(ਸਮਾਜ ਵੀਕਲੀ)
ਲੋਕ ਚੇਤਨਾ ਮੰਚ ਰਤੀਆ ਅਤੇ ਲਾਇਨਜ਼ ਕਲੱਬ ਰਤੀਆ ਸਿਟੀ ਦੇ ਸਾਂਝੇ ਉਪਰਾਲੇ ਨਾਲ ਨਾਵਲਕਾਰ ਅਜ਼ੀਜ਼ ਸਰੋਏ ਪੰਜਾਬੀ ਨਾਵਲ ਅਤੇ ਗੋਪਾਲ ਚੰਦ ਕੁਲਰੀਆਂ ਵੱਲੋਂ ਹਿੰਦੀ ‘ਚ ਅਨੁਵਾਦਤ ਨਾਵਲ ਆਪਣੇ ਲੋਕ ਨੂੰ ਲੋਕ ਅਰਪਨ ਕਰਨ ਦੀ ਰਸਮ ਨਿਭਾਈ ਗਈ ਜਿਸ ਵਿੱਚ ਡਾ. ਨੈਬ ਸਿੰਘ ਮੰਡੇਰ ਪ੍ਰਸਿੱਧ ਕਹਾਣੀਕਾਰ ਆਲੋਚਕ , ਡਾ. ਬੀਰਬਲ ਸਿੰਘ , ਪ੍ਰੋ ਸਰਬਜੀਤ ਸਿੰਘ , ਕ੍ਰਿਸ਼ਨ ਚਿੱਤਰਕਾਰ , ਸ਼ਾਇਰ ਦਿਲਬਾਗ ਰਿਉਂਦ , ਬੂਟਾ ਰਿਉਂਦ, ਨਿਰਭੈ ਰਿਉਂਦ ,ਲਾਇਨਜ਼ ਕਲੱਬ ਦੇ ਪ੍ਰਧਾਨ ਅਹੁਦੇਦਾਰਾਂ ਤੋਂ ਇਲਾਵਾ ਮੂਲ ਲੇਖਕ ਅਜ਼ੀਜ਼ ਸਰੋਏ ਅਤੇ ਅਨੁਵਾਦਕ ਗੋਪਾਲ ਚੰਦ ਕੁਲਰੀਆਂ ਜੀ ਸ਼ਾਮਲ ਹੋਏ। ਘੁੰਡ ਚੁਕਾਈ ਦੀ ਰਸਮ ਤੋਂ ਬਾਅਦ ਗੱਲਬਾਤ ਕਰਦਿਆਂ ਡਾ. ਨੈਬ ਸਿੰਘ ਮੰਡੇਰ ਨੇ ਕਿਹਾ ਕਿ ਬੜੀ ਮਾਣ ਵਾਲੀ ਗੱਲ ਹੈ ਕਿ ਅਜ਼ੀਜ਼ ਨੇ ਏਨੀ ਛੋਟੀ ਉਮਰੇ ਏਨੇ ਵੱਡੇ ਵਿਸ਼ੇ ਨੂੰ ਸਫਲਤਾ ਪੂਰਵਕ ਨਿਭਾਇਆ ਹੈ। ਡਾ. ਬੀਰਬਲ ਸਿੰਘ ਨੇ ਨਾਵਲ ਵਿਚਲੇ ਦ੍ਰਿਸ਼ਾਂ ਦੇ ਪਾਠਕ ਦੇ ਸਾਹਮਣੇ ਹੂਬਹੂ ਵਿਚਰਨ ਦੀ ਗੱਲ ਕੀਤੀ। ਪ੍ਰੋ ਸਰਬਜੀਤ ਸਿੰਘ ਨੇ ਨਾਵਲ ਦੀ ਤੁਲਣਾ ਹਿੰਦੀ ਦੇ ਸੁਪ੍ਰਸਿੱਧ ਨਾਵਲ ਤਮਸ ਨਾਲ ਕੀਤੀ । ਦਿਲਬਾਗ ਰਿਉਂਦ ਨੇ ਨਾਵਲ ਵਿਚਲੇ ਵਿਸ਼ਾ ਵਸਤੂ ਬਾਰੇ ਚਰਚਾ ਛੇੜਦਿਆਂ ਵਧਾਈ ਦਿੱਤੀ। ਇਸ ਤੋਂ ਇਲਾਵਾ ਕ੍ਰਿਸ਼ਨ ਚਿੱਤਰਕਾਰ ਨੇ ਨਾਵਲ ਵਿਚਲੇ ਮੋਜੂਦਾ ਪਿੰਡਾਂ ਦੀ ਸਾਂਝ ਪਾਈ । ਮੂਲ ਲੇਖਕ ਅਜ਼ੀਜ਼ ਸਰੋਏ ਨੇ ਨਾਵਲ ਲਿਖਣ ਸਮੇਂ ਜੋ ਘਾਲਣਾ ਘਾਲਣੀ ਪੲਈ ਕਿਵੇਂ ਸਾਰੀਆਂ ਘਟਨਾਵਾਂ ਨੂੰ ਉਸ ਸਮੇਂ ਦੇ ਬਜੁਰਗਾਂ ਕੋਲ ਜਾ ਕੇ ਇਕੱਠੇ ਕੀਤਾ ਗਿਆ ।ਕਿਵੇਂ ਉਸ ਸਮੇਂ ਵਿੱਚ ਜਾ ਕੇ ,ਉਸ ਸਮੇਂ ਨੂੰ ਅਨੁਭਵ ਕਰਕੇ ਨਾਵਲ ਦੀ ਪਿੱਠਭੂਮੀ ਤਿਆਰ ਕੀਤੀ ਗਈ। ਅਖੀਰ ਵਿੱਚ ਨਾਵਲ ਦੇ ਅਨੁਵਾਦਕ ਗੋਪਾਲ ਚੰਦ ਕੁਲਰੀਆਂ ਜੀ ਨੇ ਗੱਲ ਕਰਦਿਆਂ ਖੁਸ਼ੀ ਜਾਹਰ ਕੀਤੀ ਕਿ ਨਾਵਲ ਦਾ ਮੂਲ ਲੇਖਕ ਉਸਦਾ ਵਿਦਿਆਰਥੀ ਹੈ। ਉਨ੍ਹਾਂ ਕਿਹਾ ਕਿ ਅਨੁਵਾਦ ਕਰਨ ਤੋਂ ਪਹਿਲਾਂ ਉਨ੍ਹਾਂ ਬਹੁਤ ਵਾਰ ਨਾਵਲ ਨੂੰ ਪੜਿਆ ਸਮਝਿਆ ,ਬਹੁਤ ਕੁਝ ਨੋਟ ਕੀਤਾ । ਫਿਰ ਉਸਦਾ ਉਲੱਥਾ ਕਰਦਿਆਂ ਬਹੁਤ ਸਾਰੇ ਸ਼ਬਦਾਂ ਨੂੰ ਲਿਖਣ ਵੇਲੇ ਸਮੇਂ ਸਮੇਂ ਮੂਲ ਲੇਖਕ ਨਾਲ ਵਾਰਤਾਲਾਪ ਕੀਤਾ। ਪੂਰੀ ਕੋਸ਼ਿਸ਼ ਕੀਤੀ ਗਈ ਕਿ ਮੂਲ ਨਾਵਲ ਦੀ ਭਾਵਨਾ , ਅਹਿਸਾਸ ਕਿਤੇ ਮਰਜ਼ ਨਾ ਹੋਣ ਹੂਬਹੂ ਅਨੁਵਾਦ ਹੋਵੇ। ਇਹ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਹੈ। ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਨਾਵਲ ਸੰਬੰਧੀ ਆਪਣੇ ਕੀਮਤੀ ਸੁਝਾਅ ਜਰੂਰ ਦੇਣਗੇ ।ਸੋ ਯਾਦਗਾਰੀ ਹੋ ਨਿੱਬੜਿਆ ਆਪਣੇ ਲੋਗ ਦਾ ਰਿਲੀਜ਼ ਸਮਾਗਮ।
ਮੰਚ ਸੰਚਾਲਨ ਦੀ ਰਸਮ ਡਾ. ਨੈਬ ਸਿੰਘ ਮੰਡੇਰ ਤੇ ਚਿੱਤਰਕਾਰ ਕ੍ਰਿਸ਼ਨ ਸਿੰਘ ਵੱਲੋਂ ਸਾਂਝੇ ਰੂਪ ਵਿੱਚ ਬਾਖੂਬੀ ਨਿਭਾਈ ਗਈ । ਰਮੇਸ਼ਵਰ ਸਿੰਘ
ਸੰਪਰਕ-9914880392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly