ਜਿੰਦਗੀ ਦਾ ਸੱਚ

(ਸਮਾਜ ਵੀਕਲੀ)

ਅਚਾਨਕ ਜਦ ਕੋਈ ਫਟ ਜਾਵੇ ਮਹਿੰਗਾ ਕ‌ੱਪੜਾ,
ਫਿਰ ਸੂਈ ਨਾਲ ਇਸ ਨੂੰ ਤੋਪੇ ਲਗਾਏ ਜਾਂਦੇ ਨੇ।

ਜਿੰਦਗੀ ਦੇ ਵਿੱਚ ਕੋਈ ਦੇ ਜਾਵੇ ਆਪਣਾ ਦਗਾ,
ਫਿਰ ਉਸ ਨਾਲ ਉਮਰ ਭਰ ਵੈਰ ਕਮਾਏ ਜਾਂਦੇ ਨੇ।

ਕੋਈ ਬੇਗਾਨਾ ਸਾਡੇ ਲਈ ਕੁਝ ਕਰ ਜਾਵੇ ਵਧੀਆ,
ਫੇਰ ਓਸ ਲਈ ਹੱਥ ਜੋੜ ਖੈਰ ਮਨਾਏ ਜਾਂਦੇ ਨੇ।

ਹੋ ਜਾਵੇ ਕਿਤੇ ਦਿਲ ਦੀ ਮਨੋਕਾਮਨਾ ਪੂਰੀ,
ਫਿਰ ਧਾਰਮਿਕ ਸਥਾਨਾਂ ਤੇ ਦੀਵੇ ਜਲਾਏ ਜਾਂਦੇ ਨੇ।

ਪਿਆਰ ਵਿਚ ਜੇਕਰ ਮਿਲ ਜਾਵੇ ਕਿਸੇ ਤੋਂ ਧੋਖਾ,
ਫਿਰ ਚੰਦਰੀ ਦੁਨੀਆਂ ਤੋਂ ਅੱਲ੍ਹੇ ਫੱਟ ਲੁਕਾਏ ਜਾਂਦੇ ਨੇ।

ਜੇਕਰ ਕਿਸੇ ਦਾ ਹੱਸਦਾ ਵਸਦਾ ਹੋਵੇ ਘਰ ਪੱਟਣਾ,
ਫਿਰ ਮਰਜਾਣੀ ਅੱਖ ਕਾਸ਼ਨੀ ਦੇ ਲਾਲਚ ਦਿਖਾਏ ਜਾਂਦੇ ਨੇ।

ਧਾਰਮਿਕ ਬੰਦਾ ਗਾ ਜਾਵੇ ਜੇਕਰ ਮਚਕੀਲਾ ਗੀਤ,
ਫਿਰ ਸੰਗਤ ਤੋਂ ਉਸ ਨੂੰ ਛਿੱਤਰ ਮਰਵਾਏ ਜਾਂਦੇ ਨੇ।

ਕੋਈ ਆਮ ਬੰਦਾ ਅਖਾੜੇ ਵਿੱਚ ਗਾ ਜਾਵੇ ਚੱਕਵਾਂ ਗੀਤ,
ਫਿਰ ਇਹਨਾਂ ਸਰੋਤਿਆਂ ਤੋ ਹੀ ਸਿਰਾਂ ਤੋਂ ਪੈਸਾ ਲੁਟਾਏ ਜਾਂਦੇ ਨੇ।

ਹੋਵੇ ਘਰ ਵਿੱਚ ਜੇਕਰ ਕਿਸੇ ਦਾ ਵਿਆਹ,
ਫਿਰ ਸੁਹਾਗ ਘੋੜੀਆਂ ਨਾਲ ਗੀਤ ਗਾਏ ਜਾਂਦੇ ਨੇ।

ਜੇਕਰ ਭੋਗ ਜਾਵੇ ਕੋਈ ਆਪਣੀ ਉਮਰ ਪੂਰੀ,
ਫਿਰ ਉਸ ਲਈ ਹੰਝੂਆਂ ਦੇ ਨਾਲ ਵੈਣ ਪਾਏ ਜਾਂਦੇ ਨੇ।

ਜਸਪਾਲ ਮਹਿਰੋਕ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਜਾ ਬਾਬਾ
Next articleਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਊਥਾਲ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ