ਟ੍ਰਿਪਲ ਐਮ ਸਕੂਲ ਵਿੱਚ ਸਪੈਸ਼ਲ ਬੱਚਿਆਂ ਨੇ ਮੋਮਬੱਤੀਆਂ ਦੀ ਪ੍ਰਦਰਸ਼ਨੀ ਲਗਾਈ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜੇਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ ਸਪੈਸ਼ਲ ਬੱਚਿਆਂ ਨੇ ਟ੍ਰਿਪਲ ਐਮ ਪਬਲਿਕ ਸਕੂਲ ਹੁਸ਼ਿਆਰਪੁਰ ਵਿਖੇ ਮੋਮਬੱਤੀ ਪ੍ਰਦਰਸ਼ਨੀ ਲਗਾਈ, ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਦੇ ਪ੍ਰੋਫੈਸਰ ਮਨੋਜ ਕਪੂਰ, ਪ੍ਰੋਫੈਸਰ ਐਸ.ਕੇ ਸ਼ਰਮਾ ਨੇ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਮਨੋਜ ਕਪੂਰ ਅਤੇ ਪ੍ਰੋ. ਐਸ.ਕੇ ਸ਼ਰਮਾ ਨੇ ਵਿਸ਼ੇਸ਼ ਬੱਚਿਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਮੋਮਬੱਤੀਆਂ ਖਰੀਦਣ ਲਈ ਵੀ ਪ੍ਰੇਰਿਤ ਕੀਤਾ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਬੱਚਿਆਂ ਵੱਲੋਂ ਬਣਾਈਆਂ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਮੋਮਬੱਤੀਆਂ ਵੀ ਖਰੀਦੀਆਂ ਗਈਆਂ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹਿਰੂ, ਕਰਨਲ ਗੁਰਮੀਤ ਸਿੰਘ, ਹਰੀਸ਼ ਚੰਦਰ ਐਰੀ, ਸੀ.ਏ. ਤਰਨਜੀਤ ਸਿੰਘ ਪ੍ਰਧਾਨ, ਪਰਮਜੀਤ ਸਿੰਘ ਸਚਦੇਵਾ, ਰਾਮ ਕੁਮਾਰ ਸ਼ਰਮਾ, ਮਧੂਮੀਤ ਕੌਰ, ਪਿ੍ੰਸੀਪਲ ਸ਼ੈਲੀ ਸ਼ਰਮਾ, ਗੁਰਪ੍ਰਸਾਦ, ਅਨੀਤਾ, ਅੰਜਨਾ, ਰਜਨੀ ਬਾਲਾ, ਪੂਨਮ ਸ਼ਰਮਾ ਅਤੇ ਵਿਸ਼ੇਸ਼ ਬੱਚੇ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਮੋਮਬੱਤੀਆਂ ਬਣਾਉਣ ਅਤੇ ਉਨ੍ਹਾਂ ਨੂੰ ਪ੍ਰਦਰਸ਼ਿਤ ਕਰਨ ਦਾ ਮਕਸਦ ਵਿਸ਼ੇਸ਼ ਬੱਚਿਆਂ ਨੂੰ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਆਮ ਬੱਚਿਆਂ ਵਾਂਗ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਹਮੇਸ਼ਾ ਤਿਆਰ ਰਹਿਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ਼ਹੀਦ ਭਗਤ ਸਿੰਘ ਯੂਥ ਕਲੱਬ ਹੁਸ਼ਿਆਰਪੁਰ ਵਲੋਂ ਵੱਖ-ਵੱਖ ਪਿੰਡਾਂ ਦੀ ਪੰਚਾਇਤਾਂ ਦਾ ਸਨਮਾਨ
Next articleਆਇਉਡੀਨ ਮਨੁੱਖੀ ਸਰੀਰ ਲਈ ਬਹੁਤ ਜਰੂਰੀ ਤੱਤ ਹੈ – ਡਾ ਸੀਮਾ ਗਰਗ