(ਸਮਾਜ ਵੀਕਲੀ)
ਮੈਂ ਹੁਣ ਤੱਕ ਬਹੁਤ ਅਨੁਵਾਦਿਤ ਕਿਤਾਬਾਂ ਪੜ੍ਹੀਆਂ ਹਨ।
ਜਿਹਦੇ ਵਿੱਚੋਂ ਕਾਫ਼ੀ ਕਿਤਾਬਾਂ ਦੇ ਅਨੁਵਾਦ ਦਾ ਪੱਧਰ “ਮਾੜਾ” ਸੀ
ਕਈਆਂ ਦਾ ਅਨੁਵਾਦ “ਬਹੁਤ ਮਾੜਾ” ਸੀ
ਅਤੇ ਕਈ ਅਨੁਵਾਦ ਤਾਂ “ਅੱਤ ਦੇ ਮਾੜੇ” ਸਨ।
ਆਹ ਭਾਸ਼ਾ ਵਿਭਾਗ ਵੱਲੋੰ ਛਾਪੀ ਮੋਪੈਸਾਂ ਦੀਆਂ ਕਹਾਣੀਆਂ ਦੇ ਅਨੁਵਾਦ ਨੂੰ ਮੈਂ “ਅੱਤ ਦੇ ਮਾੜੇ” ਅਨੁਵਾਦ ਵਿੱਚ ਗਿਣਦਾ ਹਾਂ।
ਇੱਕ ਨਮੂਨਾ ਵੇਖੋ, ਇਸੇ ਕਿਤਾਬ ਵਿੱਚ ਸ਼ਾਮਿਲ ਪੰਜਾਬੀ ਵਿੱਚ ਅਨੁਵਾਦਿਤ ਕਹਾਣੀ : ਮੋਟੀ ਲੜਕੀ
ਸੰਖੇਪ ਵਿਚ, ਉਹੀ ਕੋਈ ਲਾਮਬੰਦ ਸ਼ਾਂਤਮਈ ਬੰਦੂਕ ਦੇ ਬਲ ਨਾਲ ਨੀਵੇਂ ਹੋਏ ਲੋਕ ਸਨ, ਸਾਵਧਾਨ ਹੋਏ ਕੋਈ ਛੋਟੇ ਜਿਹੇ ਟੋਲੇ ਜਿਹੜੇ ਬੜੀ ਆਸਾਨੀ ਨਾਲ਼ ਜੋਸ਼ ਵਿਚ ਇਕਦਮ ਹੋਸ਼ਿਆਰ ਅਤੇ ਚੁਸਤ ਹੋ ਜਾਂਦੇ, ਹਮਲਾ ਕਰਨ ਲਈ ਜਾਂ ਨੱਸ ਜਾਣ ਲਈ ਤਤਪਰ ਰਹਿੰਦੇ ਸਨ, ਅਤੇ ਉਨ੍ਹਾਂ ਲੋਕਾਂ, ਜਿਨ੍ਹਾਂ ਦੇ ਲਾਲ ਬਿਰਜਸਾਂ ਪਾਈਆਂ ਹੋਈਆਂ ਸਨ, ਦੇ ਵਿਚਕਾਰ ਇਕ ਵੱਡੀ ਲੜਾਈ ਵਿਚ ਕਿਸੇ ਡਵੀਜ਼ਨ ਦੇ ਰਹਿੰਦੇ ਖੂੰਹਦੇ ਆਦਮੀ ਸਨ : ਇਨ੍ਹਾਂ ਪਿਆਦਿਆਂ ਦੇ ਵੱਖ ਵੱਖ ਕਿਸਮਾਂ ਦੇ ਨਾਲ ਮਿਲਦੇ ਜੁਲਦੇ ਕੁਝ ਇਕ ਉਦਾਸ ਜਿਹੇ ਤੋਪਚੀ ਵੀ ਸਨ ਅਤੇ ਕਿਧਰੇ ਕਿਧਰੇ ਕਿਸੇ ਪੈਦਲ ਚਲਦੇ ਰਸਾਲਦਾਰ ਦੀ, ਜਿਹੜਾ ਬੜੀ ਮੁਸ਼ਕਲ ਨਾਲ ਹੋਰ ਲਾਈਨਾਂ ਨਾਲ ਥੋੜਾ ਜਿਹਾ ਫਾਸਲਾ ਤੈਹ ਕਰ ਰਿਹਾ ਸੀ, ਚਮਕਦੀ ਹੋਈ ਲੋਹੇ ਦੀ ਟੋਪੀ ਨਜ਼ਰ ਆਉਂਦੀ ਸੀ।
(ਕਹਾਣੀ ਦਾ ਫ਼ਰਾਂਸੀਸੀ ਨਾਮ – Boule de Suif.
ਅੰਗਰੇਜ਼ੀ ਵਿੱਚ – Dumpling, Butterball, Ball of Fat, Ball of Lard
ਹਿੰਦੀ ਵਿੱਚ –चर्बी की गुड़िया )
ਹੈਰਾਨੀ ਦੀ ਗੱਲ ਇਹ ਹੈ ਕੇ ਕਿਤਾਬ ਉੱਤੇ ਅਨੁਵਾਦਕ ਦਾ ਨਾਮ ਹੀ ਦਰਜ਼ ਨਹੀਂ।
ਡਾ ਸਰਬਜੀਤ ਸਿੰਘ ਸਵਾਮੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly