(ਸਮਾਜ ਵੀਕਲੀ)
ਮੇਰਾ ਦੂਜਾ ਹੰਝੂ ਵਗ ਪੈਂਦਾ ਏ,
ਪਹਿਲਾ ਓਦੋਂ ਤੱਕ ਸੁਕਦਾ ‘ਨੀਂ ।
ਤੇਰੀ ਪੁਸਤਕ ਦਾ ਮੁੱਖਬੰਦ ਲਿਖਦੇ,
ਅੱਜ ਮੇਰਾ ਰੋਣਾ ਰੁਕਦਾ ‘ਨੀਂ ।
ਤੂੰ ‘ਠਾਰਾਂ ਸਾਲ ਤੱਕ ਰਾਖੀ ਕੀਤੀ,
ਦੇਸ਼ ਦੀਆਂ ਸਰਹੱਦਾਂ ਦੀ ;
ਤੇਰਾ ਹੈ ਅਹਿਸਾਨ ਸਮਾਜ ਉੱਤੇ ,
ਜੋ ਸਾਥੋਂ ਹੋਣਾ ਚੁਕਦਾ ‘ਨੀਂ ।
ਤੂੰ ਤਾਂ ਅਜੇ ਜਵਾਨਾਂ ਵਰਗਾ ਸੀ ,
ਬੇਵਕਤੀ ਤੁਰ ਗਿਆ ਏਂ ਸੱਜਣਾ;
ਤੂੰ ਜਿੱਦਾਂ ਧੁਖਿਆ ਏਨੀ ਉਮਰ ਵਿੱਚ,
ਹਰ ਕੋਈ ਏਦਾਂ ਧੁਖਦਾ ‘ਨੀਂ।
ਤੇਰਾ ਪਿੰਡ ਨਮੋਲ਼ ਤਾਂ ਰੱਖੂ ਹੀ ,
ਤੈਨੂੰ ਅਸੀਂ ਵੀ ਚੇਤੇ ਰੱਖਾਂਗੇ।
ਤੂੰ ਜੋ ਲਿਖਤਾਂ ਵੀ ਲਿਖ ਗਿਆ ਏਂ ,
ਕੋਈ ਵਾਕ ਸਿਫ਼ਤ ਲਈ ਢੁਕਦਾ ‘ਨੀਂ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



