੱਲੋਂ ਡਾ. ਬੀ.ਆਰ.ਅੰਬੇਡਕਰ ਲਾਇਬ੍ਰੇਰੀ ਬੋਦਲ ਛਾਉਣੀ ਨੂੰ ਕਿਤਾਬਾਂ ਭੇਟ