ਅੰਬੇਡਕਰੀ ਲਹਿਰ ਦੇ ਲੋਕ ਨਾਇਕ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਨੂੰ ਸਮਰਪਿਤ ਪਾਲਨੌਂ ਲਾਂਦੜਾ ਵਿਖੇ ਸ਼ਰਧਾਜ਼ਲੀ ਸਮਾਰੋਹ ਆਯੋਜਿਤ

ਜਲੰਧਰ, ਅੱਪਰਾ-ਸਮਾਜ ਵੀਕਲੀ -ਪ੍ਰਗਤੀ ਕਲਾ ਕੇਂਦਰ (ਰਜ਼ਿ.) ਲਾਂਦੜਾ ਵਲੋਂ ਅੰਬੇਡਕਰੀ ਲਹਿਰ ਦੇ ਲੋਕ ਨਾਇਕ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਨੂੰ ਸਮਰਪਿਤ ਪਾਲਨੌਂ ਲਾਂਦੜਾ ਵਿਖੇ ਸ਼ਰਧਾਜ਼ਲੀ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਮਰਹੂਮ ਜੈ ਸਿੰਘ ਫਿਲੌਰ ਦੀ ਬੇਟੀ ਗਗਨਦੀਪ ਕੌਰ (ਮੁੱਖ ਆਗੂ ਦਲਿਤ ਦਾਸਤਾ ਵਿਰੋਧੀ ਅੰਦੋਲਨ ਤੇ ਪ੍ਰਧਾਨ ਮਗਨਰੇਗਾ ਵਰਕਰਜ਼ ਯੂਨੀਅਨ ਪੰਜਾਬ) ਮੁੱਖ ਬੁਲਾਰੇ ਵਜ਼ੋਂ ਸ਼ਾਮਲ ਹੋਏ। ਇਸ ਮੌਕੇ ਗਗਨਦੀਪ ਕੌਰ ਤੇ ਨਿਰਦੇਸ਼ਕ ਸੋਢੀ ਰਾਣਾ ਨੇ ਪ੍ਰੋਪੈਸਰ ਗੁਰਨਾਮ ਸਿੰਘ ਮੁਕਤਸਰ ਦੁਆਰਾ ਅੰਬੇਡਕਰੀ ਲਹਿਰ ’ਚ ਪਾਏ ਗਏ ਯੋਗਦਾਨ ਬਾਰੇ ਚਾਨਣਾ ਪਾਇਆ।

ਇਸ ਤੋਂ ਇਲਾਵਾ ਕੁਲਵਿੰਦਰ ਸਿੰਘ, ਅਮਰਜੀਤ ਅਮਰੀ, ਕਸ਼ਮੀਰ ਫੋਟੋਗ੍ਰਾਫਰ (ਪੰਜਾਬ ਸਟੂਡੀਓ) ਨੇ ਸਵ. ਗੁਰਨਾਮ ਸਿੰਘ ਮੁਕਤਸਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅਖੀਰ ’ਚ ਪ੍ਰਗਤੀ ਕਲਾ ਕੇਂਦਰ (ਰਜ਼ਿ) ਲਾਂਦੜਾ ਦੇ ਨਿਰਦੇਸ਼ਕ ਸੋਢੀ ਰਾਣਾ ਤੇ ਕਲਾਕਾਰਾਂ ਅੰਮਿ੍ਰਤਾ ਰਾਣੀ, ਜੱਸੀ ਤਾਜਪੁਰ, ਖੂਸ਼ਬੂ, ਸੋਨੀਆ ਪਾਲਨੌਂ, ਪਿੰਸ ਪਾਲਨੌਂ, ਅਮੀਰ ਲਸਾੜਾ, ਅੰਨੂੰ, ਵਿਸ਼ਾਲ ਬਕਾਪੁਰ ਨੇ ਸਵ. ਪ੍ਰੋਫੈਸਰ ਗੁਰਨਾਮ ਸਿੰਘ ਮੁਕਸਤਰ ਨੂੰ ਸ਼ਰਧਾਜ਼ਲੀਆਂ ਭੇਂਟ ਕੀਤੀਆਂ।

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈਂਡੀਕੈਪਡ ਸੇਵਾ ਸੋਸਾਇਟੀ (ਰਜ਼ਿ.) ਪੰਜਾਬ ਨੇ ਹਲਕਾ ਵਿਧਾਇਕ ਬਲਦੇਵ ਖਹਿਰਾ ਅੱਗੇ ਰੱਖੀਆਂ ਆਪਣੀਆਂ ਮੰਗਾਂ
Next articleਬੱਚਿਆਂ ਨੂੰ ਸਰਹੰਦ ਦਿਖਾਇਓ….