(ਸਮਾਜ ਵੀਕਲੀ)
ਮਾਤਾ-ਪਿਤਾ ਤਾਂ ਹੈ ਉਹ ਖ਼ਜ਼ਾਨਾ,
ਜੋ ਬੱਚਿਆਂ ਨੂੰ ਰੱਬ ਕੋਲੋਂ ਮਿਲਦਾ।
ਇਸ ਨੂੰ ਵਰਤ ਕੇ ਉਹ ਵੱਡੇ ਨੇ ਹੁੰਦੇ,
ਸਕੂਲਾਂ ‘ਚ ਪੜ੍ਹ, ਫਿਰ ਕਾਲਜਾਂ ‘ਚ ਪੜ੍ਹਦੇ।
ਦੇ ਕੇ ਟੈਸਟ ਉੱਚੇ ਅਹੁਦਿਆਂ ਤੇ ਲੱਗਦੇ,
ਘਰ ਬਣਾਉਣ ਲਈ ਧਨ ਇਕੱਠਾ ਕਰਦੇ।
ਐਸ਼ੋ ਆਰਾਮ ਦੀਆਂ ਵਸਤਾਂ ਖਰੀਦ ਕੇ,
ਆਪਣੇ ਨਵੇਂ ਬਣਾਏ ਘਰਾਂ ‘ਚ ਰੱਖਦੇ।
ਇੱਕ ਦਿਨ ਇਹ ਰੱਬ ਦਾ ਦਿੱਤਾ ਖ਼ਜ਼ਾਨਾ,
ਉਨ੍ਹਾਂ ਨੂੰ ਲੱਗਣ ਲੱਗ ਪਵੇ ਬੇਮਾਅਨਾ।
ਉਹ ਕਰਨ ਲੱਗ ਪੈਣ ਇਸ ਦੀ ਬੇਕਦਰੀ,
ਉਨ੍ਹਾਂ ਬੇਅਕਲਾਂ ਦੀ ਮੱਤ ਜਾਵੇ ਮਾਰੀ।
ਉਨ੍ਹਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਹੁੰਦੀ,
ਉਹ ਵੀ ਖ਼ਜ਼ਾਨਾ ਨੇ ਆਪਣੇ ਬੱਚਿਆਂ ਲਈ।
ਜਦ ਉਨ੍ਹਾਂ ਨੂੰ ਇਸ ਗੱਲ ਦੀ ਆਵੇ ਸੋਝੀ,
ਉਸ ਵੇਲੇ ਬੜੀ ਦੇਰ ਹੋ ਚੁੱਕੀ ਹੈ ਹੁੰਦੀ।
ਉਨ੍ਹਾਂ ਤੋਂ ਇਹ ਖ਼ਜ਼ਾਨਾ ਰੱਬ ਵਾਪਸ ਲੈ ਲਵੇ,
ਪਛਤਾਵੇ ਤੋਂ ਬਿਨਾਂ ਉਨ੍ਹਾਂ ਦੇ ਪੱਲੇ ਕੁੱਝ ਨਾ ਪਵੇ।
ਮਹਿੰਦਰ ਸਿੰਘ ਮਾਨ
ਸਲੋਹ ਰੋਡ, ਚੈਨਲਾਂ ਵਾਲੀ ਕੋਠੀ,
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly