(ਸਮਾਜ ਵੀਕਲੀ)
ਸੱਚ ਰਹਿ ਗਿਆ ਤਸਮੇਂ ਬੰਨ੍ਹਦਾ
ਝੂੱਠ ਜਹਾਨ ਨੂੰ ਘੁੰਮ ਆਇਆ
ਸੱਚ ਹੋ ਗਿਆ ਕੌੜੀਆਂ ਮਿਰਚਾਂ
ਝੂੱਠ ਸ਼ਹਿਦ ਬਣ ਕੇ ਛਾਇਆ
ਸੱਚ ਤੋਂ ਲੋਕੀਂ ਦੂਰ ਭੱਜਦੇ
ਝੂੱਠ ਨੂੰ ਭੱਜ ਭੱਜ ਗਲ ਲਾਇਆ
ਸੱਚ ਗ਼ਰੀਬੀ ਦੇ ਨਾਲ ਲੜਦਾ
ਝੂੱਠ ਕੋਲ ਰੁੱਲਦੀ ਮਾਇਆ
ਸੱਚ ਇਕੱਲਾ ਪੈ ਗਿਆ ਬਿੰਦਰਾ
ਝੂੱਠ ਦਾ ਕੁਲ ਜੱਗ ਹਮਸਾਇਆ
ਬਿੰਦਰ ਸਾਹਿਤ ਇਟਲੀ………
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly