(ਸਮਾਜ ਵੀਕਲੀ)
ਤੂੰ ਕਿਹੜਾ ਹੱਥੀ ਲਾਉਣਾ ,
ਇਹ ਆਪੇ ਈ ਉਗ ਪੈਂਦੇ ਆ ।
ਜਿੰਨਾਂ ਰੁੱਖਾ ਤੇ ਚਲਾਵੇ ਆਰੀ ,
ਦੱਸ ਇਹ ਤੈਨੂੰ ਕੀ ਕਹਿੰਦੇ ਆ….
ਨਹਿਰਾਂ ਦੇ ਕੰਢੇ- ਕੰਢੇ ,
ਜਾਂ ਪਾਸੇ ਇਹ ਰਾਹਵਾਂ ਤੇ।
ਕੁਦਰਤੀ ਉੱਗ ਆਏ ਨੇ ,
ਖਾਲੀ ਪਈਆ ਥਾਵਾਂ ਤੇ ।
ਝੱਖੜ ਝੋਲੇ ਪੱਤਝੜ ਸਭ ,
ਆਪਣੇ ਸਿਰ ਸਹਿੰਦੇ ਆ ।
ਜਿੰਨਾਂ ਰੁੱਖਾ ਤੇ ਚਲਾਵੇ ਆਰੀ ,
ਦੱਸ ਇਹ ਤੈਨੂੰ ਕੀ ਕਹਿੰਦੇ ਆ ….
ਡੇਲੇ, ਅੰਬ ,ਕਰੇਲੇ, ਢੇਉ ,
ਸਭ ਤੋੜ ਆਚਾਰ ਤੂੰ ਪਾਵੇ ।
ਬੇਰ ,ਜਾਮਣਾਂ ਤੇ ਲਸੂੜੇ ,
ਜਿਹੜੇ ਲਾ ਚਟਕਾਰੇ ਖਾਵੇ ।
ਤੇਰੀ ਅੱਗ ਲਾਈ ਤੇ ਝੁਲਸੇ ,
ਸਾਰੇ ਫੇਰ ਵੀ ਚੁੱਪ ਬਹਿੰਦੇ ਆ ।
ਜਿੰਨਾਂ ਰੁੱਖਾ ਤੇ ਚਲਾਵੇ ਆਰੀ ,
ਦੱਸ ਇਹ ਤੈਨੂੰ ਕੀ ਕਹਿੰਦੇ ਆ ….
ਜਿੰਨੇ ਉਚੇ ਕੱਦ ਇਹਨਾਂ ਦੇ ,
ਉਸਤੋ ਉੱਚੀਆਂ ਨੇ ਜਰਾਦਾਂ।
ਮਾਲਕ ਦੀ ਦਿੱਤੀਆਂ ਦਾਤਾਂ ਦਾ ,
ਤੈਥੋ ਸ਼ੁਕਰ ਕੀਤਾ ਨਹੀ ਜਾਂਦਾ ।
ਇਹਨਾਂ ਦੇ ਆਸਰੇ ਚੱਲਦੇ ,
ਸਾਹ ਤੇਰੇ ਇਹ ਰਹਿੰਦੇ ਆ ।
ਜਿੰਨਾਂ ਰੁੱਖਾ ਤੇ ਚਲਾਵੇ ਆਰੀ ,
ਦੱਸ ਇਹ ਤੈਨੂੰ ਕੀ ਕਹਿੰਦੇ ਆ …..
ਘਰ ਦੇ ਵਿਚ ਨੇ ਰੌਣਕ ਤੇਰੇ ,
ਬਾਹਰ ਨੇ ਤੇਰੀ ਜ਼ਰੂਰਤ ।
ਇਹ ਦਾਤੇ ਨੇ ਦਾਤਾਂ ਵੰਡਦੇ ,
ਨਿਰੀ ਪਿਆਰ ਦੀ ਮੂਰਤ ।
ਲਾਲਚ ਦੇ ਵੱਸ ਹੋ ਕੇ ‘ਗੁਰੀ’,
ਮਹਿਲ ਅਕਲ ਦੇ ਢਹਿੰਦੇ ਆ ।
ਜਿੰਨਾਂ ਰੁੱਖਾ ਤੇ ਚਲਾਵੇ ਆਰੀ ,
ਦੱਸ ਇਹ ਤੈਨੂੰ ਕੀ ਕਹਿੰਦੇ ਆ।
ਲਵਪ੍ਰੀਤ ਕੌਰ ਗੁਰੀ