ਤ੍ਰਿਪੁਰਾ ਹਿੰਸਾ ਦਾ ਸੇਕ ਮਹਾਰਾਸ਼ਟਰ ਤੱਕ ਪੁੱਜਿਆ: ਅਮਰਾਵਤੀ ’ਚ ਹਿੰਸਕ ਘਟਨਾਵਾਂ

ਮੁੰਬਈ (ਸਮਾਜ ਵੀਕਲੀ):  ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ ‘ਚ ਅੱਜ ਭਗਵਾ ਸੰਗਠਨ ਵਲੋਂ ਕੀਤੇ ਬੰਦ ਦੌਰਾਨ ਭੀੜ ਨੇ ਪਥਰਾਅ ਕੀਤਾ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ, ਜਿਸ ਤੋਂ ਬਾਅਦ ਪੁਲੀਸ ਨੂੰ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕਰਨਾ ਪਿਆ। ਇਹ ਘਟਨਾ ਤ੍ਰਿਪੁਰਾ ‘ਚ ਫਿਰਕੂ ਹਿੰਸਾ ਦੇ ਵਿਰੋਧ ‘ਚ ਸ਼ੁੱਕਰਵਾਰ ਨੂੰ ਅਮਰਾਵਤੀ ਸ਼ਹਿਰ ‘ਚ ਮੁਸਲਿਮ ਸੰਗਠਨਾਂ ਵਲੋਂ ਕੀਤੀਆਂ ਰੈਲੀਆਂ ਦੌਰਾਨ ਪੱਥਰਬਾਜ਼ੀ ਦੀਆਂ ਘਟਨਾਵਾਂ ਖ਼ਿਲਾਫ਼ ਭਗਵਾ ਸੰਗਠਨ ਦੇ ਬੰਦ ਦੌਰਾਨ ਹੋਈ। ਰਾਜ ਦੀ ਰਾਜਧਾਨੀ ਤੋਂ  670 ਕਿਲੋਮੀਟਰ ਦੂਰ ਇਸ ਪੂਰਬੀ ਮਹਾਰਾਸ਼ਟਰ ਸ਼ਹਿਰ ਦੇ ਰਾਜਕਮਲ ਚੌਕ ਖੇਤਰ ਵਿੱਚ ਸੈਂਕੜੇ ਲੋਕ ਨਾਅਰੇਬਾਜ਼ੀ ਕਰਦੇ ਹੋਏ ਸੜਕਾਂ ‘ਤੇ ਆ ਗਏ। ਕਈਆਂ ਦੇ ਹੱਥਾਂ ਵਿੱਚ ਭਗਵੇ ਝੰਡੇ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੋਮਣੀ ਅਕਾਲੀ ਦਲ ਨੇ ਸੁਨੀਤਾ ਚੌਧਰੀ ਨੂੰ ਬਲਾਚੌਰ, ਚੱਠਾ ਨੂੰ ਪਟਿਆਲਾ ਦਿਹਾਤੀ ਤੇ ਕੋਹਾੜ ਨੂੰ ਸ਼ਾਹਕੋਟ ਤੋਂ ਉਮੀਦਵਾਰ ਬਣਾਇਆ
Next articleਵਿਧਾਨ ਸਭਾ ਕਮੇਟੀ ਵੱਲੋਂ ਲਾਲ ਕਿਲਾ ਹਿੰਸਾ ਸਾਜ਼ਿਸ਼ ਕਰਾਰ