ਸੱਚ ਦੀ ਤਲਾਸ਼

ਨਵਜੋਤ ਕੌਰ ਨਿਮਾਣੀ

 (ਸਮਾਜ ਵੀਕਲੀ)

ਮੈਂ ਫਿਰ ਸੱਚ ਦੀ ਤਲਾਸ਼ ਵਿੱਚ
ਨਿਕਲ ਪਈ
ਉਹਨਾਂ ਟੋਏ – ਟਿੱਬੇ ਵਾਲੇ ਰਾਹਾਂ ਤੇ
ਜਿਹਨਾਂ ਤੋਂ ਇਕਲੀ ਡਰਦੀ  ਸਾਂ
ਕਦੇ ਕਦਮ ਅਗੇ ਵੱਧਾ ਪਿੱਛੇ ਧੱਰਦੀ ਸਾਂ
ਕਦੇ ਸਹਿਮ ਕੇ ਮਾਯੂਸ ਬੈਠ ਜਾਂਦੀ ਸਾਂ

ਹਾਂ ਤੇਰੀ ਇੱਕ ਯਾਦ ਦੀ ਨਿੰਮੀ ਜਿਹੀ ਕਿਰਨ ਨਾਲ਼
ਪੜ ਲੈਂਦੀ ਹਾਂ ਹਿਰਖ਼ ਵਾਲ਼ੇ ਅਹਿਸਾਸ
“ਜ਼ਿੰਦਗੀ ਸੰਘਰਸ਼ ਹੈ,
ਇਹੀ ਅਟੱਲ ਸੱਚਾਈ ਹੈ।”
ਅੱਜ ਵੀ ਇਮਾਨ ਦੇ ਪਿਆਲੇ ਚ, ਸੱਚ ਦੀ ਕੁੜੱਤਣ ਹੈਗੀ
ਅੱਜ ਵੀ ਨਾਨਕ ਦੀਆਂ ਉਦਾਸੀਆਂ ਤੋਂ
ਗਿਆਨ ਦੀਆਂ ਰਿਸ਼ਮਾਂ ਦੀ ਸੱਚੀ ਪੑਾਪਤੀ ਹੈਗੀ

ਪਰ ਅੱਜ ਵੀ ਸ਼ਹੀਦਾਂ ਨਾਲ਼ੋ ਸਰਮਾਏਦਾਰੀ
ਦੀ ਕੀਮਤ ਉੱਚੀ ਲਗਾਈ ਸਮਾਜ ਨੇ
ਲੰਗੜੇ ਕਾਨੂੰਨ ਦੇ ਹਨੇਰਿਆਂ ਚ
ਕਈ ਨਨੀਆਂ ਦੇ ਜਿਸਮਾਂ ਨਾਲ਼
ਹੈਵਾਨਾਂ ਹਵਸ਼ ਮਿਟਾਈ ਆਪਣੀ
ਧਰਮ ਦੇ ਠੇਕੇਦਾਰੋ , ਸਮਾਜ ਦੇ ਪਹਿਰੇਦਾਰੋ
ਹੋ ਰਹੇ ਤਸ਼ਦੱਦ ਲਈ ਕਿਉਂ ਨਾ ਪਾਈ ਦੁਹਾਈ

ਕੀ ਇਹਨਾਂ ਤਾਨਾਸ਼ਾਹੀ ‘ਅਡਵਇਰਾਂ’ ਅੱਗੇ
ਕਿਸੇ ਦਾ ਖ਼ੂਨ ਨਹੀਂ ਗਰਮਾਏਗਾ!!
ਕੀ ਅੱਜ ਵੀ ਰੱਬ ਨਾਮ ਜੱਪਣ ਤੇ
ਜੀਭ ਵੱਢੀ ਜਾਏਗੀ?
ਸੁਣ ਲਿਆ ਜੇ ਨਾਮ ਰਾਮ ਦਾ
ਅੱਜ ਵੀ ਕੰਨਾਂ ਚ ਸਿੱਕਾ ਪਿਘਲ਼ਾਕੇ ਪਾਇਆ ਜਾਏਗਾ?
ਅੱਜ ਵੀ ਬੰਦਾ ਬਹਾਦਰ ਜਿਹਿਆ ਨੂੰ
ਆਪਣੇ ਅਘੑਿਤਕਾ ਵੱਲੋਂ ਫ਼ੜਾਇਆ ਜਾਏਗਾ?

ਜਾਗੋ , ਸੋਚੋ, ਵਿਚਾਰੋ
ਹੰਭਲ਼ਾ ਮਾਰੋ
ਵਕਤ ਦੀਆ ਨਜ਼ਰਾਂ ਪਹਿਚਾਨੋਂ
ਡਰੋ ਨਾ, ਸੰਘਰਸ਼ ਕਰੋ
ਕਿਉਂਕਿ ਅਸੀਂ ਜ਼ਿੰਦਗੀ ਦੇ ਸੱਚ ਨੂੰ ਪਾਉਣਾ ।

ਨਵਜੋਤ ਕੌਰ ਨਿਮਾਣੀ
9646624400
ਗੁਰਦਾਸਪੁਰ।

Previous articleਸੰਭਾਵਨਾ ਕਦੀ ਖਤਮ ਨਹੀਂ ਹੁੰਦੀ
Next articleਨਜ਼ਮ