HOME ” ਸਚਾਈਆਂ “

” ਸਚਾਈਆਂ “

1
ਸੰਦੀਪ ਸਿੰਘ ਬਖੋਪੀਰ

(ਸਮਾਜ ਵੀਕਲੀ)

ਲੋੜ ਜਿੰਨਾਂ ਹੀ ਪਾਉ ਖਾਓ,
ਲੋੜੋਂ ਵੱਧ ਨਾ ਖਾਣਾ ਚੰਗਾ।
ਸੱਦੇ ਕੋਈ ਤਾਂ ਉਡੇ ਜਾਓ,
ਬਿਨ ਸੱਦੇ ਨਹੀਂ, ਜਾਣਾ ਚੰਗਾ।
ਜ਼ੁਲਮ ਹੋਵੇ ਤਾਂ ਡੱਟ ਕੇ ਬੋਲੋ,
ਨਾ,ਐਵੇਂ ਟੰਗ ਫਸਾਉਣਾ ਚੰਗਾ।
ਮਿੱਠਾ ਵੇਟ ਤੇ ਪੇਟ ਵਧਾਵੇ,
ਨਾ,ਬਹੁਤਾ ਦਾ ਮਿੱਠਾ ਖਾਣਾ ਚੰਗਾ।
ਕਿਸੇ ਦੇ ਕੰਮਾਂ ਵਿੱਚ, ਨਾ ਉਲਝੋ,
ਆਪਣਾ ਤਾਣਾ ਬਾਣਾ ਚੰਗਾ।
ਚਾਦਰ ਵੇਖ ਕੇ ਪੈਰ ਪਸਾਰੋ,
ਨਾ,ਦੂਜਿਆਂ ਪਿੱਛੇ ਜਾਣਾ ਚੰਗਾ।
ਸੁਣਨ ਵਾਲਾ ਜੇ ਚੁੱਪ ਕਰ ਜਾਵੇ
ਨਾ,ਬਹੁਤਾ ਹੁਕਮ ਚਲਾਉਣਾ ਚੰਗਾ।
ਮਾਫ਼ੀ ਦੇ, ਜੇ, ਸੁਲਝੇ ਮਸਲਾ,
ਨਾ,ਐਵੇਂ ਰੋਸ਼ ਵਧਾਉਣਾ ਚੰਗਾ।
ਆਪਣੇ ਕੋਲੋਂ ਜੇ ਰੁਸੇ, ਸੱਜਣ,
ਆਪੇ ਫੇਰ, ਮਨਾਉਣਾ ਚੰਗਾ।
ਇਕ ਗੁਰੂ ਦੇ, ਬਣ ਜਾਓ ਚੇਲੇ,
ਨਾ, ਥਾਂ-ਥਾਂ ਸ਼ੀਸ਼ ਝੁਕਾਉਣਾ ਚੰਗਾ।
ਲੱਤ ਨਸ਼ੇ ਦੀ ਮਾੜੀ ਹੁੰਦੀ,
ਨਸ਼ਾ ਨਾ, ਕੋਈ ਅਜਮਾਉਣਾ ਚੰਗਾ।
ਸੰਦੀਪ ਪੈਸਾ ਹੈ, ਮੈਲ ਹੱਥਾਂ ਦੀ,
ਨਾ,ਇਸ ਨੂੰ ਰੱਬ ਬਣਾਉਣਾ ਚੰਗਾ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

Previous articleਰੋਟਰੀ ਕਲੱਬ ਵੱਲੋਂ ਤਲਵੰਡੀ ਚੌਧਰੀਆਂ ਵਿਖੇ ਸ਼ਹੀਦ ਊਧਮ ਸਿੰਘ ਬੱਸ ਸਟਾਪ ਦੀ ਸਥਾਪਨਾ ਕੀਤੀ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ