ਪੰਜਾਬ ਸਰਕਾਰ ਵੱਲੋਂ 33 ਪੁਲੀਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ (ਸਮਾਜ ਵੀਕਲੀ):ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦਿਆਂ ਪੰਜਾਬ ਪੁਲੀਸ ਦੇ ਕੁੱਲ 33 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ 30 ਆਈਪੀਐੱਸ ਅਧਿਕਾਰੀ ਹਨ। ਪੰਜਾਬ ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਲ 1992 ਬੈੱਚ ਦੇ ਆਈਏਐੱਸ ਅਧਿਕਾਰੀ ਕੁਲਦੀਪ ਸਿੰਘ ਨੂੰ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦਾ ਵਿਸ਼ੇਸ਼ ਡੀਜੀਪੀ ਨਿਯੁਕਤ ਕੀਤਾ ਹੈ। ਜਦੋਂ ਕਿ ਬੀ ਚੰਦਰ ਸ਼ੇਖਰ ਨੂੰ ਏਡੀਜੀਪੀ ਜੇਲ੍ਹਾਂ ਪੰਜਾਬ, ਐੱਲ ਕੇ ਯਾਦਵ ਨੂੰ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਲਗਾਇਆ ਗਿਆ ਹੈ। ਇਸੇ ਤਰ੍ਹਾਂ ਸੂਬਾ ਸਰਕਾਰ ਨੇ ਆਰਕੇ ਜੈਸਵਾਲ ਨੂੰ ਆਈਜੀ ਐੱਸਟੀਐੱਫ ਪੰਜਾਬ, ਗੁਰਿੰਦਰ ਸਿੰਘ ਨੂੰ ਆਈਜੀ ਲਾਅ ਐਂਡ ਆਰਡਰ ਪੰਜਾਬ, ਐੱਸਪੀਐੱਸ ਪਰਮਾਰ ਨੂੰ ਆਈਜੀ ਬਠਿੰਡਾ ਰੇਂਜ਼, ਨੌਨਿਹਾਲ ਸਿੰਘ ਨੂੰ ਆਈਜੀ ਪਰਸੋਨਲ ਤੇ ਆਈਜੀ ਕ੍ਰਾਈਮ ਪੰਜਾਬ ਦੇ ਨਾਲ-ਨਾਲ ਆਈਜੀ ਪੀਏਪੀ-2 ਜਲੰਧਰ ਦਾ ਚਾਰਜ ਵੀ ਦਿੱਤਾ ਹੈ।

ਅਰੁਣਪਾਲ ਸਿੰਘ ਨੂੰ ਆਈਜੀ ਪ੍ਰੋਵੀਜ਼ਨਿੰਗ ਪੰਜਾਬ, ਸ਼ਿਵ ਕੁਮਾਰ ਵਰਮਾ ਨੂੰ ਆਈਜੀ ਸੁਰੱਖਿਆ ਪੰਜਾਬ, ਜਸਕਰਨ ਸਿੰਘ ਨੂੰ ਕਮਿਸ਼ਨਰ ਆਫ ਪੁਲੀਸ ਅੰਮ੍ਰਿਤਸਰ, ਕੌਸਤੁਬ ਸ਼ਰਮਾ ਨੂੰ ਆਈਜੀ ਮਨੁੱਖੀ ਅਧਿਕਾਰ ਪੰਜਾਬ, ਗੁਰਸ਼ਰਨ ਸਿੰਘ ਸੰਧੂ ਨੂੰ ਆਈਜੀ ਜਲੰਧਰ ਰੇਂਜ ਲਗਾਇਆ ਗਿਆ ਹੈ। ਸੂਬਾ ਸਰਕਾਰ ਨੇ ਆਈਪੀਐੱਸ ਅਧਿਕਾਰੀ ਇੰਦਰਬੀਰ ਸਿੰਘ ਨੂੰ ਡੀਆਈਜੀ ਪ੍ਰਸ਼ਾਸਨਿਕ ਪੀਏਪੀ ਜਲੰਧਰ, ਡਾ. ਐੱਸ ਭੂਪਤੀ ਨੂੰ ਡੀਆਈਜੀ ਪ੍ਰੋਵੀਜ਼ਨਿੰਗ ਪੰਜਾਬ, ਨਰਿੰਦਰ ਭਾਰਗਵ ਨੂੰ ਡੀਆਈਜੀ ਕਮ ਸੰਯੁਕਤ ਡਾਇਰੈਕਟਰ ਐੱਮਆਰਐੱਸ ਪੀਏਪੀ ਫਿਲੌਰ, ਗੁਰਦਿਆਲ ਸਿੰਘ ਨੂੰ ਡੀਆਈਜੀ ਐੱਸਟੀਐੱਫ ਪੰਜਾਬ, ਰਣਜੀਤ ਸਿੰਘ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ, ਮਨਦੀਪ ਸਿੰਘ ਸਿੱਧੂ ਨੂੰ ਕਮਿਸ਼ਨਰ ਆਫ ਪੁਲੀਸ ਲੁਧਿਆਣਾ, ਨਵੀਨ ਸਿੰਗਲਾ ਨੂੰ ਡੀਆਈਜੀ ਪ੍ਰਸ਼ਾਸਿਨਕ, ਸੰਦੀਪ ਗਰਗ ਨੂੰ ਐੱਸਐੱਸਪੀ ਮੁਹਾਲੀ, ਵਿਵੇਕਸ਼ੀਲ ਸੋਨੀ ਨੂੰ ਐੱਸਐੱਸਪੀ ਰੋਪੜ, ਨਾਨਕ ਸਿੰਘ ਨੂੰ ਐੱਸਐੱਸਪੀ ਮਾਨਸਾ, ਗੌਰਵ ਟੌਹੜਾ ਨੂੰ ਏਆਈਜੀ ਪ੍ਰਸੋਨਲ-2 ਪੰਜਾਬ, ਕੰਵਰਦੀਪ ਕੌਰ ਨੂੰ ਐੱਸਐੱਸਪੀ ਫਿਰੋਜ਼ਪੁਰ ਅਤੇ ਸੁਰਿੰਦਰ ਲਾਂਬਾ ਨੂੰ ਐੱਸਐੱਸਪੀ ਸੰਗਰੂਰ ਨਿਯੁਕਤ ਕੀਤਾ ਹੈ।

ਪੰਜਾਬ ਸਰਕਾਰ ਨੇ ਆਈਪੀਐੱਸ ਅਧਿਕਾਰੀ ਗੁਰਮੀਤ ਚੌਹਾਨ ਨੂੰ ਐੱਸਐੱਸਪੀ ਤਰਨਤਾਰਨ, ਵਰੁਣ ਸ਼ਰਮਾ ਨੂੰ ਐੱਸਐੱਸਪੀ ਪਟਿਆਲਾ, ਦੀਪਕ ਪਾਰਿਕ ਨੂੰ ਏਆਈਜੀ ਪਰਸੋਨਲ-1 ਪੰਜਾਬ, ਸਚਿਨ ਗੁਪਤਾ ਨੂੰ ਏਆਈਜੀ ਪ੍ਰਵੀਜ਼ਨਿੰਗ ਪੰਜਾਬ, ਓਪਿੰਦਰਜੀਤ ਸਿੰਘ ਘੁੰਮਣ ਨੂੰ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ, ਮਨਜੀਤ ਸਿੰਘ ਨੂੰ ਕਮਾਂਡੈਂਟ 27ਵੀਂ ਬਟਾਲੀਅਨ ਪੀਏਪੀ ਜਲੰਧਰ, ਪੀਪੀਐੱਸ ਅਧਿਕਾਰੀ ਬਲਵੰਤ ਕੌਰ ਨੂੰ ਏਆਈਜੀ ਟਰਾਂਸਪੋਰਟ ਪੰਜਾਬ ਅਤੇ ਹਰਮੀਤ ਸਿੰਘ ਹੁੰਦਲ ਨੂੰ ਏਆਈਜੀ ਜੀਆਰਪੀ ਪੰਜਾਬ ਲਗਾਇਆ ਗਿਆ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਇੱਕ ਮਨੁੱਖ ਇੱਕ ਰੁੱਖ