ਖ਼ਜ਼ਾਨਾ

ਮਹਿੰਦਰ ਸਿੰਘ ਮਾਨ
         (ਸਮਾਜ ਵੀਕਲੀ)
ਮਾਤਾ-ਪਿਤਾ ਤਾਂ ਹੈ ਉਹ ਖ਼ਜ਼ਾਨਾ,
ਜੋ ਬੱਚਿਆਂ ਨੂੰ ਰੱਬ ਕੋਲੋਂ ਮਿਲਦਾ।
ਇਸ ਨੂੰ ਵਰਤ ਕੇ ਉਹ ਵੱਡੇ ਨੇ ਹੁੰਦੇ,
ਸਕੂਲਾਂ ‘ਚ ਪੜ੍ਹ, ਫਿਰ ਕਾਲਜਾਂ ‘ਚ ਪੜ੍ਹਦੇ।
ਦੇ ਕੇ ਟੈਸਟ ਉੱਚੇ ਅਹੁਦਿਆਂ ਤੇ ਲੱਗਦੇ,
ਘਰ ਬਣਾਉਣ ਲਈ ਧਨ ਇਕੱਠਾ ਕਰਦੇ।
ਐਸ਼ੋ ਆਰਾਮ ਦੀਆਂ ਵਸਤਾਂ ਖਰੀਦ ਕੇ,
ਆਪਣੇ ਬਣਾਏ ਨਵੇਂ ਘਰਾਂ ਵਿੱਚ ਰੱਖਦੇ।
ਇੱਕ ਦਿਨ ਇਹ ਰੱਬ ਦਾ ਦਿੱਤਾ ਖ਼ਜ਼ਾਨਾ,
ਉਨ੍ਹਾਂ ਨੂੰ ਲੱਗਣ ਲੱਗ ਪਵੇ ਬੇਮਾਅਨਾ।
ਉਹ ਕਰਨ ਲੱਗ ਪੈਣ ਇਸ ਦੀ ਬੇਕਦਰੀ,
ਉਨ੍ਹਾਂ ਬੇਅਕਲਾਂ ਦੀ ਮੌਤ ਜਾਵੇ ਮਾਰੀ।
ਉਨ੍ਹਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਹੁੰਦੀ,
ਉਹ ਵੀ ਖ਼ਜ਼ਾਨਾ ਨੇ ਆਪਣੇ ਬੱਚਿਆਂ ਲਈ।
ਜਦ ਉਨ੍ਹਾਂ ਨੂੰ ਇਸ ਗੱਲ ਦੀ ਆਵੇ ਸੋਝੀ,
ਉਸ ਵੇਲੇ ਬੜੀ ਦੇਰ ਹੋ ਚੁੱਕੀ ਹੈ ਹੁੰਦੀ।
ਉਨ੍ਹਾਂ ਤੋਂ ਇਹ ਖ਼ਜ਼ਾਨਾ ਰੱਬ ਵਾਪਸ ਲੈ ਲਵੇ,
ਪਛਤਾਵੇ ਤੋਂ ਬਿਨਾਂ ਉਨ੍ਹਾਂ ਦੇ ਪੱਲੇ ਕੁੱਝ ਨਾ ਰਹੇ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਤਾਪ
Next articleਸਾਹਿਤ ਬਾਰੇ ਮੋਟੀ–ਠੁੱਲ੍ਹੀ ਗੱਲ