(ਸਮਾਜ ਵੀਕਲੀ)
ਲੋਹੇ ਦਾ ਕਿੱਲ ਬੱਲੀਏ,
ਸੰਜਮ ਨਾਲ ਵਰਤ ਬਿਜਲੀ
ਔਖਾ ਹੋ ਜਾਊ ਦੇਣਾ ਬਿੱਲ ਬੱਲੀਏ।
ਕੋਠੇ ਤੇ ਚਿੜੀਆਂ ਨੇ,
ਇਹ ਰਹਿਣ ਸਲਾਮਤ ਸਦਾ
ਕਾਫੀ ਚਿਰ ਪਿੱਛੋਂ ਦਿਸੀਆਂ ਨੇ।
ਅੰਬਰ ਤੇ ਫਿਰ ਘਟਾ ਛਾਈ ਏ,
ਰੱਬ ਖੈਰ ਕਰੇ,ਪੱਕੀਆਂ ਫਸਲਾਂ ਦੀ
ਪਹਿਲਾਂ ਬਥੇਰੀ ਹੋਈ ਤਬਾਹੀ ਏ।
ਬੱਸ ਅੱਡੇ ਤੋਂ ਤੁਰ ਪਈ ਏ,
ਖੜੀਆਂ ਸਵਾਰੀਆਂ ਨੇ ਔਖੀਆਂ
ਇਹ ਪੂਰੀ ਭਰੀ ਹੋਈ ਏ।
ਪੱਥਰ ਸੜਕ ਵਿਚਕਾਰ ਪਿਆ,
ਏਨੀ ਮਹਿੰਗਾਈ ਦੇ ਵਿੱਚ
ਜਿਉਣ ਦਾ ਕੋਈ ਮਜ਼ਾ ਨਾ ਰਿਹਾ।
ਕੁਰੱਪਸ਼ਨ ਵਿਰੁੱਧ ਮੁਹਿੰਮ ਚੱਲਦੀ ਪਈ,
ਅਫਸਰ ਹਟ ਗਏ ਨੇ ਕਰਨੋਂ
ਲੋਕਾਂ ਦੇ ਜਾਇਜ਼ ਕੰਮ ਕਈ।
ਬਦਲਾਅ ਹੋਇਆ ਲੱਗਦਾ ਏ,
ਲੋਕਾਂ ਨੂੰ ਘਰ ਬਣਾਉਣ ਲਈ
ਰੇਤਾ ਬੜਾ ਔਖਾ ਮਿਲਦਾ ਏ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly