ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ) ਜਲੰਧਰ ਵੈਸਟ ਦੇ ਵਿੱਚ ਉਸ ਵੇਲੇ ਜਿਮਨੀ ਚੋਣ ਹੋਣ ਦਾ ਐਲਾਨ ਹੋਇਆ ਜਦੋਂ ਇੱਥੋਂ ਦੇ ਮੌਜੂਦਾ ਵਿਧਾਇਕ ਸਤੀਸ਼ ਅੰਗੂਰਾਲ ਅਸਤੀਫਾ ਦੇ ਕੇ ਭਾਜਪਾ ਵਿੱਚ ਚਲੇ ਗਿਆ। ਉਸ ਤੋਂ ਬਾਅਦ ਇਥੇ ਜਿਮਨੀ ਚੋਣ ਦਾ ਐਲਾਨ ਹੋਇਆ ਤੇ ਅੱਜ ਜਲੰਧਰ ਵੈਸਟ ਦੀ ਹੋਈ ਜਿਮਨੀ ਚੋਣ ਦੇ ਨਤੀਜੇ ਸਾਹਮਣੇ ਆਏ। ਜਿੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਲੈ ਕੇ ਕਾਮਯਾਬ ਹੋਏ। ਭਗਤ ਨੇ ਕਾਂਗਰਸ ਭਾਜਪਾ ਸ਼੍ਰੋਮਣੀ ਅਕਾਲੀ ਬਹੁਜਨ ਸਮਾਜ ਪਾਰਟੀ ਸਾਰਿਆਂ ਨੂੰ ਅਜਿਹੀ ਠਿੱਬੀ ਲਗਾਈ ਕਿ ਆਪ ਨੇ ਇੱਥੇ ਜਿੱਤ ਦਾ ਝੰਡਾ ਝੁਲਾ ਦਿੱਤਾ ਪਿਛਲੇ ਦਿਨਾਂ ਤੋਂ ਜਦੋਂ ਇਸ ਜਿਮਨੀ ਚੋਣ ਦੇ ਸੰਬੰਧ ਵਿੱਚ ਚੋਰ ਪ੍ਰਚਾਰ ਚੱਲ ਰਿਹਾ ਸੀ ਤਾਂ ਸਾਰੀਆਂ ਪਾਰਟੀਆਂ ਦੇ ਦਿੱਗਜ਼ ਆਗੂ ਇਸ ਹਲਕੇ ਦੀਆਂ ਗਲੀਆਂ ਵਿੱਚ ਵੋਟਾਂ ਲਈ ਉਤਰੇ ਹੋਏ ਸਨ ਤੇ ਨਾਲ ਇਹ ਚਰਚਾ ਸੀ ਕਿ ਜਿਮਨੀ ਚੋਣ ਵਿੱਚ ਕਾਂਗਰਸ ਜੇਤੂ ਰਹੇਗੀ ਪਰ ਜਦੋਂ ਅੱਜ ਨਤੀਜਾ ਆਇਆ ਤਾਂ ਇਸ ਜਿਮਨੀ ਚੋਣ ਦੇ ਆਏ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਆਪ ਉਮੀਦਵਾਰ ਮੋਹਿੰਦਰ ਭਗਤ 55000 ਤੋਂ ਉੱਪਰ ਵੋਟਾਂ ਲੈ ਕੇ ਜਿੱਤੇ। ਇਸ ਚੋਣ ਦੇ ਵਿੱਚ ਪਹਿਲੇ ਨੰਬਰ ਉੱਤੇ ਆਮ ਆਦਮੀ ਪਾਰਟੀ ਦੂਜੇ ਉਤੇ ਭਾਜਪਾ ਤੀਜੇ ਤੇ ਕਾਂਗਰਸ ਚੌਥੇ ਤੇ ਬਹੁਜਨ ਸਮਾਜ ਪਾਰਟੀ ਤੇ ਸਭ ਤੋਂ ਅਖੀਰ ਉੱਤੇ ਅਕਾਲੀ ਦਲ ਰਿਹਾ।
ਇਸ ਜਿੱਤ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੇ ਵੈਸਟ ਹਲਕੇ ਤੋਂ ਇਲਾਵਾ ਸਮੁੱਚੇ ਪੰਜਾਬ ਨੂੰ ਵੀ ਵਧਾਈਆਂ ਦਿੱਤੀਆਂ ਹਨ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕ ਆਪ ਦੀ ਸਰਕਾਰ ਤੋਂ ਖੁਸ਼ ਹਨ ਇਸ ਲਈ ਇਸ ਜ਼ਿਮਨੀ ਚੋਣ ਦੇ ਵਿੱਚ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆਗੂਆਂ ਤੇ ਪੰਜਾਬ ਸਰਕਾਰ ਵਿੱਚ ਮੰਤਰੀਆਂ ਨੇ ਵੀ ਆਪ ਦੀ ਜਿੱਤ ਉੱਤੇ ਵਧਾਈਆਂ ਦਿੱਤੀਆਂ ਇਸ ਜਿੱਤ ਦੇ ਸਬੰਧ ਵਿੱਚ ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਜਿੱਤਦੇ ਜਸ਼ਨ ਮਨਾਏ ਜਾ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly