(ਸਮਾਜ ਵੀਕਲੀ) ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਸਿਰ ਤੇ ਦਸਤਾਰ ਸਜਾਉਂਦੇ ਸਨ। ਜਨਮਸਾਖੀਆਂ ਅਨੁਸਾਰ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਪੂਰਬ ਵੱਲ ਗਏ ਤਾਂ ਬਿਸ਼ੰਭਰਪੁਰ ਨਗਰ ਵਿਖੇ ਉਹਨਾਂ ਦਾ ਮਿਲਾਪ ਸਾਲਸ ਰਾਏ ਚੌਧਰੀ ਨਾਲ ਹੋਇਆ। ਉਸ ਦੀ ਸ਼ਰਧਾ ਵੇਖ ਕੇ ਗੁਰੂ ਨਾਨਕ ਨੇ ਉਸ ਨੂੰ ਦਸਤਾਰ ਬਖ਼ਸ਼ਿਸ਼ ਕੀਤੀ ਅਤੇ ਸਿੱਖ ਧਰਮ ਦਾ ਪ੍ਰਚਾਰਕ ਨਿਯੁਕਤ ਕੀਤਾ। ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰੀ ਢਾਡੀ ਭਾਈ ਅਬਦੁੱਲਾ ਜੀ ਤੇ ਭਾਈ ਨੱਥ ਮੱਲ ਜੀ ਗੁਰੂ ਸਾਹਿਬ ਦੀ ਦਸਤਾਰ ਦੀ ਸੋਭਾ ਬਿਆਨਦੇ ਹੋਏ ਲਿਖਦੇ ਹਨ।
ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ।
ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ।
ਪੱਗ ਤੇਰੀ ਕਿ ਜਹਾਂਗੀਰ ਦੀ।
ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਵਿੱਚ ਵਿਸਾਖੀ ਵਾਲੇ ਦਿਨ ਦਸਤਾਰ ਨੂੰ ਸਿੱਖੀ ਦਾ ਅਨਿੱਖੜਵਾਂ ਅੰਗ ਬਣਾ ਦਿੱਤਾ। ਇਸ ਦਾ ਜ਼ਿਕਰ ਭਾਈ ਦੇਸਾ ਸਿੰਘ ਦੇ ਰਹਿਤਨਾਮਿਆਂ, ਭਾਈ ਨੰਦ ਲਾਲ ਜੀ ਦੇ ਤਨਖਾਹਨਾਮੇ ਅਤੇ ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਵਿੱਚ ਮਿਲਦਾ ਹੈ। ਵਿਸਾਖੀ ਵਾਲੇ ਦਿਨ ਦਰਸ਼ਨ ਕਰਨ ਆਏ ਮਸੰਦਾਂ ਨੂੰ ਦਸਤਾਰ ਦੀ ਬਖ਼ਸ਼ਿਸ਼ ਕਰਕੇ ਵਿਦਾ ਕੀਤਾ ਜਾਂਦਾ ਸੀ।
ਭਾਈ ਚੌਪਾ ਸਿੰਘ ਨੇ ਵੀ ਦਸਤਾਰ ਬਾਰੇ ਲਿਖਿਆ ਹੈ।
ਪੱਗ ਰਾਤੀਂ ਲਾਹ ਕੇ ਸੌਵੇਂ, ਸੋ ਭੀ ਤਨਖਾਹੀਆ।
ਨੰਗੇ ਕੇਸੀਂ ਫਿਰੇ ਰਵਾਲ ਪਾਏ, ਸੋ ਭੀ ਤਨਖਾਹੀਆ।
ਨੰਗੇ ਕੇਸੀਂ ਮਾਰਗ ਟੁਰੇ, ਸੋ ਭੀ ਤਨਖਾਹੀਆ।
ਨੰਗੇ ਕੇਸੀਂ ਭੋਜਨ ਕਰੇ, ਸੋ ਭੀ ਤਨਖਾਹੀਆ।
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਦਸਤਾਰ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦੀ ਸੰਗਿਆ ਪੱਗ ਹੈ। ਪੱਗ ਨੂੰ ਪਗੜੀ ਤੇ ਦਸਤਾਰ ਵੀ ਕਿਹਾ ਜਾਂਦਾ ਹੈ। ਸਾਬਤ ਸੂਰਤ ਰਹਿਣਾ ਹੀ ਸਿਰ ਤੇ ਦਸਤਾਰ ਸਜਾਉਣੀ ਹੈ। ਵਿਦੇਸ਼ਾਂ ਵਿੱਚ ਖ਼ਾਸ ਕਰਕੇ ਯੂਰਪੀ ਦੇਸ਼ਾਂ ਵਿੱਚ ਭਾਰਤੀ ਸਿੱਖ ਦੀ ਪਹਿਲੀ ਪਛਾਣ ਪੱਗ ਤੋਂ ਹੁੰਦੀ ਹੈ। ਸਿੱਖ ਸਿਰ ਦਸਤਾਰ ਨੇ ਅੱਜ ਤੱਕ ਪਹੁੰਚਣ ਲਈ ਇਤਿਹਾਸ ਨੇ ਕਈ ਮੋੜ ਕੱਟੇ ਹਨ। ਨਾਮਧਾਰੀ ਦਸਤਾਰ ਵੀ ਦੋ ਨੁੱਕਰੀ ਦਸਤਾਰ ਦਾ ਹੀ ਰੁੂਪ ਹੈ।
ਦਸਤਾਰ ਸਿੱਖ ਦੀ ਸ਼ਾਨ ਹੀ ਨਹੀਂ ਇਸ ਦੀ ਵਰਤੋਂ ਇੱਕ ਸਿੱਖ ਲਈ ਧਾਰਮਿਕ ਤੌਰ ’ਤੇ ਵੀ ਜ਼ਰੂਰੀ ਹੈ। ਸਿੱਖ ਨੰਗੇ ਸਿਰ ਨਹੀਂ ਰਹਿੰਦਾ, ਘਰ ਵਿੱਚ ਜਾਂ ਸੈਰ ਕਰਨ ਵੇਲੇ ਵੀ ਛੋਟੀ ਦਸਤਾਰ ਸਿਰ ’ਤੇ ਜ਼ਰੂਰ ਰੱਖਦਾ ਹੈ। ਦਸਤਾਰ ਨਾਲ ਹੀ ਸਿੱਖ ਦੀ ਪਹਿਚਾਨ ਹੈ। ਦਸਤਾਰ ਨੂੰ ਸਿੱਖ ਲਿਬਾਸ ਦਾ ਜ਼ਰੂਰੀ ਅੰਗ ਨਿਰਧਾਰਿਤ ਕੀਤਾ ਗਿਆ ਹੈ। ਸਿੱਖ ਦਸਤਾਰ ਨੂੰ ਇਕੱਲਾ-ਇਕੱਲਾ ਪੇਚ ਕਰਕੇ ਲੜਾਂ ਨੂੰ ਚਿਣ-ਚਿਣ ਕੇ ਬੰਨ੍ਹੇ ਤੇ ਇਕੱਲਾ-ਇਕੱਲਾ ਲੜ ਕਰਕੇ ਉਤਾਰੇ, ਨਾ ਹੀ ਟੋਪੀ ਦੀ ਤਰ੍ਹਾਂ ਉਤਾਰੇ ਅਤੇ ਨਾ ਹੀ ਟੋਪੀ ਦੀ ਤਰ੍ਹਾਂ ਰੱਖੇ। ਕਈ ਨੌਜਵਾਨਾਂ ਨੇ ਕੇਸ ਰੱਖੇ ਹੁੰਦੇ ਹਨ ਪਰ ਉਹ ਪਟਕਾ ਬੰਨ੍ਹਦੇ ਹਨ ਜਾਂ ਟੋਪੀ ਪਾਉਂਦੇ ਹਨ। ਜੇਕਰ ਉਹਨਾਂ ਨੂੰ ਦਸਤਾਰ ਸਜਾਉਣ ਲਈ ਕਿਹਾ ਜਾਵੇ ਤਾਂ ਉਹ ਕਹਿੰਦੇ ਹਨ ਕਿ ਦਸਤਾਰ ਸਜਾਉਣ ਨਾਲ ਸਿਰ ਦਰਦ ਹੋਣ ਲੱਗ ਜਾਂਦਾ ਹੈ, ਜਾਂ ਦਸਤਾਰ ਸਜਾਉਣ ਤੇ ਸਮਾਂ ਬਹੁਤ ਲੱਗਦਾ ਹੈ। ਸਾਡੇ ਦੇਸ਼ ਦੇ ਕਈ ਹਾਕੀ ਖਿਡਾਰੀ ਪਟਕਾ ਬੰਨ੍ਹ ਕੇ ਮੈਚ ਖੇਡਦੇ ਹਨ ਜਦਕਿ ਨਾਮਧਾਰੀ ਹਾਕੀ ਇਲੈਵਨ ਟੀਮ ਦੇ ਖਿਡਾਰੀ ਦਸਤਾਰ ਸਜਾ ਕੇ ਮੈਚ ਖੇਡਦੇ ਹਨ। ਸਾਰੇ ਖਿਡਾਰੀ ਸਾਬਤ ਸੂਰਤ ਤੇ ਕਛਹਿਰੇ ਪਾ ਕੇ ਪੇ੍ਮ-ਪਿਆਰ ਨਾਲ ਖੇਡਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਰੋਪੜ ਦੇ ਵੀ ਕਈ ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਦਸਤਾਰ ਸਜਾ ਕੇ ਮੈਚ ਖੇਡਦੇ ਹਨ।
ਦਸਤਾਰ ਸਿੱਖ ਦੀ ਇੱਜ਼ਤ ਤੇ ਅਣਖ ਦੀ ਪ੍ਰਤੀਕ ਹੈ। ਇਹ ਗੱਲ ਆਮ ਸੁਣਨ ਵਿੱਚ ਆਉਂਦੀ ਹੈ ਕਿ ਦੇਖੀਂ ! ਪੱਗ ਨੂੰ ਦਾਗ਼ ਨਾ ਲੱਗਣ ਦੇਈਂ। ਅੱਜ ਨੌਜਵਾਨ ਆਪਣੇ ਅਮੀਰ ਵਿਰਸੇ ਤੋਂ ਅਨਜਾਣ, ਗੁੰਮਰਾਹ ਹੋ ਕੇ ਧੜਾ-ਧੜ ਕੇਸਾਂ ਦੀ ਬੇਅਦਬੀ ਕਰ ਰਹੇ ਹਨ। ਕਈ ਨੌਜਵਾਨਾਂ, ਵਿਅਕਤੀਆਂ ਨੇ ਕੇਸ ਰੱਖੇ ਹੁੰਦੇ ਹਨ, ਦਾੜ੍ਹੀ ਕੱਟੀ ਹੁੰਦੀ ਹੈ ਜਾਂ ਕਰਲ ਕੀਤੀ ਹੁੰਦੀ ਹੈ ਜਾਂ ਟ੍ਰਿਮ ਕਰਦੇ ਹਨ ਪਰ ਉਹ ਸਿਰ ਤੇ ਦਸਤਾਰ ਸਜਾਉਂਦੇ ਹਨ। ਕਈ ਵਿਅਕਤੀ ਸਿਰ ਤੇ ਦਸਤਾਰ ਸਜਾਉਂਦੇ ਹਨ, ਦਾੜ੍ਹੀ ਵੀ ਖੁੱਲ੍ਹੀ ਤੇ ਲੰਮੀ ਰੱਖੀ ਹੁੰਦੀ ਹੈ। ਤਮਾਕੂ, ਪਾਨ ਚੱਬਦੇ ਵੇਖੇ ਹਨ, ਸ਼ਰਾਬ ਪੀਂਦੇ ਹਨ। ਲਾਹਨਤ ਹੈ ਅਜਿਹੀ ਜਵਾਨੀ ਤੇ, ਚੰਗੇ ਭਲੇ ਗੁਰਸਿੱਖ ਪਰਿਵਾਰਾਂ ਦੇ ਨੌਜਵਾਨ, ਕਾਲਜੀਏਟ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਵੇਖ ਕੇ ਹੈਰਾਨ ਹੋ ਜਾਈਦਾ ਹੈ ਕਿ ਐਡਾ ਸੋਹਣਾ ਨੌਜਵਾਨ ਤੇ ਇਹੋ ਜਿਹੇ ਕਾਰੇ ਕਰਦਾ ਹੈ। ਸਿਰ ਉੱਤੇ ਦਸਤਾਰ ਹੋਵੇ ਤੇ ਹੱਥ ਵਿੱਚ ਸਿਗਰਟ ਜਾਂ ਬੀੜੀ ਹੋਵੇ ਤਾਂ ਸਹਿਜ ਸੁਭਾਅ ਹੀ ਮੂੰਹੋਂ ਨਿਕਲਦਾ ਹੈ ਕਿ ‘ਕੀ ਥੁੜਿਆ ਪਿਐ ਹੈ ਅਜਿਹੇ ਜੀਣ ਖੁਣੋਂ ?’
ਧਾਰਮਿਕ ਸਕੂਲਾਂ ਵਿੱਚ ਬੱਚੇ ਛੋਟੀ ਦਸਤਾਰ ਸਜਾ ਕੇ ਆਉਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਹਰੇਕ ਸਕੂਲ ਵਿੱਚ ਗੁਰਸਿੱਖ ਬੱਚੇ ਪਟਕੇ ਦੀ ਥਾਂ ਦਸਤਾਰ ਸਜਾ ਕੇ ਆਉਣ। ਦੇਸ਼ਾਂ-ਵਿਦੇਸ਼ਾਂ ਵਿੱਚ ਕਈ ਸਕੂਲਾਂ, ਕਾਲਜਾਂ ਵਿੱਚ ਦਸਤਾਰਧਾਰੀ ਲੜਕਾ-ਲੜਕੀ ਨੂੰ ਦਾਖ਼ਲਾ ਵੀ ਨਹੀਂ ਦਿੱਤਾ ਜਾਂਦਾ। ਵਿਦੇਸ਼ਾਂ ਵਿੱਚ ਕਈ ਵਿੱਦਿਅਕ ਅਦਾਰਿਆਂ ਵਿੱਚ ਦਸਤਾਰ ਸਜਾ ਕੇ ਆਉਣ ਦੀ ਮਨਾਹੀ ਹੈ। ਇਸ ਲਈ ਪੰਥ ਦੀਆਂ ਸਿਰਮੌਰ ਜਥੇਬੰਦੀਆਂ ਨੂੰ ਇਸ ਸੰਬੰਧੀ ਆਵਾਜ਼ ਉਠਾ ਕੇ ਦਸਤਾਰ ਦੀ ਮਹਾਨਤਾ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ।
ਸਿੱਖ ਲਈ ਦਸਤਾਰ ਦੀ ਵਿਸ਼ੇਸ਼ ਮਹੱਤਤਾ ਹੈ। ਦਸਤਾਰ ਬੰਨ੍ਹਣ ਲਈ ਸਿੱਖ ਵੱਡੀ ਤੋਂ ਵੱਡੀ ਕੁਰਬਾਨੀ ਕਰ ਸਕਦਾ ਹੈ। ਦਸਤਾਰ ਸਿੱਖ ਲਈ ਕੋਈ ਸਧਾਰਨ ਚਿੰਨ੍ਹ ਨਹੀਂ ਸਗੋਂ ਸਿੱਖ ਦੀ ਹਸਤੀ ਇਸ ਨਾਲ ਜੁੜੀ ਹੋਈ ਹੈ। ਅੰਮ੍ਰਿਤਧਾਰੀ ਸਿੰਘ ਦੀ ਜੇਕਰ ਕਿਤੇ ਦਸਤਾਰ ਲੱਥ ਜਾਵੇ ਤਾਂ ਉਹ ਮਰ-ਮਿਟਣ ਲਈ ਮਜ਼ਬੂਰ ਹੋ ਜਾਂਦਾ ਹੈ। ਦਸਤਾਰ ਦੀ ਕਈ ਧਾਰਮਿਕ ਸਮਾਗਮਾਂ, ਧਰਨਿਆਂ, ਜਲਸਿਆਂ ਤੇ ਗੁਰਦੁਆਰਿਆਂ ਵਿੱਚ ਖਿੱਚ-ਧੂਹ ਵੀ ਹੁੰਦੀ ਵੇਖੀ ਹੈ। ਦਸਤਾਰ ਸਤਿਗੁਰਾਂ ਵੱਲੋਂ ਬਖ਼ਸ਼ਿਆ ਮਹਾਨ ਚਿੰਨ੍ਹ ਹੈ ਜਿਸ ਨਾਲ ਸਿੱਖ ਲੱਖਾਂ ਦੀ ਗਿਣਤੀ ਵਿੱਚ ਵੀ ਖੜ੍ਹਾ ਪਛਾਣਿਆ ਜਾਂਦਾ ਹੈ। ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਕੇਸਾਂ ਅਤੇ ਦਸਤਾਰ ਦਾ ਸਤਿਕਾਰ ਕਰਨ ਦੀ ਪੇ੍ਰ੍ਰਨਾ ਦਿੱਤੀ। ਵਿਦੇਸ਼ਾਂ (ਇੰਗਲੈਂਡ) ਵਿੱਚ ਸਿੱਖਾਂ ਦੇ ਧਾਰਮਿਕ ਜ਼ਜਬਾਤਾਂ ਦੀ ਕਦਰ ਕਰਦਿਆਂ ਇਹਨਾਂ ਨੂੰ ਕੇਸ-ਦਾੜ੍ਹੀਆਂ ਰੱਖ ਕੇ, ਦਸਤਾਰ ਸਜਾ ਕੇ, ਨੌਕਰੀ ਕਰਨ, ਵਾਹਨ ਚਲਾਉਣ ਤੇ ਵਰਦੀ ਪਾਉਣ, ਸਮਾਜਿਕ, ਧਾਰਮਿਕ, ਭਾਈਚਾਰਕ ਇਕੱਠਾਂ ਵਿੱਚ ਜਾਣ ਦੀ ਖੁੱਲ੍ਹ ਦਿੱਤੀ ਹੈ।
ਗੁਰਦੁਆਰਾ ਦਸਤਾਰ ਅਸਥਾਨ ਪਾਉਂਟਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ/ਸੇਵਕਾਂ ਵਿੱਚ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਇਆ ਕਰਦੇ ਸਨ। ਸਭ ਤੋਂ ਸੁੰਦਰ ਦਸਤਾਰ ਸਜਾਉਣ ਵਾਲੇ ਨੂੰ ਇਨਾਮ ਤੇ ਸਨਮਾਨ ਦਿੰਦੇ ਸਨ।
ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ਹਰ ਸਾਲ ਭਾਈ ਜਗਤਾ ਰਾਮ, ਮਹੰਤ ਆਸਾ ਸਿੰਘ, ਮਹੰਤ ਤੀਰਥ ਸਿੰਘ, ਸੰਤ ਹਰਪਾਲ ਸਿੰਘ ‘ਸੇਵਾਪੰਥੀ’ ਦੀ ਯਾਦ ਵਿੱਚ ਸਾਲਾਨਾ ਗੁਰਮਤਿ ਸਮਾਗਮ ਤੇ ਯੱਗ-ਭੰਡਾਰੇ ਦੇ ਸ਼ੁੱਭ ਅਵਸਰ ’ਤੇ 12 ਜਨਵਰੀ ਨੂੰ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਸੰਤ ਬਾਬਾ ਰਾਮਪਾਲ ਸਿੰਘ ਜੀ ਵੱਲੋਂ ਆਪਣੇ ਪੂਜਨੀਕ ਪਿਤਾ ਸੰਤ ਬਾਬਾ ਗੁਲਜਾਰ ਸਿੰਘ ਜੀ ਦੀ ਸਾਲਾਨਾ ਬਰਸੀ ’ਤੇ ਪਿੰਡ ਝਾਂਡੇ ਜ਼ਿਲ੍ਹਾ ਲੁਧਿਆਣਾ ਵਿਖੇ 3 ਦਸੰਬਰ ਨੂੰ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ । ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਸਿਰੋਪਾਉ, ਸਨਮਾਨ ਚਿੰਨ੍ਹ ਤੇ ਕ੍ਰਮਵਾਰ 5100, 3100, 2100 ਰੁਪਏ ਨਕਦ ਰਕਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਹੋਰ ਵੀ ਬਹੁਤ ਸਾਰੇ ਪਿੰਡਾਂ/ਸ਼ਹਿਰਾਂ/ਨਗਰਾਂ ਵਿੱਚ ਵੱਖ-ਵੱਖ ਸਮੇਂ ਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾ ਕੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜੋ ਤੇ ਦਸਤਾਰ ਦੀ ਮਹਾਨਤਾ ਬਾਰੇ ਵਿਦਿਆਰਥੀਆਂ/ਬੱਚਿਆਂ ਨੂੰ ਜਾਣੂੰ ਕਰਵਾਉ।
ਦਸਤਾਰ ਸਿੱਖ ਦੀ ਆਨ, ਸ਼ਾਨ, ਪਹਿਚਾਨ ਤੇ ਈਮਾਨ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਸ਼੍ਰੀ ਮੁਕਤਸਰ ਸਾਹਿਬ-ਬਠਿੰਡਾ ਜੋਨ ਵੱਲੋਂ ਹਰ ਸਾਲ ਦਸਤਾਰ ਦਿਵਸ ਤੋਂ ਹਫ਼ਤਾ-ਦਸ ਦਿਨ ਪਹਿਲਾਂ ‘ਦਸਤਾਰ ਚੇਤਨਾ ਮਾਰਚ’ ਕੱਢਿਆ ਜਾਂਦਾ ਹੈ। ਚੇਤਨਾ ਮਾਰਚ ਵਿੱਚ ‘ਜੇ ਤਖ਼ਤ ਨਹੀਂ ਤਾਜ਼ ਨਹੀਂ ਤਾਂ ਕਿੰਗ ਨਹੀਂ, ਜੇ ਕੇਸ ਨਹੀਂ ਦਸਤਾਰ ਨਹੀਂ ਤਾਂ ਸਿੰਘ ਨਹੀਂ’, ‘ਸਾਡੀ ਪੱਗ ਨਾਲ ਵੱਖਰੀ ਪਛਾਣ ਜੱਗ ਤੇ, ਕੀਤਾ ਪੱਗ ਨੇ ਹੈ ਉੱਚਾ ਸਾਡਾ ਮਾਣ ਜੱਗ ’ਤੇ ‘ਸੋਹਣੇ ਕੇਸ ਸਿਰ ਦਸਤਾਰ, ਕਲਗੀਧਰ ਦਾ ਬਣ ਸਰਦਾਰ’, ਸਿਰ ਤੇ ਸੋਹੇ ਸੋਹਣੀ ਦਸਤਾਰ, ਉੱਚਾ ਸੁੱਚਾ ਸਾਡਾ ਕਿਰਦਾਰ’, ‘ਦਸਤਾਰ ਨਹੀਂ ਤਾਂ ਸਰਦਾਰ ਨਹੀਂ’ ਸਟੀਕਰ ਤੇ ਗੁਰਮਤਿ ਸਾਹਿਤ ਵੀ ਵੱਡੀ ਤਾਦਾਦ ਵਿੱਚ ਵੰਡਿਆ ਜਾਂਦਾ ਹੈ। ਪਿੰਡਾਂ ਦੇ ਸਾਬਤ ਸੂਰਤ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।
ਅੱਜ ਤੋਂ ਪੁਰਾਣੇ ਸਮੇਂ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪਹਿਲਾਂ ਮਾਵਾਂ ਆਪਣੇ ਬੱਚਿਆਂ ਦੀਆਂ ਦਸਤਾਰਾਂ ਚੁੰਮਦੀਆਂ ਹੋਈਆਂ ਬੱਚਿਆਂ ਦੀ ਸੋਹਣੀ ਦਸਤਾਰ ਤੇ ਮਾਣ ਕਰਦੀਆਂ ਸਨ ਪਰ ਉਸ ਦੇ ਬਿਲਕੁਲ ਉਲਟ ਅੱਜ ਦੀਆਂ ਮਾਵਾਂ ਬੱਚਿਆਂ ਦੇ ਕੇਸਾਂ ਨੂੰ ਸੰਭਾਲਣਾ ਵੀ ਬੋਝ ਸਮਝਦੀਆਂ ਹਨ। ਅੱਜ ਦੇ ਮਾਵਾਂ ਨੂੰ ਕਿੱਟੀ-ਪਾਰਟੀਆਂ, ਟੀ.ਵੀ. ਸੀਰੀਅਲਾਂ ਦੇ ਮਜ਼ੇ ਲੈਣ ਤੋਂ ਹੀ ਵਿਹਲ ਨਹੀਂ ਮਿਲਦੀ। ਉਹ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਵਾਲਿਆਂ ਦੀ ਦਾਸਤਾਨ ਅਤੇ ਕੁਰਬਾਨੀ ਕਿਵੇਂ ਸੁਣਾ ਸਕਦੀਆਂ ਹਨ। ਅੱਜ ਲੋੜ ਹੈ, ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ।
ਗੁਰਮਤਿ ਵਿੱਚ ਦਸਤਾਰ ਦੀ ਵਿਸ਼ੇਸ਼ ਮਹਾਨਤਾ ਹੈ। ‘ਸਾਬਤ ਸੂਰਤ ਦਸਤਾਰ ਸਿਰਾ’। ਦਸਤਾਰ ਬੰਨ੍ਹਣੀ ਸਿਖਾਉਣ ਲਈ ਅੱਜ ਬਜ਼ਾਰਾਂ ਵਿੱਚ ਥਾਂ-ਥਾਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ। ਬੱਚੇ, ਨੌਜਵਾਨ ਸੋਹਣੀ ਤੇ ਸੁੰਦਰ ਦਸਤਾਰ ਬੰਨ੍ਹਣ ਲਈ ਮਾਇਆ ਵੀ ਖ਼ਰਚ ਕਰਦੇ ਹਨ। ਦਸਤਾਰ ਸੰਬੰਧੀ ਗੁਰਦੁਆਰਿਆਂ/ਧਾਰਮਿਕ ਜਥੇਬੰਦੀਆਂ/ਸੰਪਰਦਾਵਾਂ ਨੂੰ ਹੇਠ ਲਿਖੇ ਨੁਕਤਿਆਂ ਤੇ ਧਿਆਨ ਦੇਣ ਦੇ ਲੋੜ ਹੈ।
1. ਦਸਤਾਰ ਦਿਵਸ ’ਤੇ ਹਰ ਸਾਲ 13 ਅਪ੍ਰੈਲ ਨੂੰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਦਸਤਾਰਾਂ ਦਿੱਤੀਆਂ ਜਾਣ।
2. ਹਰੇਕ ਗੁਰਦੁਆਰੇ ਵਿੱਚ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਜਾਵੇ, ਜਿਸ ਦਾ ਪ੍ਰਬੰਧ ਗੁਰਦੁਆਰਾ ਮੈਨੇਜਮੈਂਟ ਵੱਲੋਂ ਕੀਤਾ ਜਾਵੇ।
3. ਛੋਟੇ-ਛੋਟੇ ਬੱਚਿਆਂ ਨੂੰ ਬਚਪਨ ਤੋਂ ਹੀ ਦਸਤਾਰ ਸਜਾਉਣ ਤੇ ਗੁਰਸਿੱਖੀ ਜੀਵਨ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ ਜਾਵੇ।
4. ਗੁਰਦੁਆਰਿਆਂ/ਸੰਪਰਦਾਵਾਂ ਵਿੱਚ ਦਸਤਾਰ ਸਜਾਉਣ ਦੀ ਸਿਖਲਾਈ ਮੁਫ਼ਤ ਦਿੱਤੀ ਜਾਵੇ ਅਤੇ ਦਸਤਾਰ ਦੀ ਮਹਾਨਤਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ।
5. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਭਾਵਾਂ, ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਸਤਾਰ ਦਿਵਸ ’ਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣ। ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ ਸਿਰੋਪਾਉ, ਸਨਮਾਨ ਚਿੰਨ੍ਹ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇ।
ਅੱਜ 13 ਅਪੈ੍ਲ ਨੂੰ ਦਸਤਾਰ ਦਿਵਸ ’ਤੇ ਹਰ ਗੁਰਸਿੱਖ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਗੁੰਮਰਾਹ ਹੋਏ ਨੌਜਵਾਨਾਂ ਨੂੰ ਪ੍ਰੇਰ ਕੇ ਸਿੱਖੀ ਸਰੂਪ ਵਿੱਚ ਸ਼ਾਮਲ ਕਰੇਗਾ ਤੇ ਦਸਤਾਰ ਸਜਾਉਣ ਲਈ ਪ੍ਰੇਰਿਤ ਕਰੇਗਾ।

ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।

Email :-karnailsinghma@gmail.com
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj