ਹੈਦਰਾਬਾਦ (ਸਮਾਜ ਵੀਕਲੀ): ਆਂਧਰਾ ਪ੍ਰਦੇਸ਼ ਦੇ ਦੋ ਹਿੱਸੇ ਕਰਕੇ ਤਿਲੰਗਾਨਾ ਬਣਾਉਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਭਾ ’ਚ ਦਿੱਤੇ ਗਏ ਬਿਆਨ ’ਤੇ ਹੁਕਮਰਾਨ ਟੀਆਰਐੱਸ ਪਾਰਟੀ ਨੇ ਅੱਜ ਸੂਬੇ ਭਰ ’ਚ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਾਂ ਦੌਰਾਨ ਮੰਤਰੀਆਂ ਅਤੇ ਵਰਕਰਾਂ ਨੇ ਕਾਲੇ ਬੈਜ ਲਗਾਏ ਅਤੇ ਮੋਦੀ ਨੂੰ ਮੁਆਫ਼ੀ ਮੰਗਣ ਲਈ ਕਿਹਾ। ਟੀਆਰਐੱਸ ਦੇ ਵਰਕਿੰਗ ਪ੍ਰਧਾਨ ਅਤੇ ਮੰਤਰੀ ਕੇ ਟੀ ਰਾਮਾ ਰਾਓ ਨੇ ਦੋਸ਼ ਲਾਇਆ ਕਿ ਮੋਦੀ ਆਪਣੇ ਬਿਆਨਾਂ ਰਾਹੀਂ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਰਨਾਟਕ ’ਚ ਹਿਜਾਬ ਵਿਵਾਦ ਦਾ ਹਵਾਲਾ ਦਿੰਦਿਆਂ ਰਾਮਾ ਰਾਓ ਨੇ ਕਿਹਾ ਕਿ ਭਾਜਪਾ ਵਿਦਿਆਰਥੀਆਂ ਨੂੰ ਵੀ ਫਿਰਕੂ ਲੀਹਾਂ ’ਤੇ ਵੰਡ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly