ਤੁਰਕੀ ਨੇ ਸੰਯੁਕਤ ਰਾਸ਼ਟਰ ਿਵੱਚ ਮੁੜ ਉਠਾਇਆ ਕਸ਼ਮੀਰ ਦਾ ਮੁੱਦਾ

Turkish President Recep Tayyip Erdogan.

ਸੰਯੁਕਤ ਰਾਸ਼ਟਰ (ਸਮਾਜ ਵੀਕਲੀ):  ਤੁਰਕੀ ਦੇ ਰਾਸ਼ਟਰਪਤੀ ਰਿਸਿਪ ਤਈਅਪ ਅਰਦੋਗਾਂ ਨੇ ਸੰਯੁਕਤ ਰਾਸ਼ਟਰ ਆਮ ਇਜਲਾਸ ਦੇ ਇਕ ਉੱਚ ਪੱਧਰੀ ਸੈਸ਼ਨ ਵਿਚ ਦੁਨੀਆ ਭਰ ਦੇ ਆਗੂਆਂ ਦੇ ਸਾਹਮਣੇ ਆਪਣੇ ਸੰਬੋਧਨ ਵਿਚ ਇਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਉਠਾਇਆ। ਪਿਛਲੇ ਸਾਲ ਵੀ ਉਨ੍ਹਾਂ ਆਮ ਚਰਚਾ ਲਈ ਆਪਣੇ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਵੀਡੀਓ ਬਿਆਨ ਵਿਚ ਜੰਮੂ ਕਸ਼ਮੀਰ ਦਾ ਜ਼ਿਕਰ ਕੀਤਾ ਸੀ। ਭਾਰਤ ਨੇ ਉਸ ਵੇਲੇ ਇਸ ਨੂੰ ‘ਪੂਰੀ ਤਰ੍ਹਾਂ ਨਕਾਰ’ ਦਿੱਤਾ ਸੀ ਤੇ ਕਿਹਾ ਸੀ ਕਿ ਤੁਰਕੀ ਦੀ ਟਿੱਪਣੀ ਸਵੀਕਾਰਨ ਯੋਗ ਨਹੀਂ ਹੈ। ਭਾਰਤ ਨੇ ਕਿਹਾ ਸੀ ਕਿ ਤੁਰਕੀ ਨੂੰ ਦੂਜੇ ਮੁਲਕਾਂ ਦੀ ਖ਼ੁਦਮੁਖਤਿਆਰੀ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਆਪਣੀਆਂ ਨੀਤੀਆਂ ਉਤੇ ਗਹਿਰਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ।

ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ‘74 ਸਾਲਾਂ ਤੋਂ ਉਨ੍ਹਾਂ ਦਾ ਕਸ਼ਮੀਰ ਬਾਰੇ ਰੁਖ਼ ਉਹੀ ਹੈ, ਉਹ ਮੁੱਦੇ ਦਾ ਹੱਲ ਚਾਹੁੰਦੇ ਹਨ। ਇਹ ਧਿਰਾਂ ਵਿਚਾਲੇ ਸੰਵਾਦ ਰਾਹੀਂ ਤੇ ਸੰਯੁਕਤ ਰਾਸ਼ਟਰ ਮਤਿਆਂ ਦੇ ਦਾਇਰੇ ਵਿਚ ਹੱਲ ਕੀਤਾ ਜਾ ਸਕਦਾ ਹੈ।’ ਪਾਕਿਸਤਾਨ ਦੇ ਨੇੜਲੇ ਸਹਿਯੋਗੀ ਤੁਰਕੀ ਦੇ ਰਾਸ਼ਟਰਪਤੀ ਉੱਚ ਪੱਧਰੀ ਆਮ ਚਰਚਾ ਵਿਚ ਆਪਣੇ ਸੰਬੋਧਨ ਵਿਚ ਵਾਰ-ਵਾਰ ਕਸ਼ਮੀਰ ਦਾ ਮੁੱਦਾ ਉਠਾਉਂਦੇ ਰਹਿੰਦੇ ਹਨ। ਉਨ੍ਹਾਂ ਪਿਛਲੇ ਸਾਲ ਪਾਕਿਸਤਾਨ ਦੀ ਆਪਣੀ ਯਾਤਰਾ ਦੌਰਾਨ ਵੀ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ। ਉਸ ਵੇਲੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਅਰਦੋਗਾਂ ਦੀ ਟਿੱਪਣੀ ਨਾ ਤਾਂ ਇਤਿਹਾਸ ਦੀ ਸਮਝ ਤੇ ਨਾ ਹੀ ਕੂਟਨੀਤੀ ਦੇ ਸੰਚਾਲਨ ਨੂੰ ਦਰਸਾਉਂਦੀ ਹੈ। ਇਸ ਦਾ ਤੁਰਕੀ ਦੇ ਭਾਰਤ ਨਾਲ ਸਬੰਧਾਂ ਉਤੇ ਡੂੰਘਾ ਅਸਰ ਪਏਗਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਦੇ ਸਾਬਕਾ ਪੁਲੀਸ ਕਮਿਸ਼ਨਰ ਡਡਵਾਲ ਦਾ ਦੇਹਾਂਤ
Next article‘ਔਕਸ’ ਵਿੱਚ ਭਾਰਤ ਤੇ ਜਪਾਨ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ: ਅਮਰੀਕਾ