ਸੱਚ ਬਨਾਮ ਝੂਠ

(ਸਮਾਜ ਵੀਕਲੀ)

ਅੱਜ ਦੇ ਕੁੱਝ ਪੱਤਰਕਾਰਾਂ ਨੇ ਪੱਤਰਕਾਰੀ ਨੂੰ ਬਦਨਾਮ ਕਰ ਕੇ ਰੱਖ ਦਿੱਤਾ ਹੈ, ਇਹ ਉਹ ਲੋਕ ਹਨ ਜੋ ਸੱਚ ਤੋਂ ਮੁਨਕਰ ਹੋ ਕੇ ਸਿਰਫ਼ ਤੇ ਸਿਰਫ਼ ਆਪਣੀ ਚੌਧਰ, ਫ਼ਾਇਦਾ (ਜੋ ਕਿ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ) ਅਤੇ ਆਕੜ ਦੇ ਬਲਬੂਤੇ ਪੱਤਰਕਾਰਿਤਾ ਦੇ ਪਵਿੱਤਰ ਧੰਦੇ ਨੂੰ ਬਦਨਾਮ ਕਰ ਰਹੇ ਹਨ…. ਭਾਂਵੇ ਕਿ ਅਜਿਹੇ ਮਾੜੀ ਸੋਚ ਵਾਲੇ ਲੋਕ ਇਹ ਸਮਝਦੇ ਹਨ ਕਿ ਕਿਸੇ ਨੂੰ ਕੁੱਝ ਪਤਾ ਨਹੀਂ ਲੱਗ ਰਿਹਾ ਹੈ, ਪਰ ਸੱਚ ਦੀ ਸ਼ਮਸ਼ੀਰ ਝੂਠ ਦੇ ਮਹਿਲ ਨੂੰ ਢਹਿ ਢੇਰੀ ਕਰ ਕੇ ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਦਾ ਵਾਲ਼ ਵੀ ਵਿੰਗਾ ਨਹੀਂ ਹੋਣ ਦਿੰਦੀ….
ਕੋਈ ਸਮਾਂ ਸੀ ਜਦੋਂ ਪੱਤਰਕਾਰਿਤਾ ਨੂੰ ਹਰ ਇੱਕ ਨਾਗਰਿਕ ਸੱਜਦਾ ਕਰਦਾ ਸੀ…ਤੇ ਇਹ ਵੀ ਸੱਚ ਹੈ ਕਿ ਅੱਜ ਦੇ ਸਮੇਂ ਵਿੱਚ ਅਜਿਹੇ ਬਦਨਾਮ ਕੁੱਝ ਲੋਕਾਂ ਤੋਂ ਇੱਕ ਆਮ ਆਦਮੀ ਕਿਨਾਰਾ ਕਰਨਾ ਹੀ ਬੇਹਤਰ ਸਮਝਦਾ ਹੈ…

ਅਜਿਹੇ ਝੂਠ ਦੀ ਬੁਨਿਆਦ ਤੇ ਆਪਣਾ ਨਾਮ ਚਮਕਾਉਣ ਵਾਲੇ ਪੱਤਰਕਾਰ ਆਪਣੇ ਨਿੱਜੀ ਹਿੱਤ ਲਈ ਹਰ ਤਰ੍ਹਾਂ ਦਾ ਹੱਥ ਕੰਡੇ ਅਪਣਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ, ਜਿਸ ਨੂੰ ਕਿ ਸਾਫ਼ ਸ਼ਬਦਾਂ ਵਿੱਚ ਬਲੈਕਮੇਲ ਵੀ ਕਿਹਾ ਜਾਂਦਾ ਹੈ…

ਭਾਵੇਂ ਕਿ ਅਜਿਹੇ ਲੋਕ ਚੰਦ ਹੀ ਹੋਣਗੇ ਪਰ ਕਹਿੰਦੇ ਹਨ ਇੱਕ ਗੰਦੀ ਮੱਛੀ ਪੂਰੇ ਤਾਲਾਬ ਨੂੰ ਗੰਦਲਾ ਕਰ ਦਿੰਦੀ ਹੈ…

ਸੱਚੇ ਸੁੱਚੇ ਪੱਤਰਕਾਰ ਭਰਾਵਾਂ ਨੂੰ ਦੁਨੀਆਂ ਯਾਦ ਕਰਦੇ ਹੋਏ ਉਨ੍ਹਾਂ ਦੀ ਕਲ਼ਮ ਦੇ ਗੁਣ ਗਾਉਂਦੀ ਹੈ… ਇਹਨਾਂ ਲੋਕਾਂ ਨੂੰ ਇੱਜ਼ਤ ਸ਼ੋਹਰਤ ਤਾਂ ਸਮਾਜ ਵਿੱਚ ਮਿਲਦੀ ਹੀ ਹੈ ਇਸ ਦੇ ਨਾਲ ਨਾਲ ਧੁਰ ਦਰਗਾਹ ਵਿੱਚ ਸੱਚੇ ਪੱਤਰਕਾਰਾਂ ਦੀ ਹਾਜ਼ਰੀ ਲਗਦੀ ਹੈ….. ਸੱਚ ਹੈ ਪਰ ਕੌੜਾ….

ਏਥੇ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਤੱਕ ਪੱਤਰਕਾਰੀ ਨਾਲ ਜੁੜੇ ਹੋਏ ਸੈਂਕੜਿਆਂ ਹੀ ਪੱਤਰਕਾਰ ਭਰਾਵਾਂ ਨਾਲ ਰਾਬਤਾ ਕਾਇਮ ਹੋਇਆ ਹੈ ਇਹ ਸਾਰੇ ਦੇ ਸਾਰੇ ਇੱਕ ਹੀਰੇ ਵਾਂਗ ਲਿਸ਼ਕਦੇ ਹੋਏ ਆਪਣੇ ਕਾਰਜ ਨੂੰ ਸਹੀ ਅੰਜਾਮ ਦੇ ਰਹੇ ਹਨ ਤੇ ਸਮਾਜ ਵਿੱਚ ਨਾਮਣਾ ਖੱਟ ਰਹੇ ਹਨ…

 ਨਿਰਮਲ ਸਿੰਘ ਨਿੰਮਾ

 

Previous articleKim Jong-un watches football match with daughter
Next articleਮਾਂ-ਬੋਲੀ ਦਿਵਸ