“ਵੋਟ ਦਾ ਅਧਿਕਾਰ”

(ਸਮਾਜ ਵੀਕਲੀ)

ਔਰਤਾਂ ਬੁੱਢੇ ਤੇ ਜਵਾਨ ਰੱਖਣਾ ਸਭ ਨੇ ਬੜਾ ਧਿਆਨ ,

ਵੋਟ ਅਜਾਈਂ ਨਹੀਂ ਗੁਆਉਣੀ, ਕਰਨੀ ਵਰਤੋਂ ਨਾਲ ਇਮਾਨ।

ਜੇ ਚਾਹੁੰਦੇ ਹੋ ਤਰੱਕੀ ,ਸ਼ਾਂਤੀ, ਸੁੱਖ – ਆਰਾਮ ,

ਤਾਂ ਲੀਡਰ ਚੁਣਨਾ ਨਾਲ ਧਿਆਨ ।

ਮੱਤਦਾਨ ਸਾਡਾ ਅਧਿਕਾਰ,

ਕਰਨਾ ਸਭ ਨੇ ਇਸ ਦਾ ਸਤਿਕਾਰ ।

ਉਮੀਦਵਾਰ ਤਾਂ ਬਹੁਤ ਨੇ ਖੜ੍ਹਦੇ ,

ਪਰ ਚੰਦ ਕੁ ਹੁੰਦੇ ਇਮਾਨਦਾਰ।

ਵੇਚ ਨਾ ਦਿਓ ਵੋਟ ਆਪਣਾ,

ਲਾਲਚ ਵੱਸ ਰੁਪਈਆਂ ਚਾਰ।

ਆਓ ਰਲ ਕੇ ਵੋਟਾਂ ਪਾਈਏ,

ਚੁਣੀਏ ਆਪਣੀ ਮਨ ਭਾਉਂਦੀ ਸਰਕਾਰ

“ਸ਼ੀਲੂ” ਦਾ ਹੈ ਇਹੋ ਵਿਚਾਰ “ਮੱਤਦਾਨ ਸਾਡਾ ਅਧਿਕਾਰ”

ਕਰੀਏ ਵੋਟ ਦਾ ਸਤਿਕਾਰ ,ਚੁਣੀਏ ਲੀਡਰ ਈਮਾਨਦਾਰ ,

ਕਰੀਏ ਵੋਟ ਦਾ ਸਤਿਕਾਰ , ਚੁਣੀਏ ਲੀਡਰ ਇਮਾਨਦਾਰ।

ਸ਼ੀਲੂ, ਜਮਾਤ ਨੌਵੀਂ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਜ਼ਿਲ੍ਹਾ ਲੁਧਿਆਣਾ

ਸੰਪਰਕ :95308-20106

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚ ਤਾਂ ਕਹਿਣਾ ਹੋਵੇਗਾ
Next articleਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਵਿਹਿਪ,ਬਜਰੰਗ ਦਲ ਤੋਂ ਮੰਗਿਆ ਸਹਿਯੋਗ